ਵਸ਼ਿੰਗਟਨ, ਏਐਨਆਈ: ਇਕ ਪੱਤਰਕਾਰ ਦੇ ਸਵਾਲ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਇੰਨੇ ਭੜਕ ਗਏ ਕਿ ਉਨ੍ਹਾਂ ਨੇ ਸਭ ਦੇ ਸਾਹਮਣੇ ਮਾਈਕ 'ਤੇ ਉਸ ਪੱਤਰਕਾਰ ਨੂੰ ਗਾਲ੍ਹਾਂ ਕੱਢ ਦਿੱਤੀਆਂ। ਇਸ ਪੱਤਰਕਾਰ ਦਾ ਕਸੂਰ ਇਹ ਸੀ ਕਿ ਉਸ ਨੇ ਦੇਸ਼ 'ਚ ਵਧੀ ਮਹਿੰਗਾਈ 'ਤੇ ਬਾਈਡਨ ਤੋਂ ਸਵਾਲ ਕੀਤੇ ਸਨ। ਇਹ ਘਟਨਾ ਸੋਮਵਾਰ ਦੀ ਹੈ ਜਦੋਂ ਯੂਐਸ ਨਿਊਜ਼ ਨੈੱਟਵਰਕ ਦੇ ਪੱਤਰਕਾਰ ਬਾਈਡਨ ਦੇ ਸਾਹਮਣੇ ਸਵਾਲ ਪੁੱਛ ਰਹੇ ਸਨ।
ਇਸ ਦੌਰਾਨ ਫੌਕਸ ਨਿਊਜ਼ ਦੇ ਪੱਤਰਕਾਰ ਪੀਟਰ ਡੈਕੀ ਨੇ ਬਾਈਡਨ ਨੂੰ ਦੇਸ਼ ਵਿਚ ਵੱਧ ਰਹੀ ਮਹਿੰਗਾਈ ਬਾਰੇ ਸਵਾਲ ਪੁੱਛੇ। ਉਨ੍ਹਾਂ ਸਵਾਲ ਕੀਤਾ ਕਿ ਕੀ ਦੇਸ਼ ਵਿਚ ਵੱਧ ਰਹੀ ਮਹਿੰਗਾਈ ਉਨ੍ਹਾਂ ਦੀ ਨਾਕਾਮੀ ਕਾਰਨ ਤਾਂ ਨਹੀਂ ਹੈ। ਇਸ ਨਾਲ ਬਾਈਡਨ ਇੰਨਾ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਮਾਈਕ ਚਾਲੂ ਸੀ। ਉਨ੍ਹਾਂ ਨੇ ਉਥੇ ਪੱਤਰਕਾਰ ਨੂੰ ਕਿਹਾ ਕਿ 'That is a great asset. More inflation? What a stupid son of bitch' ਬਾਈਡਨ ਦੀ ਇਹ ਦਿੱਖ ਕੈਮਰੇ 'ਤੇ ਕੈਦ ਹੋ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਅਜਿਹੀਆਂ ਘਟਨਾਵਾਂ ਵਧੀਆਂ ਹਨ, ਜਿਨ੍ਹਾਂ 'ਚ ਰਾਸ਼ਟਰਪਤੀ ਬਾਈਡਨ ਦਾ ਇਹ ਰੂਪ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਾਈਡਨ ਨੇ ਆਪਣਾ ਇਕ ਸਾਲ ਪੂਰਾ ਹੋਣ 'ਤੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ।
ਪਿਛਲੇ ਹਫਤੇ, ਬਾਈਡਨ ਨੇ ਫੌਕਸ ਨਿਊਜ਼ ਦੀ ਇੱਕ ਮਹਿਲਾ ਪੱਤਰਕਾਰ 'ਤੇ ਵੀ ਅਜਿਹਾ ਹੀ ਗੁੱਸਾ ਜ਼ਾਹਰ ਕੀਤਾ ਸੀ। ਉਸ ਸਮੇਂ ਇਸ ਮਹਿਲਾ ਪੱਤਰਕਾਰ ਨੇ ਉਨ੍ਹਾਂ ਨੂੰ ਰੂਸ ਨਾਲ ਸਬੰਧਤ ਸਵਾਲ ਪੁੱਛਿਆ ਸੀ। ਉਸ ਦਾ ਸਵਾਲ ਇਹ ਸੀ ਕਿ ਕੀ ਬਾਈਡਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪਹਿਲਾ ਕਦਮ ਚੁੱਕਣ ਦੀ ਉਡੀਕ ਕਰ ਰਿਹਾ ਸੀ। ਇਸ ਦੇ ਜਵਾਬ ਵਿਚ ਬਾਈਡਨ ਨੇ ਕਿਹਾ ਕਿ ਇਹ ਕਿੰਨਾ ਬਕਵਾਸ ਸਵਾਲ ਹੈ।