ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ’ਚ ਪਾਇਆ ਹੈ ਕਿ ਰੋਜ਼ਾਨਾ ਢਾਈ ਘੰਟੇ ਦੇ ਮੁਕਾਬਲੇ ਚਾਰ ਘੰਟੇ ਜਾਂ ਉਸ ਤੋਂ ਜ਼ਿਆਦਾ ਦੇਰ ਤਕ ਟੀਵੀ ਦੇਖਣ ਨਾਲ ਖੂਨ ਦੇ ਕਲਾਟ ਬਣਨ ਦਾ ਖ਼ਤਰਾ 35 ਫ਼ੀਸਦੀ ਤਕ ਵੱਧ ਜਾਂਦਾ ਹੈ। ਇਹ ਖੋਜ ‘ਯੂਰਪੀਅਨ ਜਰਨਲ ਆਫ ਪਿ੍ਰਵੈਂਟਿਵ ਕਾਰਡੀਓਲਾਜੀ’ ’ਚ ਛਪੀ ਹੈ। ਬਰਤਾਨੀਆ ਸਥਿਤ ਯੂਨੀਵਰਸਿਟੀ ਆਫ ਬਿ੍ਰਸਟਲ ਨਾਲ ਜੁੜੇ ਅਧਿਐਨ ਦੇ ਪ੍ਰਮੁੱਖ ਲੇਖਕ ਡਾ. ਸੈਟਰ ਕੁਨਟਸਰ ਦੇ ਮੁਤਾਬਕ, ‘ਸਾਡੇ ਅਧਿਐਨ ਸਿੱਟਿਆਂ ਨੇ ਇਹ ਵੀ ਸੁਝਾਇਆ ਹੈ ਕਿ ਸਰੀਰਕ ਰੂਪ ਨਾਲ ਸਰਗਰਮ ਰਹਿਣ ਦੇ ਬਾਵਜੂਦ ਲੰਬੇ ਸਮੇਂ ਤਕ ਟੀਵੀ ਦੇਖਣ ਦੇ ਾਰਨ ਖੂਨ ਦੇ ਕਲਾਟ ਬਣਨ ਦਾ ਖਤਰਾ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ, ਜਦੋਂ ਵੀ ਟੀਵੀ ਦੇਖੋ ਤਾਂ ਵਿਚ-ਵਿਚ ਬ੍ਰੇਕ ਲੈਂਦੇ ਰਹੋ। ਅੱਧੇ ਘੰਟੇ ਬਾਅਦ ਖੜ੍ਹੇ ਹੋ ਜਾਓ ਤੇ ਸਟ੍ਰੈਚਿੰਗ ਕਰੋ। ਟੀਵੀ ਦੇਖਦੇ ਸਮੇਂ ਜੰਕ ਜਾਂ ਫਾਸਟ ਫੂਡ ਆਦਿ ਦੀ ਵਰਤੋਂ ਬਿਲਕੁਲ ਨਾ ਕਰੋ।’ ਅਧਿਐਨ ’ਚ ਟੀਵੀ ਦੇਖਣ ਤੇ ਵੇਨਸ ਥ੍ਰੋਂਬੇਬੋਲਿਜ਼ਮ (ਵੀਟੀਈ) ਵਿਚਾਲੇ ਸਬੰਧਾਂ ਨੂੰ ਪਰਖਿਆ ਗਿਆ। ਵੀਟੀਈ ’ਚ ਪਲਮਨਰੀ ਇੰਬੋਲਿਜ਼ਮ (ਫੇਫੜਿਆਂ ’ਚ ਖੂਨ ਦਾ ਕਲਾਟ) ਤੇ ਵੇਨ ਥ੍ਰੋਂਬੋਸਿਸ ਸ਼ਾਮਲ ਹੁੰਦੇ ਹਨ। ਵੇਨ ਥ੍ਰੋਂਬੋਸਿਸ ’ਚ ਸ਼ਿਰਾ ’ਚ ਖੂਨ ਦਾ ਕਲਾਟ ਬਣਨ (ਖ਼ਾਸ ਤੌਰ ’ਤੇ ਪੈਰਾਂ ’ਚ) ਦਾ ਖ਼ਤਰਾ ਹੁੰਦਾ ਹੈ ਤੇ ਇਹ ਫੇਫੜਿਆਂ ਤਕ ਪਹੁੰਚ ਸਕਦਾ ਹੈ, ਜਿਸ ਕਾਰਨ ਪਲਮਨਰੀ ਇੰਬੋਲਿਜ਼ਮ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ। ਵਿਸ਼ਲੇਸ਼ਣ ’ਚ ਕੁੱਲ ਤਿੰਨ ਅਧਿਐਨਾਂ ਤੇ 40 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ 1,31,421 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਵੀਟੀਈ ਦੀ ਸਮੱਸਿਆ ਨਹੀਂ ਸੀ।