ਮੈਲਬੌਰਨ, ਰਾਇਟਰਜ਼: ਯੂਕਰੇਨ ਨੇ ਰੂਸ ਤੋਂ ਸਾਰੀਆਂ ਦਰਾਮਦਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਜਦੋਂ ਕਿ ਰੂਸ ਯੁੱਧ ਤੋਂ ਪਹਿਲਾਂ ਉਸ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ 'ਚੋਂ ਇੱਕ ਸੀ। ਯੂਕਰੇਨ ਰੂਸ ਤੋਂ ਹਰ ਸਾਲ ਲਗਪਗ 6 ਬਿਲੀਅਨ ਡਾਲਰ ਦੀ ਦਰਾਮਦ ਕਰਦਾ ਸੀ। ਯੂਕਰੇਨ ਨੇ ਦੂਜੇ ਦੇਸ਼ਾਂ ਨੂੰ ਮਾਸਕੋ ਦੇ ਖਿਲਾਫ਼ ਸਖਤ ਆਰਥਿਕ ਪਾਬੰਦੀਆਂ ਦੀ ਪਾਲਣਾ ਕਰਨ ਤੇ ਲਾਗੂ ਕਰਨ ਲਈ ਕਿਹਾ ਹੈ, ਕਿਉਂਕਿ ਉਸਨੇ ਰੂਸ ਤੋਂ ਸਾਰੇ ਆਯਾਤ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ।
ਯੂਕਰੇਨ ਦੀ ਮੰਤਰੀ ਯੂਲੀਆ ਸਿਵਰੀਡੇਨਕੋ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, "ਅੱਜ ਅਸੀਂ ਅਧਿਕਾਰਤ ਤੌਰ 'ਤੇ ਹਮਲਾਵਰ ਰਾਜ ਦੇ ਨਾਲ ਮਾਲ ਦੇ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ। "ਹੁਣ ਤੋਂ, ਸਾਡੇ ਦੇਸ਼ 'ਚ ਕੋਈ ਵੀ ਰਸ਼ੀਅਨ ਫੈਡਰੇਸ਼ਨ ਉਤਪਾਦ ਆਯਾਤ ਨਹੀਂ ਕੀਤਾ ਜਾ ਸਕਦਾ।
24 ਫਰਵਰੀ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਵਸਤੂਆਂ ਤੇ ਸੇਵਾਵਾਂ ਦਾ ਆਦਾਨ-ਪ੍ਰਦਾਨ ਲਗਪਗ ਨਾ-ਬਰਾਬਰ ਹੈ।
ਯੂਲੀਆ ਸਿਵਰੀਡੇਨਕੋ ਨੇ ਕਿਹਾ "ਦੁਸ਼ਮਣ ਦੇ ਬਜਟ ਨੂੰ ਇਹ ਫੰਡ ਪ੍ਰਾਪਤ ਨਹੀਂ ਹੋਣਗੇ, ਜਿਸ ਨਾਲ ਯੁੱਧ ਲਈ ਵਿੱਤ ਕਰਨ ਦੀ ਇਸਦੀ ਸਮਰੱਥਾ ਘਟੇਗੀ," ਉਸਨੇ ਅੱਗੇ ਕਿਹਾ ਕਿ "ਯੁਕਰੇਨ ਦਾ ਅਜਿਹਾ ਕਦਮ ਸਾਡੇ ਪੱਛਮੀ ਭਾਈਵਾਲਾਂ ਲਈ ਇੱਕ ਉਦਾਹਰਣ ਵਜੋਂ ਕੰਮ ਕਰ ਸਕਦਾ ਹੈ ਅਤੇ ਉਹਨਾਂ ਨੂੰ ਰੂਸ ਵਿਰੁੱਧ ਪਾਬੰਦੀਆਂ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ, ਜਿਸ ਵਿੱਚ ਊਰਜਾ ਪਾਬੰਦੀਆਂ ਲਗਾਉਣਾ ਅਤੇ ਸਾਰੇ ਰੂਸੀ ਬੈਂਕਾਂ ਨੂੰ ਬੰਦ ਕਰਨਾ ਸ਼ਾਮਲ ਹੈ।"
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਰੂਸੀ ਤੇਲ ਦੀ ਦਰਾਮਦ ਅਤੇ ਹੋਰ ਬਰਾਮਦਾਂ ਦਾ ਬਾਈਕਾਟ ਕਰਨ ਦੀ ਵਾਰ-ਵਾਰ ਅਪੀਲ ਕੀਤੀ ਹੈ। ਹਾਲਾਂਕਿ, ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਨੇ ਮਾਸਕੋ ਨੂੰ ਪਹਿਲਾਂ ਹੀ ਅਲੱਗ-ਥਲੱਗ ਸਥਿਤੀ ਵਿੱਚ ਪਾ ਦਿੱਤਾ ਹੈ।