ਮਿਲਾਨ (ਦਲਜੀਤ ਮੱਕੜ) : ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣਾ ਰੰਗਲਾ ਪੰਜਾਬ ਉੱਥੇ ਹੀ ਬਣਾ ਲੈਂਦੇ ਹਨ। ਤੀਆਂ ਦਾ ਮੇਲਾ ਜਿੱਥੇ ਪੰਜਾਬ ਵਿੱਚ ਖੂਬ ਰੌਣਕਾਂ ਲੱਗਦੀਆ ਹਨ। ਉੱਥੇ ਵਿਦੇਸ਼ਾਂ ਵਿੱਚ ਵੀ ਬੜੀ ਧੁਮ ਧਾਮ ਨਾਲ ਤੀਆਂ ਦੇ ਮੇਲੇ ਕਰਵਾਏ ਜਾਂਦੇ ਹਨ। ਇਟਲੀ ਅਤੇ ਯੂਰਪ ਦੇ ਜਾਣੇ ਪਛਾਣੇ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਨੋਵੇਲਾਰਾ,ਰਿੱਜੋ ਇਮੀਲੀਆ ਵਿਖੇ ਹਰ ਸਾਲ ਕਰਵਾਏ ਜਾਂਦੇ ਤੀਆਂ ਦਾ ਮੇਲਾ ਇਸ ਸਾਲ ਵੀ ਐਤਵਾਰ 19 ਜੂਨ ਨੂੰ ਕਰਵਾਇਆਂ ਗਿਆਂ।ਇਸ ਤੀਆਂ ਦੇ ਮੇਲੇ ਤੇ ਪੰਜਾਬਣ ਮੁਟਿਆਰਾਂ ਦੁਆਰਾ ਭਰਵਾਂ ਹੁੰਗਾਰਾ ਮਿਿਲਆ ਅਤੇ ਇਸ ਸਾਲ ਦਾ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ।ਪ੍ਰੋਗਰਾਮ ਵਿੱਚ ਪੈਲੇਸ ਦੀ ਤਰਫੋਂ ਤਿਆਰ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ-ਵੱਖ ਵੰਨਗੀਆਂ ਦੀ ਗਿੱਧੇ-ਭੰਗੜੇ ਦੇ ਰੂਪ ਵਿੱਚ ਪੇਸ਼ਕਾਰੀ ਕੀਤੀ ਜਿਸਦਾ ਸਭ ਮਹਿਮਾਨਾਂ ਨੇ ਬਹੁਤ ਅਨੰਦ ਮਾਣਿਆ, ਤੀਆਂ ਦਾ ਇਹ ਮੇਲਾ ਸਿਰਫ ਔਰਤਾਂ ਹੀ ਸ਼ਾਮਿਲ ਹੁੰਦੀਆਂ ਹਨ। ਜਿਸ ਵਿਚ ਪੰਜਾਬਣ ਮੁਟਿਆਰਾਂ ਬਹੁਤ ਦੂਰ-ਦੂਰ ਤੋਂ ਸ਼ਿਰਕਤ ਕਰਦੀਆਂ ਹਨ।ਇਸ ਪ੍ਰੋਗਰਾਮ ਦੇ ਅੰਤ ਵਿੱਚ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਨੋਵੇਲਾਰਾ ਦੇ ਮਾਲਕ ਮੱਖਣ ਸਿੰਘ ਜੌਹਲ ਨੂੰ ਇੰਨਾਂ ਪਿਆਰ ਅਤੇ ਸਹਿਯੋਗ ਦੇਣ ਲਈ ਉਹਨਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਸ ਵਾਅਦੇ ਨਾਲ ਕੀਤਾ ਕਿ ਅਗਲੇ ਸਾਲ ਫਿਰ ਤੋਂ ਇਹ ਮੇਲਾ ਤੁਹਾਡੇ ਸਭ ਦੇ ਸਹਿਯੋਗ ਨਾਲ ਅਤੇ ਤੁਹਾਡੇ ਲਈ ਆਯੋਜਿਤ ਕੀਤਾ ਜਾਵੇਗਾ।