ਏਜੰਸੀ, ਕੋਲੰਬੋ : ਸ੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਸ੍ਰੀਲੰਕਾ 'ਚ ਹਵਾਈ ਯਾਤਰੀ ਦੇ ਰੂਪ 'ਚ ਜਹਾਜ਼ਾਂ 'ਚ ਸਵਾਰ ਹੋ ਕੇ ਵੱਡੇ ਪੱਧਰ 'ਤੇ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਸ੍ਰੀਲੰਕਾ ਸਰਕਾਰ ਨੇ ਹੁਣ ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕਿਸੇ ਨੂੰ ਵੀ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਤੋਂ ਬਿਨਾਂ 22 ਕੈਰੇਟ ਤੋਂ ਵੱਧ ਸੋਨੇ ਦੇ ਗਹਿਣੇ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
22 ਕੈਰੇਟ ਤੋਂ ਉੱਪਰ ਦਾ ਸੋਨਾ ਪਹਿਨਣ 'ਤੇ ਪਾਬੰਦੀ
ਸ੍ਰੀਲੰਕਾ ਸਰਕਾਰ ਨੇ ਇਹ ਫੈਸਲਾ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਦਿੱਤਾ ਹੈ ਜੋ ਗੈਰ-ਕਾਨੂੰਨੀ ਵਪਾਰ ਰਾਹੀਂ ਸੋਨੇ ਦੀ ਤਸਕਰੀ ਕਰਨ 'ਚ ਸਫ਼ਲ ਹੁੰਦੇ ਹਨ। ਵਿੱਤ ਰਾਜ ਮੰਤਰੀ ਰੰਜੀਤ ਸਿਆਮਬਲਾਪੀਤੀਆ ਨੇ 26 ਨਵੰਬਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੈਰ-ਜ਼ਰੂਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਪਹਿਨਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਕਾਰਨ ਸੋਨੇ ਦੀ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਹੁਣ ਕਿਸੇ ਨੂੰ ਵੀ 22 ਕੈਰੇਟ ਤੋਂ ਵੱਧ ਦਾ ਸੋਨਾ ਨਹੀਂ ਪਹਿਨਣ ਦਿੱਤਾ ਜਾਵੇਗਾ। ਹੁਕਮਾਂ ਮੁਤਾਬਕ ਹੁਣ ਤੋਂ 22 ਕੈਰੇਟ ਤੋਂ ਵੱਧ ਸੋਨਾ ਲਿਜਾਣ ਲਈ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਲੈਣੀ ਪਵੇਗੀ।
ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ
ਸ੍ਰੀਲੰਕਾ ਸਰਕਾਰ ਨੇ ਕਸਟਮ ਅਧਿਕਾਰੀਆਂ ਨੂੰ 22 ਕੈਰੇਟ ਤੋਂ ਵੱਧ ਸੋਨੇ ਦਾ ਪਤਾ ਲਗਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਗਜ਼ਟ ਵੀ ਜਾਰੀ ਕੀਤਾ ਜਾਵੇਗਾ। ਜਾਣਕਾਰੀ ਲਈ ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਹਰ ਰੋਜ਼ 50 ਕਿਲੋ ਤੋਂ ਵੱਧ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਬੇਈਮਾਨ ਰੈਕੇਟ ਨਾਲ ਦੇਸ਼ ਦੇ ਰਾਸ਼ਟਰੀ ਖਜ਼ਾਨੇ ਨੂੰ 30 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਮਹੀਨਾਵਾਰ ਨੁਕਸਾਨ ਹੋ ਰਿਹਾ ਹੈ।