ਨਵੀਂ ਦਿੱਲੀ, ਟੈਕ ਡੈਸਕ : ਵੱਟਸਐਪ ਵੱਲੋਂ ਇਕ ਨਵਾਂ ਸਟੀਕਰ ਪੈਕ ਪੇਸ਼ ਕੀਤਾ ਗਿਆ ਹੈ। ਇਹ ਸਾਰੇ 23 ਸਟੀਕਰ ਕੋਵਿਡ-19 ਵੈਕਸੀਨ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਨਗੇ। ਇਸਦੇ ਨਾਲ ਹੀ ਇਨ੍ਹਾਂ ਦੁਨੀਆਂ ਭਰ ਦੇ ਸਿਹਤ ਕਰਮਚਾਰੀਆਂ ਨੂੰ ਸਰ੍ਹਾਉਣ ਦਾ ਕੰਮ ਕੀਤਾ। ਇਸ ਕੋਵਿਡ ਸਟੀਕਰ ਪੈਕ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਵੱਟਸਐਪ ਨੇ 150 ਤੋਂ ਵੱਧ ਰਾਸ਼ਟਰੀ, ਰਾਜ ਤੇ ਲੋਕਲ ਸਰਕਾਰ ਦੇ ਨਾਲ WHO ਤੇ UNICEF ਦੇ ਨਾਲ ਮਿਲ ਕੇ ਕੋਵਿਡ ਨਾਲ ਸਬੰਧਤ ਉੱਚਿਤ ਜਾਣਕਾਰੀ ਮੁਹੱਇਆ ਕਰਵਾਉਣ ਲਈ ਪਹਿਲ ਸ਼ੁਰੂ ਕੀਤੀ ਹੈ। ਕੋਵਿਡ-19 ਹੈਲਪਲਾਈਨ ਨੂੰ ਵੱਟਸਐਪ ’ਤੇ ਵੈਕਸੀਨ ਇਨਫਾਰਮੇਸ਼ਨ ਤੇ ਰਜਿਸਟ੍ਰੇਸ਼ਨ ਲਈ ਵੱਖ-ਵੱਖ ਬਣਾ ਦਿੱਤਾ ਗਿਆ ਹੈ।
ਵੱਟਸਐਪ ਨੇ ਪੇਸ਼ ਕੀਤੇ 23 ਨਵੇਂ ਸਟੀਕਰ....
ਵੱਟਸਐਪ ਦੇ ਵੈਕਸੀਨ ਫਾਰ ਆਲ ਸਟੀਕਰ ਪੈਕ ’ਚ 23 ਵੱਖ-ਵੱਖ ਸਟੀਕਰ ਮਿਲਦੇ ਹਨ, ਜਿਨ੍ਹਾਂ ਨੂੰ ਡਬਲਿਯੂਐਚਓ ਨੇ ਡਿਜ਼ਾਇਨ ਕੀਤਾ ਹੈ। ਇਹ ਸਟੀਕਰ ਐਂਡਰਾਇਡ ਤੇ ਆਈਐਸਓ ਦੋਵਾਂ ਤਰ੍ਹਾਂ ਨਾਲ ਯੂਜ਼ਰ ਦੇ ਡਾਊਲੋਡਿੰਗ ਲਈ ਮੌਜੂਦ ਹੈ। ਇਨ੍ਹਾਂ 23 ਵਿਚੋਂ ਕੁਝ ਸਟੀਕਰ ਨੂੰ ਸਿਹਤ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਇੰਸਟੈਂਟ ਮੈਨੇਜਿੰਗ ਦਾ ਵੱਡਾ ਮੰਚ ਹੈ ਵੱਟਸਐਪ....
ਇੰਸਟੈਂਟ ਮੈਨੇਜਿੰਗ ਐਪ ਦਾ ਦਾਅਵਾ ਹੈ ਕਿ ਪਿਛਲੇ ਕਰੀਬ ਤਿੰਨ ਸਾਲ ’ਚ 3 ਬਿਲੀਅਨ ਤੋਂ ਵੱਧ ਸੰਦੇਸ਼ਾਂ ਨੂੰ ਪੂਰੀ ਦੁਨੀਆਂ ’ਚ ਭੇਜਿਆ ਗਿਆ ਹੈ। ਇਸਦੇ ਨਾਲ ਹੀ ਕੁਝ ਦੇਸ਼ਾਂ ’ਚ ਲੋਕਾਂ ਨੂੰ ਕੋਵਿਡ ਵੈਕਸੀਨ ਦੀਆਂ ਝੂਠੀਆਂ ਖ਼ਬਰਾਂ ਨਾਲ ਹੈਲਪਲਾਈਨ ਜਾਰੀ ਕੀਤੀ ਗਈ ਹੈ। ਨਾਲ ਹੀ ਕੁਝ ਦੇਸ਼ਾਂ ’ਚ ਵੱਟਸਐਪ ਨਾਲ ਕੋਵਿਡ ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਦੀ ਡ੍ਰਾਈਵ ਸ਼ੁਰੂ ਕੀਤੀ ਗਈ ਹੈ। ਭਾਰਤ ’ਚ ਵੱਟਸਐਪ ਨੇ MyGov ਤੇ Reliance ਓਨਡ AI ਮੰਚ Haptik ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸਦੀ ਮਦਦ ਨਾਲ ਭਾਰਤੀਆਂ ਨੂੰ ਕੋਵਿਡ-19 ਨਾਲ ਸਬੰਧਤ ਸਹੀ ਜਾਣਕਾਰੀ ਉਪਲਬਧ ਕੀਤੀ ਜਾਂਦੀ ਹੈ।