ਨਵੀਂ ਦਿੱਲੀ, ਟੈੱਕ ਡੈਸਕ : ਇਨ੍ਹੀਂ ਦਿਨੀਂ ਚੈਟਬੋਟ ChatGPT ਦਾ ਨਾਂ ਤਕਨੀਕ ਦੀ ਦੁਨੀਆ ਲਈ ਬਹੁਤ ਮਸ਼ਹੂਰ ਹੋ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਕੰਪਨੀ ਓਪਨਏਆਈ ਦੀ ਚੈਟਜੀਪੀਟੀ ਦੀਆਂ ਤਮਾਮ ਖ਼ੂਬੀਆਂ ਹਰ ਯੂਜ਼ਰ ਦਾ ਦਿਲ ਜਿੱਤ ਰਹੀਆਂ ਹਨ। ਇਸ ਚੈਟਬੋਟ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਆਸਾਨੀ ਨਾਲ Human Like Text ਵਰਗਾ ਟੈਕਸਟ ਜਨਰੇਟ ਕਰ ਸਕਦਾ ਹੈ।
ਹਾਲਾਂਕਿ, ਹਰ ਕਿਸੇ ਦੇ ਬੁੱਲ੍ਹਾਂ 'ਤੇ ChatGPT ਦਾ ਨਾਂ ਸੁਣਦੇ ਹੀ, ਇਸ ਚੈਟਬੋਟ ਦੀ ਵਰਤੋਂ ਕਰਨ ਦਾ ਵਿਚਾਰ ਨਵੇਂ ਯੂਜ਼ਰ ਦੇ ਦਿਮਾਗ ਵਿੱਚ ਆਉਂਦਾ ਹੈ, ਉਹ ਤੁਰੰਤ ਪਲੇਅ ਸਟੋਰ ਜਾਂ ਐਪ ਸਟੋਰ 'ਤੇ ਜਾ ਕੇ ਐਪ ਦੀ ਖੋਜ ਰਿਹਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੋਇਆ ਹੈ ਅਤੇ ਤੁਹਾਨੂੰ ਐਪ ਆਸਾਨੀ ਨਾਲ ਮਿਲ ਗਈ ਹੈ ਤਾਂ ਦੱਸ ਦਿਓ ਕਿ ਤੁਸੀਂ ਆਪਣੇ ਸਮਾਰਟਫੋਨ 'ਚ ਫਰਜ਼ੀ ਐਪ ਇੰਸਟਾਲ ਕੀਤਾ ਹੈ।
ਕਿਵੇਂ ਜਾਣੀਏ ChatGPT ਦਾ ਕਿਹੜਾ ਐਪ ਹੈ ਫੇਕ
ChatGPT ਨੂੰ OpenAI ਵੱਲੋਂ ਪਿਛਲੇ ਸਾਲ ਨਵੰਬਰ ਵਿਚ ਹੀ ਪੇਸ਼ ਕੀਤਾ ਗਿਆ ਸੀ। ਇਸ ਚੈਟਬੋਟ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਧਿਕਾਰਤ ਐਪ ਨੂੰ ਅਜੇ ਤਕ ਕਿਸੇ ਵੀ ਸਟੋਰ 'ਤੇ ਨਹੀਂ ਲਿਆਂਦਾ ਗਿਆ ਹੈ, ਯਾਨੀ ਤੁਹਾਡੇ ਡਿਵਾਈਸ 'ਤੇ ਸਥਾਪਿਤ ਕੀਤੀ ਗਈ ChatGPT ਐਪ ਫਰਜ਼ੀ ਐਪ ਹੈ।
ਐਂਡ੍ਰਾਇਡ ਯੂਜ਼ਰਜ਼ ਕੋਲ ਇਹ ਐਪਸ ਹਨ ਤਾਂ ਤੁਰੰਤ ਕਰ ਦਿਓ ਡਿਲੀਟ
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਐਂਡਰਾਇਡ ਯੂਜ਼ਰਜ਼ ਲਈ ਪਲੇਅ ਸਟੋਰ 'ਤੇ AI Chat Companion, ChatGPT 3 : ChatGPT AI, Talk GPT - Talk to ChatGPT, ChatGPT AI Writing Assistant, Open Chat- AI Chatbot App ਨਾਂ ਨਾਲ ਐਪਸ ਮੌਜੂਦ ਹਨ। ਜੇਕਰ ਯੂਜ਼ਰ ਦੇ ਸਮਾਰਟਫੋਨ 'ਤੇ ਇਨ੍ਹਾਂ ਵਿਚੋਂ ਕੋਈ ਵੀ ਐਪ ਚੈਟਜੀਪੀਟੀ ਦੇ ਨਾਂ 'ਤੇ ਇੰਸਟਾਲ ਹਨ ਤਾਂ ਉਹ ਫੇਕ ਹਨ।
ਇਸੇ ਤਰ੍ਹਾਂ ਆਈਫੋਨ ਯੂਜ਼ਰਜ਼ ਦੇ ਆਈਫੋਨ 'ਚ ਜੇਕਰ ਯੂਜ਼ਰ ਨੇ ਐੱਪਲ ਸਟੋਰ ਤੋਂ Genie- GPT AI Assistant, Write for Me GPT AI Assistant, ChatGPT- GPT 3, Alfred- Chat with GPT 3, Chat w. GPT AI- Write This, ChatGPT- AI Writing apps, Wiz AI Chat Bot Writing Helper, Chat AI: Personal AI Assistant ਅਤੇ Wisdom Ai- Your AI Assistant ਐਪ ਨੂੰ ਇੰਸਟਾਲ ਕੀਤਾ ਹੈ ਤਾਂ ਤੁਰੰਤ ਡਿਲੀਟ ਕਰ ਦੇਣ ਚਾਹੀਦਾ ਹੈ।
ਕਿੱਥੇ ਇਸਤੇਮਾਲ ਕਰ ਸਕਦੇ ਹੋ ਅਧਿਕਾਰਤ ChatGPT
ਚੈਟਜੀਪੀਟੀ ਦੀ ਵਰਤੋਂ ਕਰਨ ਲਈ ਸਿਰਫ ਇਸਦੀ ਅਧਿਕਾਰਤ ਵੈਬਸਾਈਟ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਬਹੁਤ ਜਲਦ ਮਸ਼ਹੂਰ ਚੈਟਬੋਟ ਦੀ ਅਧਿਕਾਰਤ ਐਪ ਵੀ ਯੂਜ਼ਰਜ਼ ਲਈ ਲਿਆਂਦਾ ਜਾਵੇਗਾ।