ਵਾਸ਼ਿਗਟਨ, ਆਈਏਐੱਨਐੱਸ : Instagram ਦੇ ਸੀਈਓ ਐਮਡ ਮੋਸੈਰੀ (CEO Md Mosseri) ਨੇ ਬੱਚਿਆ ਦੇ ਇੰਸਟਾਗ੍ਰਾਮ ਇਸਤੇਮਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਐਡਮ ਮੋਸੇਰੀ ਦੇ ਅਨੁਸਾਰ, ਇੰਸਟਾਗ੍ਰਾਮ ਬੱਚਿਆਂ ਲਈ ਤਿਆਰ ਨਹੀਂ ਕੀਤਾ ਗਿਆ ਹੈ। ਮੋਸੇਰੀ ਦੀ ਵੱਲੋਂ ਇਹ ਬਿਆਨ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੀ ਜਾਂਚ ਦੌਰਾਨ ਦਿੱਤਾ ਗਿਆ। ਉਸਨੇ ਨੌਜਵਾਨਾਂ 'ਤੇ ਇੰਸਟਾਗ੍ਰਾਮ ਦੇ ਮਾੜੇ ਪ੍ਰਭਾਵਾਂ ਦਾ ਬਚਾਅ ਕਰਦਿਆਂ ਕਿਹਾ ਕਿ ਫੋਟੋ-ਸ਼ੇਅਰਿੰਗ ਪਲੇਟਫਾਰਮ ਨਾਬਾਲਗ ਲੋਕਾਂ ਲਈ ਤਿਆਰ ਨਹੀਂ ਕੀਤਾ ਗਿਆ ਸੀ।
ਇੰਸਟਾਗ੍ਰਾਮ ਨੂੰ ਬੱਚਿਆ ਲਈ ਕੀਤਾ ਜਾਵੇਗਾ ਡਿਜ਼ਾਇਨ
ਅਮਰੀਕੀ ਸੈਨੇਟ ਦੀ ਸੁਣਵਾਈ 'ਚ ਇੰਸਟਾਗ੍ਰਾਮ ਨੇ ਕਿਹਾ ਕਿ ਅੰਦਰੂਨੀ ਖੋਜ ਤੋਂ ਬਾਅਦ ਪਤਾ ਲੱਗਾ ਹੈ ਕਿ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਰਿਸਰਚ ਨੇ ਇੰਸਟਾਗ੍ਰਾਮ ਨੂੰ ਆਦੀ ਦੱਸਿਆ ਹੈ। ਦੱਸਣਯੋਗ ਹੈ ਕਿ 10 ਤੋਂ 12 ਸਾਲ ਦੇ ਬੱਚੇ ਆਨਲਾਈਨ ਹੁੰਦੇ ਹਨ। ਮੋਸੇਰੀ ਨੇ ਕਿਹਾ ਕਿ ਅਸੀਂ ਬੱਚਿਆਂ ਲਈ ਇੰਸਟਾਗ੍ਰਾਮ ਲਿਆ ਰਹੇ ਹਾਂ, ਜਿਸ 'ਚ ਪੇਰੈਂਟਲ ਕੰਟਰੋਲ ਵਰਗੇ ਕਈ ਫੀਚਰਸ ਮਿਲਣਗੇ। ਇਸ 'ਚ ਨੌਜਵਾਨਾਂ ਦੀ ਉਮਰ ਦੀ ਵੈਰੀਫਿਕੇਸ਼ਨ ਵਰਗੇ ਕਈ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ।