ਨਵੀਂ ਦਿੱਲੀ, ਸੌਰਭ ਵਰਮਾ : Drone Rules : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਦੇਸ਼ ਦਾ ਪਹਿਲਾ ਡਰੋਨ ਫੈਸਟੀਵਲ ਕਰਵਾਇਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਪ੍ਰੋਜੈਕਟ ਦੀ ਗੁਣਵੱਤਾ ਦੀ ਜਾਂਚ ਕਰਨੀ ਹੈ ਤਾਂ ਉਹ ਚੁੱਪ-ਚੁਪੀਤੇ ਪ੍ਰੋਜੈਕਟ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਡਰੋਨ ਭੇਜਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਭਾਰਤ ਡਰੋਨ ਹੱਬ ਬਣ ਜਾਵੇਗਾ। ਪਰ ਅਜਿਹਾ ਨਹੀਂ ਹੈ ਕਿ ਕੋਈ ਵੀ ਡਰੋਨ ਉਡਾ ਸਕਦਾ ਹੈ। ਅਸਲ ਵਿੱਚ ਡਰੋਨ ਉਡਾਉਣ ਲਈ ਨਿਯਮ ਹਨ। ਇਨ੍ਹਾਂ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਇਕ ਲੱਖ ਰੁਪਏ ਤਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...
ਇੰਟੀਗ੍ਰੇਸ਼ਨ ਵਿਜ਼ਾਰਡਸ ਸਲਿਊਸ਼ਨ ਦੇ ਸੀਈਓ ਕੁਣਾਲ ਕਿਸਲਯ ਨੇ ਦੱਸਿਆ ਕਿ ਨਾਗਰਿਕ ਉੱਡਣ ਮੰਤਰਾਲੇ (MoCA) ਤੇ ਨਾਗਰਿਕ ਹਵਾਬਾਜ਼ੀ ਵਿਭਾਗ ਵੱਲੋਂ ਨਵੇਂ ਡਰੋਨ ਨਿਯਮ 2021 ਨੂੰ ਬਣਾਏ ਗਏ ਹਨ।
ਡਰੋਨ ਨਿਯਮ 2021
ਡਰੋਨ ਦੇ ਨਵੇਂ ਨਿਯਮ ਰੱਖਿਆ ਯਾਨੀ ਜਲ ਸੈਨਾ, ਥਲ ਸੈਨਾ, ਹਵਾਈ ਫ਼ੌਜ 'ਤੇ ਨਹੀਂ ਲਾਗੂ ਹੋਣਗੇ। ਬਾਕੀ ਸਾਰੇ ਡਰੋਨ ਉਡਾਣਾਂ 'ਤੇ ਨਵੇਂ ਨਿਯਮ ਲਾਗੂ ਹੋਣਗੇ। ਸਾਰੇ ਡ੍ਰੋਨ ਨੂੰ ਡਿਜੀਟਲੀ ਰਜਿਸਟਰਡ ਕਰਵਾਉਣਾ ਪਵੇਗਾ। ਨਾਲ ਹੀ ਸਾਰੇ ਡਰੋਨਾਂ ਦੀ ਮੌਜੂਦਗੀ ਤੇ ਉਨ੍ਹਾਂ ਦੀ ਉਡਾਣ ਬਾਰੇ ਜਾਣਕਾਰੀ ਦੇਣੀ ਪਵੇਗੀ।
ਡ੍ਰੋਨ 'ਚ 250 ਗ੍ਰਾਮ ਜਾਂ ਇਸਤੋਂ ਘੱਟ ਵਜ਼ਨ ਦੇ ਨੈਨੋ ਉਪਕਰਣ, 250 ਗ੍ਰਾਮ ਤੋਂ 2 ਕਿੱਲੋਗ੍ਰਾਮ ਤਕ ਦੇ ਮਾਈਕ੍ਰੋ ਉਪਕਰਣ ਲਗਾਏ ਜਾ ਸਕਣਗੇ। ਛੋਟੇ ਡਰੋਨ 2 ਕਿੱਲੋਗ੍ਰਾਮ ਤੋਂ 25 ਕਿੱਲੋਗ੍ਰਾਮ ਵਜ਼ਨੀ ਹੋਣਗੇ। ਮੱਧਮ (ਮੀਡੀਅਮ) ਡਰੋਨ 25 ਕਿੱਲੋਗ੍ਰਾਮ ਤੋਂ 150 ਕਿੱਲੋਗ੍ਰਾਮ ਤਕ ਦੇ ਹੋ ਸਕਦੇ ਹਨ।
ਵੱਡੇ ਯੂਏਵੀ 150 ਕਿੱਲੋਗ੍ਰਾਮ ਤੋਂ 500 ਕਿੱਲੋਗ੍ਰਾਮ ਦੇ ਦਾਇਰੇ 'ਚ ਹੋਣਗੇ। 500 ਕਿੱਲੋਗ੍ਰਾਮ ਤੋਂ ਜ਼ਿਆਦਾ ਵਜ਼ਨੀ ਯੂਏਵੀ ਜਹਾਜ਼ ਨਿਯਮ, 1937 ਦੀ ਪਾਲਣਾ ਕਰੋਗੇ।
ਕਿਸੇ ਸੰਸਥਾ ਜਾਂ ਵਿਅਕਤੀ ਨੂੰ ਡਰੋਨ ਉਡਾਉਣ ਦੀ ਯੋਗਤਾ ਦਾ ਸਰਟੀਫਿਕੇਟ ਲੈਣਾ ਪਵੇਗਾ, ਜਿਸ ਨੂੰ ਕੁਆਲਿਟੀ ਕੌਂਸਲ ਆਫ ਇੰਡੀਆ ਜਾਂ ਉਨ੍ਹਾਂ ਦੇ/ਕੇਂਦਰ ਸਰਕਾਰ ਵੱਲੋਂ ਅਧਿਕਾਰਤ ਕੋਈ ਸੰਸਥਾ ਜਾਰੀ ਕਰ ਸਕਦੀ ਹੈ।
ਹਰੇਕ ਡਰੋਨ ਦੀ ਇਕ ਵਿਸ਼ੇਸ਼ ਪਛਾਣ ਨੰਬਰ (UIN) ਹੋਣੀ ਚਾਹੀਦੀ ਹੈ ਜਿਸ ਨੂੰ ਡਿਜੀਟਲ ਸਕਾਈ ਪਲੇਟਫਾਰਮ ਜ਼ਰੀਏ ਸੈਲਫ-ਜਨਰੇਟ ਕੀਤਾ ਜਾ ਸਕਦਾ ਹੈ। UIN ਨਵੇਂ ਤੇ ਪਹਿਲਾਂ ਤੋਂ ਮੌਜੂਦ ਸਾਰੇ UAB ਲਈ ਲਾਜ਼ਮੀ ਹੈ।
ਡਰੋਨ ਦਾ ਟਰਾਂਸਫਰ ਅਤੇ ਉਨ੍ਹਾਂ ਦਾ ਪੰਜੀਕਰਨ ਰੱਦ ਕਰਨ ਦਾ ਕੰਮ ਸੰਬੰਧਤ ਡਿਜੀਟਲ ਫਾਰਮ ਜ਼ਰੀਏ ਕੀਤਾ ਜਾ ਸਕੇਗਾ।
ਡਰੋਨ ਨੂੰ ਕਿਤੇ ਵੀ ਨਹੀਂ ਉਡਾਇਆ ਜਾ ਸਕੇਗਾ। ਇਸ ਦੇ ਲਈ ਡਿਜੀਟਲ ਸਕਾਈ ਪਲੇਟਫਾਰਮ 'ਤੇ ਇਕ ਇੰਟਰੈਕਟਿਵ ਏਅਰਸਪੇਸ ਮੈਪ ਦੇਵੇਗਾ ਜਿਸ ਵਿਚ ਤੈਅ ਜ਼ੋਨ ਦੀ ਜਾਣਕਾਰੀ ਹੋਵੇਗੀ। ਇਹ ਰੈੱਡ, ਗ੍ਰੀਨ ਤੇ ਯੈਲੋ ਜ਼ੋਨ ਹੋਣਗੇ।
ਨਵੇਂ ਨਿਯਮਾਂ ਤਹਿਤ ਡਰੋਨ ਦਾ ਵੱਧ ਤੋਂ ਵੱਧ ਵਜ਼ਨ 300 ਕਿੱਲੋਗ੍ਰਾਮ ਤੋਂ ਵਧਾ ਕੇ 500 ਕਿੱਲੋਗ੍ਰਾਮ ਕਰ ਦਿੱਤਾ ਗਿਆ ਹੈ। ਇਸ ਨਾਲ ਡਰੋਨ ਟੈਕਸੀਆਂ ਨੂੰ ਡਰੋਨ ਨਿਯਮਾਂ ਦੇ ਦਾਇਰੇ 'ਚ ਲਿਆਉਣਾ ਯਕੀਨੀ ਹੋ ਸਕਿਆ ਹੈ।
ਡਰੋਨ ਉਡਾਉਣ ਲਈ ਯੋਗਤਾ
ਡਰੋਨ ਪਾਇਲਟਾਂ ਲਈ ਉਮਰ ਤੇ ਯੋਗਤਾ ਦੇ ਕੁਝ ਮਾਪਦੰਡ ਨਿਰਧਾਰਤ ਹੋਣਗੇ ਜਿਨ੍ਹਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਇਕ ਗ਼ੈਰ-ਟਰਾਂਸਫਰ ਲਾਇਸੈਂਸ ਪ੍ਰਾਪਤ ਕਰਨ ਲਈ ਇਕ ਯੋਗਤਾ ਪ੍ਰੀਖਿਆ ਹੋਵੇਗੀ। ਇਹ ਲਾਇਸੈਂਸ 10 ਸਾਲ ਲਈ ਵੈਲਿਡ ਹੋਣਗੇ ਤੇ ਸਿਰਫ਼ ਅਧਿਕਾਰਤ ਮੁਲਾਜ਼ਮ ਹੀ ਡਰੋਨ ਨੂੰ ਸੰਚਾਲਿਤ ਕਰ ਸਕਣਗੇ। ਹਾਲਾਂਕਿ, ਮਾਈਕ੍ਰੋ ਡਰੋਨ (ਗ਼ੈਰ-ਵਪਾਰਕ ਵਰਤੋਂ ਲਈ), ਨੈਨੋ ਡਰੋਨ ਤੇ ਆਰਐਂਡਡੀ (ਖੋਜ ਅਤੇ ਵਿਕਾਸ) ਸੰਗਠਨਾਂ ਲਈ ਪਾਇਲਟ ਲਾਇਸੈਂਸ ਦੀ ਲੋੜ ਨਹੀਂ ਹੈ।
ਨਿਯਮਾਂ ਦੀ ਉਲੰਘਣਾ 'ਤੇ ਲੱਗੇਗਾ ਇਕ ਲੱਖ ਰੁਪਏ ਦਾ ਜੁਰਮਾਨਾ
ਜੇਕਰ ਨਿਯਮਾਂ ਦੇ ਅਨੁਪਾਲਨ 'ਚ ਕੋਈ ਭੁੱਲ ਹੁੰਦੀ ਹੈ ਤਾਂ ਏਵੀਏਸ਼ਨ ਐਕਟ, 1934 ਦੀਆਂ ਮੱਦਾਂ ਤਹਿਤ ਕਾਰਵਾਈ ਹੋਵੇਗੀ। ਇਸ ਤਹਿਤ ਇਕ ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਇਹ ਨਿਯਮ ਇਸ ਤੋਂ ਪਹਿਲਾਂ ਮਾਰਚ 2021 'ਚ ਨੋਟੀਫਾਈ ਮਨੁੱਖ ਰਹਿਤ ਜਹਾਜ਼ ਪ੍ਰਣਾਲੀ (UAS) ਨਿਯਮਾਂ ਦੀ ਜਗ੍ਹਾ ਲੈਣਗੇ। ਪਿਛਲੇ ਅਡੀਸ਼ਨ ਤੋਂ ਬਾਅਦ ਨਿਯਮਾਂ 'ਚ ਕਈ ਬਦਲਾਅ ਕੀਤੇ ਗਏ ਹਨ। ਨਿਯਮਾਂ ਦੇ ਖਰੜੇ 'ਤੇ ਰਾਇ ਜ਼ਾਹਿਰ ਕਰਨ ਲਈ ਲੋਕਾਂ ਨੂੰ ਪੰਜ ਅਗਸਤ ਤਕ ਦਾ ਸਮਾਂ ਦਿੱਤਾ ਗਿਆ ਸੀ। ਆਖਰੀ ਖਰੜਾ 15 ਅਗਸਤ 2021 ਨੂੰ ਪ੍ਰਕਾਸ਼ਿਤ ਹੋਣ ਵਾਲਾ ਹੈ।