ਨਵੀਂ ਦਿੱਲੀ, ਟੈੱਕ ਡੈਸਕ : Drone Pilot Certificate : ਪੀਐੱਮ ਮੋਦੀ ਵੱਲੋਂ ਡਰੋਨ ਨਿਯਮਾਂ 'ਚ ਛੋਟ ਦਿੱਤੀ ਗਈ ਹੈ ਜਿਸ ਨਾਲ ਦੇਸ਼ ਵਿਚ ਡਰੋਨ ਨਾਲ ਫੂਡ, ਮੈਡੀਕਲ ਸਪਲਾਈ ਵਰਗੀ ਸਰਵਿਸ ਦੀ ਡਲਿਵਰੀ ਨੂੰ ਆਸਾਨ ਬਣਾਇਆ ਜਾ ਸਕੇ। ਡਰੋਨ ਨੂੰ ਦੇਸ਼ ਦੀ ਸਪਲਾਈ ਚੇਨ ਦਾ ਮਜ਼ਬੂਤ ਹਿੱਸਾ ਬਣਾਉਣ ਦੇ ਉਦੇਸ਼ ਨਾਲ ਪੀਐੱਮ ਮੋਦੀ ਨੇ ਦਿੱਲੀ 'ਚ ਪਹਿਲੇ ਡਰੋਨ ਮਹਾ ਉਤਸਵ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਖ਼ੁਦ ਡਰੋਨ ਉਡਾਇਆ। ਨਾਲ ਹੀ ਦੱਸਿਆ ਕਿ ਜਦੋਂ ਕਿਸੇ ਸੈਂਟਰਲ ਪ੍ਰੋਜੈਕਟ ਦੀ ਮੌਨੀਟਰਿੰਗ ਕਰਨੀ ਹੁੰਦੀ ਹੈ ਤਾਂ ਉਹ ਅਚਾਨਕ ਨਾਲ ਡਰੋਨ ਭੇਜ ਕੇ ਪ੍ਰੋਡਕਟ ਕੁਆਲਿਟੀ ਚੈੱਕ ਕਰ ਲੈਂਦੇ ਹਨ? ਪਰ ਸਵਾਲ ਉੱਠਦਾ ਹੈ ਕਿ ਕੀ ਕੋਈ ਵੀ ਡਰੋਨ ਉਡਾ ਸਕਦਾ ਹੈ ਤਾਂ ਜਵਾਬ ਹੈ- ਨਹੀਂ।
ਦਰਅਸਲ ਡਰੋਨ ਉਡਾਉਣ ਲਈ ਡਰੋਨ ਪਾਇਲਟ ਸਰਟੀਫਿਕੇਟ ਲੈਣਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਡਰੋਨ ਪਾਇਲਟ ਸਰਟੀਫਿਕੇਟ ਕਿਵੇਂ ਹਾਸਲ ਕੀਤਾ ਜਾਵੇ? ਤੇ ਇਸ ਦੇ ਲਈ ਕਿੰਨੇ ਰੁਪਏ ਦੇਣੇ ਹੋਣਗੇ?
ਕਿੱਥੋਂ ਮਿਲੇਗੀ ਡਰੋਨ ਉਡਾਉਣ ਦੀ ਇਜਾਜ਼ਤ
ਸਰਕਾਰ ਵੱਲੋਂ ਡਰੋਨ ਉਡਾਉਣ ਲਈ ਅਧਿਕਾਰਤ ਵੈੱਬਸਾਈਟ Digital Sky ਲਾਂਚ ਕੀਤੀ ਗਈ ਹੈ। ਜਿੱਥੋਂ ਕੋਈ ਵੀ ਡਰੋਨ ਉਡਾਉਣ ਦੀ ਆਨਲਾਈਨ ਪਰਮਿਸ਼ਨ ਤੇ ਸਰਟੀਫਿਕੇਸ਼ਨ ਹਾਸਲ ਕਰ ਸਕਦਾ ਹੈ। ਇਸ ਪ੍ਰੋਸੈੱਸ ਲਈ ਤੁਹਾਨੂੰ 100 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਤੁਸੀਂ ਡਰੋਨ ਪਾਇਲਟ ਸਰਟੀਫਿਕੇਟ ਹਾਸਲ ਕਰ ਸਕਦੇ ਹੋ। ਹਾਲਾਂਕਿ ਪਾਇਲਟ ਸਰਟੀਫਿਕੇਸ਼ਨ ਤੋਂ ਪਹਿਲਾਂ ਤੁਹਾਨੂੰ DGCA ਯਾਨੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਤੋਂ ਟ੍ਰੇਨਿੰਗ ਪਾਸ ਕਰਨੀ ਪਵੇਗੀ। ਇਹ ਠੀਕ ਬਾਈਕ ਤੇ ਕਾਰ ਲਾਇਸੈਂਸ ਹਾਸਲ ਕਰਨ ਵਰਗਾ ਹੈ ਜਿੱਥੋਂ ਤੁਹਾਨੂੰ ਡਰੋਨ ਉਡਾਉਣ ਦੇ ਬੈਸਿਕ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਡਰਾਈਵ ਟੈਸਟ ਦੇਣਾ ਹੁੰਦਾ ਹੈ। ਇਸ ਡਰੋਨ ਟੈਸਟ ਡਰਾਈਵ ਦੀ ਫੀਸ 1000 ਰੁਪਏ ਹੈ। ਇਸ ਤਰ੍ਹਾਂ ਡਰੋਨ ਸਰਟੀਫਿਕੇਟ ਹਾਸਲ ਕਰਨ ਲਈ ਤੁਹਾਨੂੰ ਕੁੱਲ 1100 ਰੁਪਏ ਖ਼ਰਚ ਕਰਨੇ ਪੈਣਗੇ।
ਕੌਣ ਯੋਗ ਹੋ ਸਕਦਾ ਹੈ ਡਰੋਨ ਪਾਇਲਟ ਸਰਟੀਫਿਕੇਟ
ਡਰੋਨ ਪਾਇਲਟ ਸਰਟੀਫਿਕੇਟ ਪ੍ਰਾਪਤ ਕਰਨ ਲਈ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ।
ਡਰੋਨ ਪਾਇਲਟ ਜੋ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ, ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ।
ਡਰੋਨ ਨੂੰ ਰਜਿਸਟਰ ਕਰਨਾ ਹੋਵੇਗਾ
ਸਾਰੇ ਡਰੋਨਾਂ ਲਈ ਇਕ UIN ਭਾਵ ਵਿਲੱਖਣ ਪਛਾਣ ਨੰਬਰ ਜਾਰੀ ਕੀਤਾ ਜਾਂਦਾ ਹੈ। ਜਿਵੇਂ ਇਕ ਬਾਈਕ ਅਤੇ ਕਾਰ ਦਾ ਵਿਲੱਖਣ ਨੰਬਰ ਹੁੰਦਾ ਹੈ, ਉਸੇ ਤਰ੍ਹਾਂ ਇਕ ਡਰੋਨ ਨੂੰ ਇਕ ਵਿਲੱਖਣ ਨੰਬਰ ਜਾਰੀ ਕੀਤਾ ਜਾਂਦਾ ਹੈ। ਨੈਨੋ ਡਰੋਨ ਨੂੰ ਛੱਡ ਕੇ ਹਰ ਕਿਸਮ ਦੇ ਡਰੋਨਾਂ ਲਈ UIN ਨੰਬਰ ਜਾਰੀ ਕੀਤੇ ਜਾਂਦੇ ਹਨ। ਨੈਨੋ ਡਰੋਨ ਲਈ UIN ਨੰਬਰ ਰਿਮੋਟ ਪਾਇਲਟ ਲਾਇਸੈਂਸ ਦੀ ਲੋੜ ਨਹੀਂ ਹੈ।
ਕਿੰਨੇ ਤਰ੍ਹਾਂ ਦੇ ਹੁੰਦੇ ਹਨ ਡਰੋਨ
ਨੈਨੋ ਡਰੋਨ - 250 ਗ੍ਰਾਮ ਤੋਂ ਘੱਟ
ਮੈਕਰੋ ਡਰੋਨ - 250 ਗ੍ਰਾਮ ਤੋਂ 2 ਕਿਲੋਗ੍ਰਾਮ
ਸਮਾਲ ਡਰੋਨ - 2kg ਤੋਂ 25kg
ਮਿਡੀਅਮ ਡਰੋਨ - 25 ਕਿਲੋਗ੍ਰਾਮ ਤੋਂ 150 ਕਿਲੋਗ੍ਰਾਮ ਤਕ
ਹੈਵੀ ਡਰੋਨ - 150 ਕਿਲੋਗ੍ਰਾਮ ਤੋਂ ਜ਼ਿਆਦਾ ਵਜ਼ਨ