ਨਵੀਂ ਦਿੱਲੀ, ਟੈੱਕ ਡੈਸਕ : ਫੇਸਬੁੱਕ (Facebook), ਜਿਸ ਨੂੰ ਹਾਲ ਹੀ 'ਚ ਮੈਟਾ (meta) ਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸੇ ਮੈਟਾ (Meta) ਕੰਪਨੀ ਵੱਲੋਂ ਫੇਸਬੁੱਕ ਮੈਸੰਜਰ (Facebook MEssenger) 'ਚ ਗੂਗਲ ਪੇ (Google Pay) ਵਰਗਾ ਕਮਾਲ ਦਾ ਫੀਚਰ ਦਿੱਤਾ ਗਿਆ ਹੈ ਜਿਸ ਨੂੰ ਸਪਲਿਟ ਪੇਮੈਂਟ (Split Payments) ਦੇ ਨਾਂ ਨਾਲ ਜਾਣਿਆ ਜਾਵੇਗਾ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਵਿਚਕਾਰ ਪੈਸਿਆਂ ਦਾ ਲੈਣ-ਦੇਣ ਆਸਾਨ ਹੋ ਜਾਵੇਗਾ। ਮਤਲਬ ਯੂਜ਼ਰਜ਼ ਇਕ ਵਾਰ 'ਚ ਕਈ ਲੋਕਾਂ ਨੂੰ ਬਰਾਬਰ ਅਮਾਊਂਟ ਪੈਸਿਆਂ ਦਾ ਟਰਾਂਸਫਰ ਕਰ ਸਕਣਗੇ। ਹਾਲ ਹੀ 'ਚ Facebook 'ਚ ਸਪਲਿਟ ਪੇਮੈਂਟ ਫੀਚਰ ਨੂੰ ਰੋਲਆਊਟ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਰੈਸਟੋਰੈਂਟ ਤੇ ਹਾਊਸ ਰੈਂਟ ਦੀ ਪੇਮੈਂਟ 'ਚ ਮਦਦ ਹੋ ਜਾਵੇਗੀ।
ਕਿਵੇਂ Facebook Messenger ਦਾ Split Payments ਫੀਚਰ ਕਰੇਗਾ ਕੰਮ
Facebook Messenger ਦੇ Split ਫੀਚਰ ਨੂੰ ਇਸਤੇਮਾਲ ਕਰਨ ਦਾ ਤਰੀਕਾ ਕਾਫੀ ਆਸਾਨ ਹੈ। ਯੂਜ਼ਰਜ਼ ਨੂੰ ਗਰੁੱਪ ਚੈਟ ਦੇ Get Started ਬਟਨ 'ਤੇ ਕਲਿੱਕ ਕਰਨਾ ਪਵੇਗਾ ਜਾਂ ਫਿਰ Messenger ਐਪ ਦੇ Payment Hub ਬਟਨ 'ਤੇ ਕਲਿੱਕ ਕਰਨਾ ਪਵੇਗਾ। ਇਸ ਤਰ੍ਹਾਂ ਤੁਸੀਂ ਗਰੁੱਪ ਦੇ ਲੋਕਾਂ ਵਿਚਕਾਰ ਪੈਸਿਆਂ ਦੀ ਵੰਡ ਕਰ ਸਕੋਗੇ। ਮਤਲਬ ਜੇਕਰ ਤੁਸੀਂ 12,000 ਰੁਪਏ ਨੂੰ 5 ਲੋਕਾਂ 'ਚ ਬਰਾਬਰ ਵੰਡਣਾ ਹੈ ਤਾਂ ਯੂਜ਼ਰਜ਼ ਕੰਟੈਕਟ ਲਿਸਟ ਚੋਂ ਲੋਕਾਂ ਦੇ ਨਾਂ ਨੂੰ ਸਿਲੈਕਟ ਕਰ ਕੇ 2500 ਰੁਪਏ ਬਰਾਬਰ ਅਮਾਊਂਟ 'ਚ ਟਰਾਂਸਫਰ ਕਰ ਸਕੋਗੇ।
ਜਲਦ ਹੀ ਬਾਕੀ ਦੇਸ਼ਾਂ 'ਚ ਲਾਗੂ ਕੀਤਾ ਜਾਵੇਗਾ ਨਵਾਂ ਫੀਚਰ
ਫਿਲਹਾਲ ਇਹ ਫੀਚਰ ਅਮਰੀਕਾ ਲਈ ਹੈ ਜਿਸ ਦੀ ਟੈਸਟਿੰਗ ਪੂਰੀ ਕਰ ਲਈ ਗਈ ਹੈ। ਇਸ ਫੀਚਰ ਨੂੰ ਭਾਰਤ 'ਚ ਨਹੀਂ ਲਾਗੂ ਕੀਤਾ ਜਾਵੇਗਾ। ਨਾਲ ਹੀ ਇਹ ਪਤਾ ਨਹੀਂ ਹੈ ਕਿ Meta ਇਸ ਫੀਚਰ ਨੂੰ ਬਾਕੀ ਦੇਸ਼ਾਂ 'ਚ ਕਦੋਂ ਲਾਗੂ ਕਰ ਰਿਹਾ ਹੈ। Meta ਵੱਲੋਂ Splitting ਫੀਚਰ ਤੋਂ ਇਲਾਵਾ ਜਿਸ ਇਕ ਫੀਚਰ ਨੂੰ ਜਲਦ ਰੋਲਆਉਟ ਕੀਤਾ ਜਾਵੇਗਾ, ਉਹ ਹੈ AR-ਬੇਸਡ ਗਰੁੱਪ ਇਨਫੈਕਟ ਫੀਚਰ।