ਨਵੀਂ ਦਿੱਲੀ, ਆਟੋ ਡੈਸਕ : ਆਪਣੇ ਵਾਹਨ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਣ ਲਈ ਲੋਕ ਆਪਣੇ ਵਾਹਨਾਂ ਨੂੰ ਮੌਡੀਫਾਈ ਕਰਵਾ ਲੈਂਦੇ ਹਨ। ਹਾਲਾਂਕਿ ਭਾਰਤ ਵਿਚ ਇਹ ਗੈਰ-ਕਾਨੂੰਨੀ ਹੈ। ਟ੍ਰੈਫਿਕ ਪੁਲਿਸ ਵੱਲੋਂ ਇਨ੍ਹਾਂ ਵਾਹਨਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਅੱਜ ਇਸ ਖਬਰ ਦੇ ਜ਼ਰੀਏ ਅਸੀਂ ਤੁਹਾਨੂੰ ਵਾਹਨ ਦੇ ਉਨ੍ਹਾਂ ਪੁਰਜ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬਾਹਰੋਂ ਬਦਲਣ 'ਤੇ ਤੁਹਾਨੂੰ ਵੱਡੇ ਚਲਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗੱਡੀ ਦੀ ਬੌਡੀ ਚੇਂਜ
ਹੈਚਬੈਕ ਨੂੰ SUV ਦਿਖਾਉਣ ਲਈ ਲੋਕ ਆਪਣੀ ਕਾਰ ਦੀ ਲੁੱਕ ਬਦਲਦੇ ਹਨ, ਕਈ ਲੋਕ ਕਾਰ ਨੂੰ ਇੰਨਾ ਮੌਡੀਫਾਈ ਕਰਦੇ ਹਨ ਕਿ Ertiga ਵੀ ਰੇਂਜ ਰੋਵਰ ਵਰਗੀ ਲੱਗਦੀ ਹੈ। ਇਹ ਸੁਣਨ ਵਿਚ ਥੋੜ੍ਹਾ ਮਜ਼ਾਕੀਆ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਤੁਸੀਂ ਸੋਸ਼ਲ ਮੀਡੀਆ ਰਾਹੀਂ ਅਜਿਹੇ ਕਈ ਵਾਹਨ ਦੇਖ ਸਕਦੇ ਹੋ। ਹਾਲਾਂਕਿ, ਆਰਟੀਓ ਦੀ ਇਜਾਜ਼ਤ ਤੋਂ ਬਿਨਾਂ ਵਾਹਨ ਨੂੰ ਸੋਧਣਾ ਸਜ਼ਾਯੋਗ ਅਪਰਾਧ ਹੈ।
ਫੈਨਸੀ ਹਾਰਨ
ਅੱਜ-ਕੱਲ੍ਹ ਲੋਕ ਆਪਣੀਆਂ ਕਾਰਾਂ 'ਚ ਬਹੁਤ ਸਾਰੀਆਂ ਅਸੈੱਸਰੀਜ਼ ਲਗਾਉਂਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਕੀ ਨਤੀਜਾ ਹੋਵੇਗਾ, ਕਈ ਵਾਰ ਲੋਕ ਆਪਣੀਆਂ ਕਾਰਾਂ ਜਾਂ ਟਰੱਕਾਂ 'ਚ ਫੈਨਸੀ ਹਾਰਨ ਲਗਾ ਲੈਂਦੇ ਹਨ। ਜੋ ਤੁਸੀਂ ਸੜਕ 'ਤੇ ਤੁਰਦੇ ਸਮੇਂ ਸੁਣਿਆ ਹੋਵੇਗਾ।
ਰੰਗ ਬਦਲਣਾ
ਲੋਕ ਦਿਖਾਵੇ ਦੇ ਚੁੱਕਰ 'ਚ ਜਾਂ ਫਿਰ ਆਪਣੀ ਕਾਰ ਤੋਂ ਬੋਰ ਹੋਣ ਕਾਰਨ ਉਸ ਦਾ ਕਾਰ ਦਾ ਰੰਗ ਬਦਲਵਾ ਲੈਂਦੇ ਹਨ। ਕਾਰ ਰੈਪਿੰਗ ਦਾ ਰੁਝਾਨ ਵੀ ਕਾਫੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਕਾਰ ਦੀ ਮੈਟ ਫਿਨਿਸ਼ ਜਾਂ ਕਲਰ ਰੈਪਿੰਗ ਨਾ ਸਿਰਫ਼ ਤੁਹਾਡੇ ਵਾਹਨ ਨੂੰ ਇਕ ਨਵੀਂ ਦਿੱਖ ਦਿੰਦੀ ਹੈ, ਸਗੋਂ ਤੁਹਾਨੂੰ ਭਾਰੀ ਚਲਾਨ ਦਾ ਭੁਗਤਾਨ ਕਰਨ ਲਈ ਵੀ ਸੱਦਾ ਦਿੰਦੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਕਲਰ ਨੂੰ ਮੌਡੀਫਾਈ ਕਰਨਾ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਹੈ। ਜੇਕਰ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਪਹਿਲਾਂ RTO ਨੂੰ ਜਾਣਕਾਰੀ ਦਿਉ।ਅਜਿਹੇ ਫੈਨਸੀ ਹਾਰਨ ਤੇ ਪ੍ਰੈਸ਼ਰ ਹਾਰਨ ਜੇਕਰ ਕਿਸੇ ਗੱਡੀ 'ਚ ਲੱਗੇ ਹੁੰਦੇ ਹਨ ਤਾਂ ਟ੍ਰੈਫਿਕ ਪੁਲਿਸ ਫੌਰਨ ਉਸ ਨੂੰ ਰੋਕ ਕੇ ਚਲਾਨ ਕੱਟ ਲੈਂਦੀ ਹੈ ਕਿਉਂਕਿ ਇਹ ਅਸੈੱਸਰੀਜ਼ ਨਾਜਾਇਜ਼ ਸੋਧ ਦੀ ਲਿਸਟ 'ਚ ਆਉਂਦਾ ਹੈ। ਜੇਕਰ ਇਸਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਤੁਸੀਂ ਬਦਲਾਅ ਕਰ ਸਕਦੇ ਹੋ।
ਅਲੌਏ ਵ੍ਹੀਲ
ਅਲੌਏ ਵ੍ਹੀਲਜ਼ ਦਾ ਕ੍ਰੇਜ਼ ਲੋਕਾਂ ਦੇ ਦਿਲਾਂ 'ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲੋਕ ਬਿਨਾਂ ਸੋਚੇ ਸਮਝੇ ਇਸ ਵਿੱਚ ਬਦਲਾਅ ਕਰ ਰਹੇ ਹਨ। ਜੇਕਰ ਤੁਸੀਂ ਆਪਣੇ ਵਾਹਨ ਦੇ ਆਕਾਰ ਤੋਂ ਵੱਡੇ ਅਲੌਏ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਕਾਨੂੰਨੀ ਤੌਰ 'ਤੇ ਵੈਲਿਡ ਨਹੀਂ ਮੰਨਿਆ ਜਾਂਦਾ ਅਤੇ ਤੁਹਾਨੂੰ ਇਸਦੇ ਲਈ ਚਲਾਨ ਦਾ ਭੁਗਤਾਨ ਕਰਨਾ ਪੈਂਦਾ ਹੈ।