Sania Mirza Birthday: : ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅੱਜ ਯਾਨੀ 15 ਨਵੰਬਰ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਵਿਆਹ ਟੁੱਟਣ ਦੀ ਖਬਰ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਹੁਣ ਤਕ ਦੋਵਾਂ ਨੇ ਇਸ ਮਾਮਲੇ 'ਚ ਚੁੱਪੀ ਧਾਰੀ ਹੋਈ ਹੈ। ਇਸ ਦੌਰਾਨ ਸਾਨੀਆ ਨੂੰ ਦੁਬਈ 'ਚ ਆਪਣੇ ਜਨਮਦਿਨ ਦਾ ਆਨੰਦ ਲੈਂਦੇ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਸਾਨੀਆ ਦੇ ਜਨਮਦਿਨ 'ਤੇ ਉਨ੍ਹਾਂ ਦੇ ਪਤੀ ਸ਼ੋਏਬ ਨੇ ਵੀ ਉਨ੍ਹਾਂ ਨੂੰ ਖਾਸ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਾਨੀਆ ਦੇ ਜਨਮਦਿਨ ਦੇ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸਾਨੀਆ ਦੀ ਨੈੱਟਵਰਥ ਬਾਰੇ ਦੱਸਣ ਜਾ ਰਹੇ ਹਾਂ। ਸਾਨੀਆ ਕਮਾਈ ਦੇ ਮਾਮਲੇ 'ਚ ਸ਼ੋਏਬ ਤੋਂ ਘੱਟ ਨਹੀਂ ਹੈ। ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ
ਸਾਨੀਆ ਕੋਲ ਇੰਨੀ ਹੈ ਜਾਇਦਾਦ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਭਾਰਤ ਦੀ ਸਭ ਤੋਂ ਵਧੀਆ ਟੈਨਿਸ ਖਿਡਾਰਨਾਂ ਵਿੱਚੋਂ ਇੱਕ ਹੈ। ਸਾਨੀਆ ਦੀ ਖੇਡ ਦੇ ਨਾਲ-ਨਾਲ ਉਸ ਦੀ ਲਗਜ਼ਰੀ ਲਾਈਫਸਟਾਈਲ ਵੀ ਚਰਚਾ 'ਚ ਰਹਿੰਦੀ ਹੈ। ਮੀਡੀਆ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਸਾਨੀਆ ਮਿਰਜ਼ਾ ਦੀ ਕੁੱਲ ਜਾਇਦਾਦ 25 ਮਿਲੀਅਨ ਡਾਲਰ ਯਾਨੀ ਲਗਭਗ 200 ਕਰੋੜ ਰੁਪਏ ਹੈ।
ਆਪਣੀ ਖੇਡਾਂ ਦੇ ਨਾਲ-ਨਾਲ ਸਾਨੀਆ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫੀ ਕਮਾਈ ਕਰਦੀ ਹੈ। ਸਾਨੀਆ ਸਿਰਫ ਟੈਨਿਸ ਖੇਡ ਕੇ ਇੱਕ ਸਾਲ ਵਿੱਚ ਕਰੋੜਾਂ ਕਮਾ ਲੈਂਦੀ ਹੈ। ਸਾਨੀਆ ਖੇਡਾਂ ਤੋਂ ਸਾਲਾਨਾ 3 ਕਰੋੜ ਰੁਪਏ ਕਮਾਉਂਦੀ ਹੈ।
ਸਾਨੀਆ ਬ੍ਰਾਂਡ ਅੰਬੈਸਡਰ ਹੈ
ਦੂਜੇ ਪਾਸੇ, ਸਾਨੀਆ ਵੱਡੇ ਬ੍ਰਾਂਡਾਂ ਦੇ ਸਮਰਥਨ ਰਾਹੀਂ ਸਾਲਾਨਾ ਲਗਭਗ 25 ਕਰੋੜ ਰੁਪਏ ਕਮਾਉਂਦੀ ਹੈ। ਇਸ ਦੇ ਨਾਲ ਹੀ ਸਾਨੀਆ ਆਪਣੀ ਇੱਕ ਟੈਨਿਸ ਅਕੈਡਮੀ ਵੀ ਚਲਾਉਂਦੀ ਹੈ। ਸਾਨੀਆ ਦੀ ਕਮਾਈ ਦੇ ਹੋਰ ਸਾਧਨਾਂ ਦੀ ਗੱਲ ਕਰੀਏ ਤਾਂ ਉਹ ਤੇਲੰਗਾਨਾ ਰਾਜ ਦੀ ਬ੍ਰਾਂਡ ਅੰਬੈਸਡਰ ਵੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਾਨੀਆ ਦਾ ਹੈਦਰਾਬਾਦ ਅਤੇ ਦੁਬਈ 'ਚ ਵੀ ਆਲੀਸ਼ਾਨ ਘਰ ਹੈ। ਹੈਦਰਾਬਾਦ ਸਥਿਤ ਉਨ੍ਹਾਂ ਦੇ ਘਰ ਦੀ ਕੀਮਤ ਕਰੀਬ 13 ਕਰੋੜ ਰੁਪਏ ਦੱਸੀ ਜਾਂਦੀ ਹੈ।
ਇਸ ਤੋਂ ਇਲਾਵਾ ਸਾਨੀਆ ਲਗਜ਼ਰੀ ਗੱਡੀਆਂ ਦੀ ਵੀ ਸ਼ੌਕੀਨ ਹੈ। ਉਸ ਦੇ ਕਾਰ ਕਲੈਕਸ਼ਨ ਵਿੱਚ ਰੇਂਜ ਰੋਵਰ, ਮਰਸਡੀਜ਼ ਬੈਂਜ਼, ਔਡੀ ਅਤੇ ਬੀਐਮਡਬਲਯੂ ਵਰਗੀਆਂ ਗੱਡੀਆਂ ਸ਼ਾਮਲ ਹਨ।