ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਨੇ ਵੀਰਵਾਰ ਨੂੰ ਤਿੰਨ ਜਨਵਰੀ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੇ ਸੀਨੀਅਰ ਮਰਦ ਰਾਸ਼ਟਰੀ ਕੈਂਪ ਲਈ 60 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਖਿਡਾਰੀਆਂ ਦੀ ਚੋਣ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ, ਜੂਨੀਅਰ ਮਰਦ ਰਾਸ਼ਟਰੀ ਚੈਂਪੀਅਨਸ਼ਿਪ ਤੇ ਹਾਕੀ ਇੰਡੀਆ ਤੋਂ ਮਾਨਤਾ ਹਾਸਲ ਹੋਰ ਟੂਰਨਾਮੈਂਟਾਂ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਸੂਚੀ ਵਿਚੋਂ 33 ਖਿਡਾਰੀਆਂ ਦੀ ਚੋਣ ਐੱਫਆਈਐੱਚ ਪ੍ਰੋ ਲੀਗ 2022 ਦੇ ਮੈਚਾਂ ਲਈ ਕੀਤੀ ਜਾਵੇਗੀ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਨਵਾਂ ਓਲੰਪਿਕ ਚੱਕਰ ਸ਼ੁਰੂ ਹੋ ਚੁੱਕਾ ਹੈ। ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ ਤੇ ਅਸੀਂ ਚੰਗੀ ਸ਼ੁਰੂਆਤ ਕਰਨੀ ਹੈ। ਐੱਫਆਈਐੱਚ ਪ੍ਰਰੋ ਲੀਗ, ਏਸ਼ਿਆਈ ਖੇਡਾਂ ਤੇ ਸਿਖਰਲੇ ਪੱਧਰ ਦੇ ਹੋਰ ਕਈ ਟੂਰਨਾਮੈਂਟ ਅਗਲੇ ਸਾਲ ਹੋਣੇ ਹਨ। ਇਸ ਕਾਰਨ ਸਾਨੂੰ ਚੰਗੇ 33 ਖਿਡਾਰੀਆਂ ਦੇ ਪੂਲ ਦੀ ਲੋੜ ਹੈ।
ਚੁਣੇ ਗਏ ਖਿਡਾਰੀ :
ਗੋਲਕੀਪਰ : ਪੀਆਰ ਸ਼੍ਰੀਜੇਸ਼, ਕੇਬੀ ਪਾਠਕ, ਸੂਰਜ ਕਰਕੇਰਾ, ਪ੍ਰਸ਼ਾਂਤ ਕੁਮਾਰ ਚੌਹਾਨ, ਪਵਨ, ਕਮਲਬੀਰ ਸਿੰਘ, ਪੰਕਜ ਕੁਮਾਰ ਰਜਕ, ਆਯੁਸ਼ ਦਿਵੇਦੀ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਗੁਰਿੰਦਰ ਸਿੰਘ, ਜਰਮਨਪ੍ਰਰੀਤ ਸਿੰਘ, ਨੀਲਮ ਸੰਜੀਪ ਸੇਸ, ਦਿਪਸਨ ਟਿਰਕੀ, ਮਨਦੀਪ ਮੋਰ, ਸੰਜੇ, ਯਸ਼ਦੀਪ ਸਿਵਾਚ, ਦੀਨਾਚੰਦਰ ਸਿੰਘ ਐੱਮ, ਅਭਿਸ਼ੇਕ ਲਾਕੜਾ, ਮਨਜੀਤ, ਮੁਹੰਮਦ ਫ਼ਰਾਜ਼, ਪਰਮਪ੍ਰੀਤ ਸਿੰਘ।
ਮਿਡਫੀਲਡਰ : ਮਨਪ੍ਰੀਤ ਸਿੰਘ, ਨੀਲਕਾਂਤ ਸ਼ਰਮਾ, ਸੁਮਿਤ, ਹਾਰਦਿਕ ਸਿੰਘ, ਜਸਕਰਨ ਸਿੰਘ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਬੀਚੰਦਨਰ ਸਿੰਘ ਐੱਮ, ਮਾਰੀਸਵਰਨ ਐੱਸ, ਬੀਜੂ ਇੱਕਾ, ਸ਼ੇਸ਼ੇ ਗੌੜਾ ਬੀਐੱਮ, ਆਸ਼ੀਸ਼ ਕੁਮਾਰ ਟੋਪਨੋ, ਜੁਗਰਾਜ ਸਿੰਘ, ਭਰਤ ਕੇਆਰ, ਲਿਖਿਤ ਬੀਐੱਮ, ਕੇਸ਼ਵ ਤਿਆਗੀ, ਸੁਸ਼ੀਲ ਧਨਵਰ।
ਫਾਰਵਰਡ : ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਆਕਾਸ਼ਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਸ਼ਿਲਾਨੰਦ ਲਾਕੜਾ, ਦਿਲਪ੍ਰਰੀਤ ਸਿੰਘ, ਮਨਿੰਦਰ ਸਿੰਘ, ਐੱਸ ਕਾਰਤੀ, ਪ੍ਰਭਜੋਤ ਸਿੰਘ, ਪਰਦੀਪ ਸਿੰਘ, ਅਭਿਸ਼ੇਕ, ਅਭਾਰਨ ਸੁਦੇਵ, ਮੁਹੰਮਦ ਰਾਹਿਲ, ਸੁਖਜੀਤ ਸਿੰਘ, ਪਵਨ ਰਾਜਭਰ, ਮੁਹੰਮਦ ਉਮਰ।