ਪੈਰਿਸ (ਏਪੀ) : ਫੇਲਿਕਸ ਆਗਰ ਏਲਿਆਸਿਮੇ ਤੇ ਆਂਦ੍ਰੇ ਰੂਬਲੇਵ ਨੇ ਜਿੱਤ ਕੇ ਏਟੀਪੀ ਦੇ ਫਾਈਨਲਜ਼ ’ਚ ਜਗ੍ਹਾ ਪੱਕੀ ਕੀਤੀ, ਜਦਕਿ ਬਾਕੀ ਦੋ ਸਥਾਨਾਂ ਦੇ ਦਾਅਵੇਦਾਰ ਟੇਲਰ ਫ੍ਰਿਟਜ਼ ਤੇ ਹੁਬਰਟ ਹੁਰਕਾਜ ਹਾਰ ਕੇ ਪੈਰਿਸ ਮਾਸਟਰਜ਼ ਦੇ ਦੂਜੇ ਦੌਰ ’ਚ ਹਾਰ ਗਏ। ਅੱਠਵੀਂ ਸੀਨੀਆਰਤਾ ਪ੍ਰਾਪਤ ਏਲਿਆਸਿਮੇ ਨੇ ਕੁਆਲੀਫਾਇਰ ’ਚ ਮਾਈਕਲ ਵਾਇਮੇਰ ਨੂੰ 6-7, 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਵਾਈਲਡ ਕਾਰਡਧਾਰੀ ਜਾਇਲਸ ਸਿਮੋਨ ਨਾਲ ਹੋਵੇਗਾ, ਜਿਸ ਨੇ ਨੌਵੀਂ ਸੀਨੀਆਰਤਾ ਪ੍ਰਾਪਤ ਫ੍ਰਿਟਜ਼ ਨੂੰ 7-5, 5-7, 6-4 ਨਾਲ ਹਰਾਇਆ।
ਹੋਲਗਰ ਰੁਨੇ ਨੇ 10ਵੀਂ ਸੀਨੀਆਰਤਾ ਪ੍ਰਾਪਤ ਹੁਰਕਾਜ ਨੂੰ 7-5, 6-1 ਨਾਲ ਮਾਤ ਦਿੱਤੀ ਤੇ ਹੁਣ ਉਨ੍ਹਾਂ ਦਾ ਸਾਹਮਣਾ ਰੂਬਲੇਵ ਨਾਲ ਹੋਵੇਗਾ। ਤੂਰਿਨ ’ਚ 13 ਤੋਂ 20 ਨਵੰਬਰ ਤਕ ਹੋਣ ਵਾਲੇ ਪੈਰਿਸ ਮਾਸਟਰਜ਼ ਲਈ ਕਾਰਲੋਸ ਅਲਕਰਾਜ, ਸਟੇਫਾਨੋਸ ਸਿਤਸਿਪਾਸ, ਕੈਸਪਰ ਰੂਡ, ਦਾਨਿਲ ਮੇਦਵੇਦੇਵ, ਰਫੇਲ ਨਡਾਲ ਤੇ ਨੋਵਾਕ ਜੋਕੋਵਿਚ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ। ਅਲਕਰਾਜ, ਸਿਤਸਿਪਾਸ, ਐਲੇਕਸ ਡਿ ਮਿਨਾਉਰ ਤੇ ਲੋਰੇਂਜੋ ਮੁਸੇਟੀ ਪੈਰਿਸ ’ਚ ਤੀਜੇ ਦੌਰ ’ਚ ਪਹੁੰਚ ਗਏ ਹਨ ਜਦਕਿ ਰਾਫੇਲ ਨਡਾਲ ਨੂੰ ਟਾਮੀ ਪਾਲ ਨੇ 3-6, 7-6, 6-1 ਨਾਲ ਹਰਾ ਦਿੱਤਾ। ਪਾਲ ਦਾ ਸਾਹਮਣਾ ਹੁਣ ਪਾਬਲੋ ਕਾਰੇਨੋ ਬਸਟਾ ਨਾਲ ਹੋਵੇਗਾ, ਜਿਸ ਨੇ ਡੈਨਿਸ ਸ਼ਾਪੋਵਾਲੋਵ ਨੂੰ 7-6, 2-6, 6-4 ਨਾਲ ਹਰਾਇਆ।
ਡਿ ਮਿਨਾਉਰ ਨੇ ਮੇਦਵੇਦੇਵ ਨੂੰ 6-4, 2-6, 7-5 ਨਾਲ ਹਰਾਇਆ ਤੇ ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸਿਸ ਟਿਆਫੋ ਨਾਲ ਹੋਵੇਗਾ, ਜਿਸ ਨੇ ਜੈਕ ਡ੍ਰੇਪਰ ਨੂੰ 6-3, 7-5 ਨਾਲ ਹੁਣ ਉਨ੍ਹਾਂ ਦਾ ਸਾਹਮਣਾ ਕੋਰੇਂਟਿਨ ਮਾਊਟੇਟ ਨਾਲ ਹੋਵੇਗਾ, ਜਿਸ ਨੇ ਕੈਮਰਨ ਨਾਰੀ ਨੂੰ 6-3, 5-7, 7-6 ਨਾਲ ਮਾਤ ਦਿੱਤੀ।