Lunar Eclispe 2022 : ਨਵੀਂ ਦਿੱਲੀ : ਸਾਲ 2022 ਦਾ ਪਹਿਲਾ ਚੰਦਰ ਗ੍ਰਹਿਣ (Lunar Eclipse) 16 ਮਈ ਨੂੰ ਲੱਗੇਗਾ, ਪਰ ਇਹ ਚੰਦਰ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ ਜਿਸ ਕਾਰਨ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਜੋਤਸ਼ੀਆਂ ਅੁਸਾਰ ਇਸ ਗ੍ਰਹਿਣ ਦਾ ਅਸਰ ਪੂਰੀਆਂ ਰਾਸ਼ੀਆਂ 'ਤੇ ਪਵੇਗਾ। ਕੁਝ ਰਾਸ਼ੀਆਂ ਲਈ ਇਹ ਗ੍ਰਹਿਣ ਸ਼ੁੱਭ ਸਾਬਿਤ ਹੋਵੇਗਾ ਤੇ ਕੁਝ ਰਾਸ਼ੀਆਂ ਦੇ ਜੀਵਨ 'ਤੇ ਅਸ਼ੁੱਭ ਅਸਰ ਪਾਵੇਗਾ।
ਜੋਤਸ਼ੀਆਂ ਮੁਤਾਬਕ, ਸਾਲ ਦਾ ਪਹਿਲਾ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ 'ਚ ਲੱਗੇਗਾ ਜਿਸ ਕਾਰਨ ਇਸ ਰਾਸ਼ੀ ਦੇ ਜਾਤਕਾਂ ਨੂੰ ਥੋੜ੍ਹਾ ਚੁਕੰਨੇ ਰਹਿਣ ਦੀ ਲੋੜ ਹੈ ਕਿਉਂਕਿ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਇਸੇ ਰਾਸ਼ੀ 'ਤੇ ਪੈਣ ਵਾਲਾ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਮਾਨਸਿਕ, ਸਰੀਰਕ ਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੁਝ ਰਾਸ਼ੀਆਂ ਲਈ ਇਹ ਗ੍ਰਹਿਣ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। 12 ਰਾਸ਼ੀਆਂ 'ਚੋਂ ਤਿੰਨ ਰਾਸ਼ੀਆਂ ਦੀ ਕਿਸਮਤ ਸੱਤਵੇਂ ਅਸਮਾਨ 'ਚ ਹੋਵੇਗੀ। ਜਿਸ ਵੀ ਕੰਮ ਨੂੰ ਹੱਥ ਪਾਉਣਗੇ, ਉਸ ਵਿਚ ਸਫਲਤਾ ਮਿਲੇਗੀ। ਜਾਣੋ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਕਿਹੜੀਆਂ ਰਾਸ਼ੀਆਂ ਦੀ ਚਮਕਾ ਦੇਵੇਗਾ ਕਿਸਮਤ।
ਚੰਦਰ ਗ੍ਰਹਿਣ ਇਨ੍ਹਾਂ ਰਾਸ਼ੀਆਂ ਦੀ ਚਮਕਾਏਗਾ ਕਿਸਮਤ
ਮੇਖ ਰਾਸ਼ੀ : ਮੇਖ ਰਾਸ਼ੀ ਦੇ ਜਾਤਕਾਂ ਲਈ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਭ ਸਾਬਿਤ ਹੋਣ ਵਾਲਾ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਧਨ ਲਾਭ ਦੇ ਨਾਲ-ਨਾਲ ਸਮਾਜ 'ਚ ਮਾਣ-ਸਨਮਾਨ ਮਿਲੇਗਾ। ਜਿਸ ਵੀ ਕੰਮ ਨੂੰ ਹੱਥ ਲਾਉਣਗੇ, ਉਸ ਵਿਚ ਜ਼ਰੂਰ ਸਫਲਤਾ ਹਾਸਲ ਹੋਵੇਗੀ। ਨੌਕਰੀ 'ਚ ਤਰੱਕੀ ਮਿਲਣ ਦੇ ਪੂਰਨ ਆਸਾਰ ਹਨ। ਵਿਆਹੁਤਾ3 ਜੀਵਨ ਵੀ ਚੰਗਾ ਬੀਤੇਗਾ।
ਸਿੰਘ ਰਾਸ਼ੀ : ਸਿੰਘ ਰਾਸ਼ੀ ਦੇ ਜਾਤਕਾਂ ਲਈ ਵੀ ਇਹ ਗ੍ਰਹਿਣ ਸ਼ੁੱਭ ਫਲ ਲੈ ਕੇ ਆਵੇਗਾ। ਇਸ ਰਾਸ਼ੀ ਦੇ ਜਾਤਕਾਂ ਨੂੰ ਹਰ ਖੇਤਰ 'ਚ ਸਫਲਤਾ ਪ੍ਰਾਪਤ ਹੋਵੇਗੀ। ਜੇਕਰ ਇਸ ਰਾਸ਼ੀ ਦੇ ਜਾਤਕ ਕਿਸੇ ਖੇਤਰ 'ਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਰ ਦੇਣ। ਇਸ ਨਾਲ ਉਨ੍ਹਾਂ ਨੂੰ ਜ਼ਰੂਰ ਫਾਇਦਾ ਹੋਵੇਗਾ। ਜੀਵਨਸਾਥੀ ਨਾਲ ਰਿਸ਼ਤਿਆਂ 'ਚ ਹੋਰ ਵੀ ਜ਼ਿਆਦਾ ਮਜ਼ਬੂਤੀ ਆਵੇਗੀ।
ਧਨੂ ਰਾਸ਼ੀ : ਜੋਤਿਸ਼ ਅਨੁਸਾਰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਧਨੂ ਰਾਸ਼ੀ ਦੇ ਜਾਤਕਾਂ ਲਈ ਵੀ ਕਾਫੀ ਲਾਭਕਾਰੀ ਸਾਬਿਤ ਹੋਵੇਗਾ। ਇਸ ਰਾਸ਼ੀ ਦੇ ਜਾਤਕਾਂ ਨੂੰ ਬਿਜ਼ਨੈੱਸ 'ਚ ਤਰੱਕੀ ਮਿਲਣ ਦੇ ਨਾਲ ਕਈ ਨਿਵੇਸ਼ਕ ਮਿਲ ਸਕਦੇ ਹਨ। ਉੱਥੇ ਹੀ ਨੌਕਰੀ 'ਚ ਤਰੱਕੀ ਮਿਲ ਸਕਦੀ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਚੁਫੇਰਿਓਂ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ।
Pic Credit - Freepik
ਡਿਸਕਲੇਮਰ
(ਇਸ ਲੇਖ 'ਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਤੁਹਾਨੂੰ ਜਾਣਕਾਰੀ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਗ੍ਰੰਥਾਂ ਤੋਂ ਸੰਕਲਿਤ ਕਰ ਕੇ ਭੇਜੀ ਗਈ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਜਾਣਕਾਰੀ ਵਜੋਂ ਹੀ ਲੈਣ। ਇਸ ਤੋਂ ਇਲਾਵਾ, ਕਿਸੇ ਵੀ ਤਰੀਕੇ ਨਾਲ ਵਰਤੋਂ ਦੀ ਜ਼ਿੰਮੇਵਾਰੀ ਉਪਭੋਗਤਾ ਜਾਂ ਪਾਠਕ ਦੀ ਖੁਦ ਹੁੰਦੀ ਹੈ।')