Lunar Eclipse 2021 : ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਹੈ। ਇਹ ਉਪਛਾਇਆ ਚੰਦਰ ਗ੍ਰਹਿਣ ਹੋਵੇਗਾ। ਇਸ ਕਾਰਨ ਭਾਰਤ 'ਚ ਇਸ ਦੌਰਾਨ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਚੰਦਰ ਗ੍ਰਹਿਣ ਵਿਸਾਖ ਪੂਰਨਿਮਾ ਵਾਲੇ ਦਿਨ ਲੱਗੇਗਾ। ਜੋਤਿਸ਼ ਆਚਾਰੀਆਂ ਦਾ ਮੰਨਣਾ ਹੈ ਕਿ ਇਹ ਚੰਦਰ ਗ੍ਰਹਿਣ ਕਾਫੀ ਮਹੱਤਵਪੂਰਨ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਦੁਪਹਿਰੇ 2 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸ਼ਾਮ 7 ਵੱਜ ਕੇ 19 ਮਿੰਟ 'ਤੇ ਖ਼ਤਮ। ਸਾਲ ਦਾ ਪਹਿਲਾ ਚੰਦਰ ਗ੍ਰਹਿਣ ਮੇਖ, ਕਰਕ, ਕੰਨਿਆ ਤੇ ਮਕਰ ਰਾਸ਼ੀ 'ਤੇ ਸ਼ੁੱਭ ਅਸਰ ਪਾਵੇਗਾ ਜਦਕਿ ਹੋਰ ਰਾਸ਼ੀ ਵਾਲੇ ਲੋਕਾਂ ਨੂੰ ਇਸ ਦੌਰਾਨ ਸਾਵਧਾਨ ਰਹਿਣਾ ਪਵੇਗਾ।
ਇਨ੍ਹਾਂ ਚਾਰ ਰਾਸ਼ੀਆਂ ਲਈ ਸ਼ੁੱਭ ਹੈ ਚੰਦਰ ਗ੍ਰਹਿਣ
1. ਮੇਖ : ਅਚਾਨਕ ਧਨ ਲਾਭ ਹੋ ਸਕਦਾ ਹੈ। ਮਾਨਸਿਕ ਤਣਾਅ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਲੰਬੇ ਸਮੇਂ ਤੋਂ ਰੁਕੇ ਹੋਏ ਕਾਰਜ ਪੂਰੇ ਹੋਣਗੇ। ਸਿਹਤ ਦਾ ਖਿਆਲ ਰੱਖੋ।
2. ਕਰਕ : ਸਿਹਤ ਸਬੰਧੀ ਸਾਵਧਾਨ ਰਹੋ। ਵਪਾਰੀਆਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ। ਧਨ ਮਿਲਣ ਦੇ ਯੋਗ ਬਣਨਗੇ।
3. ਕੰਨਿਆ : ਨੌਕਰੀ 'ਚ ਤਰੱਕੀ ਮਿਲ ਸਕਦੀ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜਲਦਬਾਜ਼ੀ ਵਿਚ ਫ਼ੈਸਲਾ ਲੈਣ ਤੋਂ ਬਚੋ। ਨਿਵੇਸ਼ ਲਈ ਸਮਾਂ ਸ਼ੁੱਭ ਹੈ।
4. ਮਕਰ : ਆਰਥਿਕ ਲਾਭ ਹੋ ਸਕਦਾ ਹੈ। ਕਰੀਅਰ 'ਚ ਸਫਲਤਾ ਹਾਸਲ ਹੋ ਸਕਦੀ ਹੈ। ਨੌਕਰੀ 'ਚ ਬਦਲਾਅ ਦੇ ਯੋਗ ਬਣਨਗੇ। ਨਵੇਂ ਪ੍ਰੋਜੈਕਟ ਨਾਲ ਲਾਭ ਮਿਲ ਸਕਦਾ ਹੈ।
ਅਮਰੀਕਾ ਤੇ ਆਸਟ੍ਰੇਲੀਆ 'ਚ ਪੂਰਨ ਚੰਦਰ ਗ੍ਰਹਿਣ
ਇਹ ਚੰਦਰ ਗ੍ਰਹਿਣ ਭਾਰਤ 'ਚ ਉਪਛਾਇਆ ਚੰਦਰ ਗ੍ਰਹਿਣ ਦੇ ਰੂਪ 'ਚ ਦੇਖਿਆ ਜਾ ਸਕੇਗਾ ਜਦਕਿ ਪੂਰਬੀ ਭਾਰਤ, ਏਸ਼ੀਆ, ਆਸਟ੍ਰੇਲੀਆ ਪ੍ਰਸ਼ਾਂਤ ਮਹਾਸਾਗਰ ਤੇ ਅਮਰੀਕਾ 'ਚ ਪੂਰਨ ਗ੍ਰਹਿਣ ਹੋਵੇਗਾ। ਭਾਰਤ ਵਿਚ ਇਹ ਉੱਤਰੀ-ਪੂਰਬੀ ਸੂਬਿਆਂ ਤੋਂ ਇਲਾਵਾ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ 'ਚ ਦੇਖਿਆ ਜਾ ਸਕੇਗਾ।