ਸੰਸਾਰਕ ਜੀਵਨ ਨੂੰ ਚਲਾਉਣ ਵਾਸਤੇ ਧਨ-ਸੋਮੇ ਜ਼ਰੂਰੀ ਹਨ ਪਰ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਕਿ ਸਿਰਫ਼ ਉਹੀ ਸਾਡੇ ਜੀਵਨ ਦਾ ਮਕਸਦ ਬਣ ਕੇ ਰਹਿ ਜਾਣ। ਜ਼ਰੂਰਤ ਤੋਂ ਜ਼ਿਆਦਾ ਧਨ ਦੀ ਲਾਲਸਾ ਦਾ ਮਤਲਬ ਹੈ ਸਾਡੇ ਜੀਵਨ ਵਿਚ ਔਗੁਣਾਂ ਦੀ ਉਤਪਤੀ ਹੋਣਾ। ਇਸ ਕਾਰਨ ਅਸੀਂ ਧਨ ਦੇ ਗ਼ੁਲਾਮ ਬਣ ਜਾਂਦੇ ਹਾਂ। ਇਹ ਰੋਗ ਧਨ ਦਾ ਰੋਗ ਹੈ ਜੋ ਅਥਾਹ ਧਨ ਇਕੱਠਾ ਕਰ ਲੈਣ ’ਤੇ ਵੀ ਵਧਦਾ ਹੀ ਚਲਿਆ ਜਾਂਦਾ ਹੈ। ਧਨ ਦੀ ਪਿਆਸ ਕਦੇ ਬੁਝਦੀ ਨਹੀਂ ਹੈ ਸਗੋਂ ਉਸ ਵਿਚ ਹੋਰ ਵਾਧਾ ਹੁੰਦਾ ਚਲਾ ਜਾਂਦਾ ਹੈ। ਧਨ ਪ੍ਰਤੀ ਬੇਹੱਦ ਮੋਹ ਆਮ ਤੌਰ ’ਤੇ ਤਰੁੱਟੀਆਂ ਤੇ ਪਤਨ ਵੱਲ ਲੈ ਕੇ ਜਾਂਦਾ ਹੈ। ਇਹ ਮਾਰਗ ਸਾਨੂੰ ਇਕ ਭਿਆਨਕ ਦਲਦਲ ਵੱਲ ਘੜੀਸਦਾ ਹੈ। ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਧਨ ਦੀ ਖੋਜ ਵਿਚ ਕਦੋਂ ਅਨਰਥ ਨੂੰ ਗਲੇ ਲਗਾ ਬੈਠੇ। ਅਸੀਂ ਧਨ ਇਕੱਠਾ ਕਰਨ ਲਈ ਅਨਰਥ ਦੀ ਘੁੜਸਵਾਰੀ ਕਰਨ ਲੱਗਦੇ ਹਾਂ। ਅਥਾਹ ਧਰਨ ਇਕੱਠਾ ਕਰਨ ਦੀ ਯਾਤਰਾ ਯਾਤਰੀ ਵਿਚ ਨੁਕਸ ਪੈਦਾ ਕਰ ਦਿੰਦੀ ਹੈ। ਉਸ ਦਾ ਯਾਤਰਾ ਮਾਰਗ ਅਨੇਕ ਤਰ੍ਹਾਂ ਦੇ ਅਪਰਾਧਾਂ ਨੂੰ ਜਨਮ ਦੇਣ ਲੱਗਦਾ ਹੈ। ਇਸ ਯਾਤਰਾ ਵਿਚ ਉਹ ਜਾਣੇ-ਅਨਜਾਣੇ ਅਪਰਾਧੀ ਬਣ ਬੈਠਦਾ ਹੈ। ਅਪਾਰ ਧਨ ਦੀ ਚਾਹਤ ਵਿਅਕਤੀ ਦੇ ਜੀਵਨ ਦਾ ਰਸਤਾ ਬਦਲ ਦਿੰਦੀ ਹੈ। ਉਹ ਅਜਿਹਾ ਰਾਹ ਚੁਣ ਲੈਂਦਾ ਹੈ ਜਿਸ ’ਤੇ ਚੱਲਣਾ ਵਾਜਿਬ ਨਹੀਂ ਹੁੰਦਾ। ਇਹ ਰਸਤਾ ਉਸ ਨੂੰ ਤਬਾਹੀ ਦੇ ਖੂਹ ਵਿਚ ਸੁੱਟ ਦਿੰਦਾ ਹੈ। ਧਨ ਇਕੱਠਾ ਕਰਨ ਦੀ ਅੰਨ੍ਹੀ ਲਾਲਸਾ ਵਿਅਕਤੀ ਦੀ ਸੁੱਖ-ਸ਼ਾਂਤੀ ਖੋਹ ਲੈਂਦੀ ਹੈ। ਉਹ ਹਰ ਸਹੀ-ਗ਼ਲਤ ਰਸਤਾ ਅਪਣਾ ਕੇ ਧਨ ਇਕੱਠਾ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਇਹ ਦੋਸ਼ ਪੂਰਨ ਭਾਵ ਮਾਨਸਿਕ ਵਿਕਾਰ ਵੀ ਉਤਪੰਨ ਕਰਦਾ ਹੈ। ਦੇਖਿਆ ਜਾਵੇ ਤਾਂ ਪੈਸੇ ਦੀ ਅੰਨ੍ਹੀ ਭੁੱਖ ਨੇ ਵਿਅਕਤੀ ਨੂੰ ਜੀਵਨ ਦੇ ਅਸਲ ਮਕਸਦ ਤੋਂ ਭਟਕਾ ਦਿੱਤਾ ਹੈ। ਲੋਕਾਂ ਨੂੰ ਪਤਾ ਵੀ ਹੈ ਕਿ ਪੈਸਾ ਪਰਲੋਕ ਵਿਚ ਉਨ੍ਹਾਂ ਦੇ ਨਾਲ ਹਰਗਿਜ਼ ਨਹੀਂ ਜਾਵੇਗਾ। ਫਿਰ ਵੀ ਉਹ ਰਾਤੋ-ਰਾਤ ਧਨਾਢ ਬਣਨ ਦੇ ਸੁਪਨੇ ਦੇਖਦੇ ਹਨ। ਇਸ ਦਾ ਕਾਰਨ ਵਿਲਾਸਤਾ ਵਾਲੀ ਜੀਵਨ-ਸ਼ੈਲੀ ਹੈ। ਮਨੁੱਖ ਨੇ ਅਥਾਹ ਇੱਛਾਵਾਂ ਕਾਰਨ ਜੀਵਨ ਖ਼ਰਾਬ ਕਰ ਲਿਆ ਹੈ। ਇਨ੍ਹਾਂ ਇੱਛਾਵਾਂ ਦੀ ਪੂਰਤੀ ਲਈ ਉਹ ਧਨ ਇਕੱਠਾ ਕਰਨ ਦੀ ਦੌੜ ਵਿਚ ਲੱਗਿਆ ਰਹਿੰਦਾ ਹੈ। ਅਥਾਹ ਧਨ ਇਕੱਠਾ ਕਰਨ ਦੀ ਅੰਨ੍ਹੀ ਦੌੜ ਵਾਲੇ ਰੁਝਾਨ ਤੋਂ ਸਾਧਨਾ ਸਹਾਰੇ ਹੀ ਮੁਕਤੀ ਪਾਈ ਜਾ ਸਕਦੀ ਹੈ। ਸੰਜਮ ਦੀ ਬੂਟੀ ਨਾਲ ਹੀ ਧਨ ਦੀ ਲਾਲਸਾ ਵਾਲੇ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ।
-ਲਲਿਤ ਸ਼ੌਰਿਆ।