ਕੇ.ਏ. ਦੁਬੇ ਪਦਮੇਸ਼
ਅੱਜ ਦੀ ਗ੍ਰਹਿ ਸਥਿਤੀ : 8 ਅਪ੍ਰੈਲ,
2021 ਵੀਰਵਾਰ ਚੇਤ ਮਹੀਨਾ ਕ੍ਰਿਸ਼ਨ ਪੱਖ ਦੁਆਦਸ਼ੀ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਦੱਖਣ। ਖ਼ਾਸ : ਪੰਚਕ, ਵਾਰੁਣੀ ਯੋਗ, ਕੱਲ੍ਹ ਦਾ ਦਿਸ਼ਾਮੂਲ : ਪੱਛਮ, ਖ਼ਾਸ : ਪੰਚਕ।
9 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ 28 ਘੰਟੇ 28 ਮਿੰਟ ਤਕ, ਬਾਅਦ ਚਤੁਰਦਸ਼ੀ ਪੂਰਵਭਾਦਰਪਦ ਨਕਸ਼ੱਤਰ ਸ਼ੁਕਲ ਯੋਗ ਬਾਅਦ ਬ੍ਰਹਮ ਯੋਗ ਕੁੰਭ ਵਿਚ ਚੰਦਰਮਾ 24 ਘੰਟੇ 17 ਮਿੰਟ ਤਕ ਬਾਅਦ ਮੀਨ ’ਚ।
ਮੇਖ
ਘਰੇਲੂ ਕੰਮ ਵਿਚ ਰੁੱਝੇ ਹੋ ਸਕਦੇ ਹੋ ਪਰ ਪੇਟ ਦੇ ਰੋਗ ਪ੍ਰਤੀ ਚੌਕਸ ਰਹੋ। ਵਹੀਕਲ ਚਲਾਉਂਦੇ ਸਮੇਂ ਚੌਕਸੀ ਵਰਤੋ।
ਬ੍ਰਿਖ
ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਛੋਟੀਆਂ ਗੱਲਾਂ ’ਤੇ ਗੁੱਸੇ ਵਿਚ ਆਉਣ ਨਾਲ ਰਿਸ਼ਤੇ ’ਚ ਮੁਸ਼ਕਲ ਆ ਸਕਦੀ ਹੈ।
ਮਿਥੁਨ
ਕਾਲਸਰਪ ਦੀ ਸਥਿਤੀ ਕਰਮਖੇਤਰ ਵਿਚ ਅੜਿੱਕਾ ਪੈਦਾ ਕਰੇਗੀ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ।
ਕਰਕ
ਗਾਂ ਨੂੰ ਹਰਾ ਚਾਰਾ ਖੁਆਓ। ਕਿਸੇ ਕੰਮ ਦੇ ਪੂਰੇ ਹੋਣ ’ਤੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।
ਸਿੰਘ
ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਰੋਗ ਜਾਂ ਵਿਰੋਧੀ ਸਰਗਰਮ ਰਹੇਗਾ। ਜੀਵਨ ਸਾਥੀ ਦਾ ਸਹਿਯੋਗ ਰਹੇਗਾ।
ਕੰਨਿਆ
ਜੀਵਨ ਸਾਥੀ ਦਾ ਸਹਿਯੋਗ ਮਿਲ ਸਕਦਾ ਹੈ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ਵਿਚ ਕਾਮਯਾਬੀ ਮਿਲੇਗੀ।
ਤੁਲਾ
ਸਿਹਤਪ੍ਰਤੀ ਚੌਕਸ ਰਹਿਣ ਦੀ ਬਹੁਤ ਲੋੜ ਹੈ। ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ।
ਬ੍ਰਿਸ਼ਚਕ
ਸਮਾਜਿਕ ਕੰਮਾਂ ਵਿਚ ਦਿਲਚਸਪੀ ਵਧੇਗੀ। ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਘਰੇਲੂ ਕੰਮ ਵਿਚ ਰੁਝੇਵਾਂ ਹੋ ਸਕਦਾ ਹੈ।
ਧਨੁ
ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਖ਼ੁਸ਼ੀ ਦੇ ਮੌਕੇ ਹਾਸਲ ਹੋਣਗੇ। ਗ਼ਲਤ ਫ਼ੈਸਲੇ ਨਾਲ ਮਨ ਅਸ਼ਾਂਤ ਹੋਵੇਗਾ।
ਮਕਰ
ਪਰਿਵਾਰਕ ਜੀਵਨ ਸੁਖੀ ਹੋਵੇਗਾ। ਮਿੱਤਰਤਾ ਦੇ ਸਬੰਧ ਮਜ਼ਬੂਤ ਹੋਣਗੇ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ।
ਕੁੰਭ
ਪਰਿਵਾਰਕ ਜੀਵਨ ਸੁਖੀ ਹੋਵੇਗਾ। ਰਚਰਨਾਤਕਮ ਕੋਸ਼ਿਸ਼ ਦਾ ਫਲ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।
ਮੀਨ
ਸਬੰਧਾਂ ਵਿਚ ਸੁਧਾਰ ਹੋਵੇਗਾ। ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।