Money Vastu Tips : ਵਾਸਤੂ ਦਾ ਸਾਡੇ ਜੀਵਨ ’ਚ ਬਹੁਤ ਅਸਰ ਹੁੰਦਾ ਹੈ। ਵਾਸਤੂ ਦੇ ਪ੍ਰਭਾਵ ਨਾਲ ਘਰ ’ਚ ਸੁੱਖ ਤੇ ਸ਼ਾਂਤੀ ਦਾ ਆਗਮਨ ਹੁੰਦਾ ਹੈ। ਵਾਸਤੂ ਅਨੁਸਾਰ ਘਰ ਦੀਆਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਸਾਡੇ ’ਤੇ ਪੈਂਦਾ ਹੈ। ਘਰ ’ਚ ਚੀਜ਼ਾਂ ਦੇ ਰੱਖ-ਰਖਾਅ ਨਾਲ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ। ਘਰ ’ਚ ਸਕਾਰਾਤਮਕ ਊਰਜਾ ਨਾਲ ਧਨ, ਸ਼ਾਨ ਤੇ ਖੁਸ਼ਹਾਲੀ ਆਉਂਦੀ ਹੈ। ਕਦੇ-ਕਦੇ ਕਾਫੀ ਮਿਹਨਤ ਤੋਂ ਬਾਅਦ ਵੀ ਜੀਵਨ ’ਚ ਪੈਸਿਆਂ ਦੀ ਕਮੀ ਹੁੰਦੀ ਹੈ। ਧਨ ਦੀ ਪ੍ਰਾਪਤੀ ਲਈ ਘਰ ’ਚ ਸਕਾਰਾਤਮਕ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਵਾਸਤੂ ਦੇ ਕੁਝ ਅਜਿਹੇ ਉਪਾਅ ਬਾਰੇ ਦੱਸਾਂਗੇ, ਜਿਨ੍ਹਾਂ ਦੇ ਉਪਯੋਗ ਨਾਲ ਤੁਸੀਂ ਜੀਵਨ ’ਚ ਧਨ ਦੇ ਆਗਮਨ ਦੇ ਮੌਕਿਆਂ ਨੂੰ ਵਧਾ ਸਕਦੇ ਹੋ।
ਧਨ ਵਧਾਉਣ ਲਈ ਵਾਸਤੂ ਉਪਾਅ
1. ਵਾਸਤੂ ਅਨੁਸਾਰ ਬੈੱਡਰੂਮ ਦੀਆਂ ਖਿੜਕੀਆਂ ਨੂੰ ਹਰ ਦਿਨ ਘੱਟ ਤੋਂ ਘੱਟ 20 ਮਿੰਟ ਲਈ ਖੋਲ੍ਹ ਕੇ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ’ਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਧਨ ਦਾ ਪ੍ਰਵਾਹ ਬਣਿਆ ਰਹਿੰਦਾ ਹੈ।
2. ਘਰ ਦੇ ਮੁੱਖ ਦੁਆਰ ਦੇ ਸਾਹਮਣੇ ਜੁੱਤੀਆਂ ਰੱਖਣ ਦਾ ਸਟੈਂਡ ਬਣਾਉਣ ਨਾਲ ਘਰ ’ਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ, ਜਿਸ ਨਾਲ ਧਨ ’ਚ ਵਾਧਾ ਹੁੰਦਾ ਹੈ।
3. ਵਾਸਤੂ ਸ਼ਾਸਤਰ ਅਨੁਸਾਰ ਅਨਾਜ ਨੂੰ ਧਨ ਦੇ ਬਰਾਬਰ ਦੱਸਿਆ ਗਿਆ ਹੈ। ਪਰਸ ’ਚ ਚੁਟਕੀ ਭਰ ਚਾਵਲ ਰੱਖਣ ਨਾਲ ਧਨ ’ਚ ਵਾਧਾ ਹੁੰਦਾ ਹੈ।
4. ਵਾਸਤੂ ਅਨੁਸਾਰ ਦੱਖਣ ’ਚ ਆਪਣਾ ਸਿਰ ਰੱਖ ਕੇ ਸੌਣਾ ਚਾਹੀਦਾ ਹੈ। ਇਸ ਨਾਲ ਸ਼ਾਂਤੀ ਦੇ ਨਾਲ-ਨਾਲ ਧਨ ਦੇ ਆਗਮਨ ਦਾ ਰਸਤਾ ਖੁੱਲ੍ਹਦਾ ਹੈ।
5. ਵਾਸਤੂ ਅਨੁਸਾਰ ਘਰ ’ਚ ਮੱਛੀ ਰੱਖਣ ਨਾਲ ਸ਼ਾਂਤੀ ਦਾ ਵਾਸ ਹੁੰਦਾ ਹੈ। ਇਸਤੋਂ ਇਲਾਵਾ ਧਨ ਦੇ ਆਗਮਨ ਦਾ ਮਾਰਗ ਖੁੱਲ੍ਹਦਾ ਹੈ।
6. ਵਾਸਤੂ ਅਨੁਸਾਰ ਘਰ ਦੇ ਕਮਰੇ ’ਚ ਮੋਰ ਦਾ ਪੰਖ ਰੱਖਣ ਨਾਲ ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ ਅਤੇ ਧਨ ਦੀ ਪ੍ਰਾਪਤੀ ਹੋਵੇਗੀ।