ਜਗਦੀਸ਼ ਰਾਜ, ਅਮਰਕੋਟ
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਵਲਟੋਹਾ ਦੇ ਨਾਮਵਰ ਪਰਿਵਾਰ ਮੁਖਤਿਆਰ ਸਿੰਘ ਵੇਗਲ, ਸਿਮਰ ਵੇਗਲ਼ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਨੇ ਸਮੂੰਹ ਪਰਿਵਾਰਾਂ ਦਾ ਧੰਨਵਾਦ ਕਰਨ ਉਪਰੰਤ ਸਨਮਾਨਤ ਕਰਦੇ ਹੋਏ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ ਰਾਤ ਇਕ ਕਰ ਮਿਹਨਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ 'ਚ ਮੁਖਤਿਆਰ ਸਿੰਘ ਪੁੱਤਰ ਸਵ. ਮਹਿੰਦਰ ਸਿੰਘ ਗੂੰਗਾ ਦਾ ਪਰਿਵਾਰ ਜੋਗਿੰਦਰ ਸਿੰਘ, ਬਚਨ ਸਿੰਘ, ਸੁਖਦੇਵ ਸਿੰਘ, ਕਸ਼ਮੀਰ ਸਿੰਘ, ਸਰਵਣ ਸਿੰਘ, ਮਹਿਲ ਸਿੰਘ, ਬਾਬੂ ਸਿੰਘ, ਕੁਲਵਿੰਦਰ ਸਿੰਘ, ਜੁਗਰਾਜ ਸਿੰਘ, ਅਮਰਦੀਪ ਸਿੰਘ, ਕਰਨਵੀਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਗੁਰਲਾਲ ਸਿੰਘ, ਸਰਵਣ ਸਿੰਘ, ਸਵਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਬਾਬਾ ਮਹਿੰਦਰ ਸਿੰਘ, ਯੋਧਬੀਰ ਸਿੰਘ, ਆਲਮਜੋਤ ਸਿੰਘ, ਸੁਰਜੀਤ ਸਿੰਘ, ਬਹਿਲ ਸਿੰਘ, ਕੁਲਵਿੰਦਰ ਸਿੰਘ, ਜਗਬੀਰ ਸਿੰਘ, ਮਹਿਲ ਸਿੰਘ, ਬਲਦੇਵ ਸਿੰਘ, ਗੁਰਪ੍ਰਰੀਤ ਸਿੰਘ, ਸੁਖਦਿਆਲ ਸਿੰਘ, ਨਵਨੀਤ ਸਿੰਘ, ਹਰਭਜਨ ਸਿੰਘ, ਨਰਿੰਦਰ ਸਿੰਘ, ਗੁਰਭੇਜ ਸਿੰਘ, ਮੋਤਾ ਸਿੰਘ, ਭੋਲਾ ਸਿੰਘ, ਆਕਾਸ਼ ਸਿੰਘ ਤੋਂ ਇਲਾਵਾ ਮੋਹਤਬਰ ਸਾਬਕਾ ਸ਼ੋ੍ਮਣੀ ਕਮੇਟੀ ਮੈਂਬਰ ਪ੍ਰਧਾਨ ਜਗਜੀਤ ਸਿੰਘ ਭੁੱਲਰ, ਬਲਜਿੰਦਰ ਸਿੰਘ ਮੱਤਾ ਨੰਬਰਦਾਰ, ਸਾਬਕਾ ਸਰਪੰਚ ਕਾਰਜ ਸਿੰਘ ਦਿਉਲ, ਜਥੇ. ਕੁਲਵਿੰਦਰ ਸਿੰਘ ਵਲਟੋਹਾ, ਪ੍ਰਧਾਨ ਬਲਦੇਵ ਸਿੰਘ ਵਲਟੋਹਾ, ਵਕੀਲ ਜੁਗਰਾਜ ਸਿੰਘ ਵਲਟੋਹਾ, ਗੁਰਸੇਵਕ ਸਿੰਘ ਆਸਲ ਜ਼ਲਿ੍ਹਾ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ, ਅਮਰੀਕ ਸਿੰਘ ਆਸਲ, ਦਲਜੀਤ ਸਿੰਘ ਮੰਡ, ਗੁਰਪ੍ਰਰੀਤ ਸਿੰਘ ਸੰਧੂ, ਗੁਰਸਾਹਿਬ ਸਿੰਘ ਭੁੱਲਰ ਅਤੇ ਭਾਰੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।