ਜਸਪਾਲ ਸਿੰਘ ਜੱਸੀ, ਤਰਨਤਾਰਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਲੱਗੇ ਮੋਰਚੇ 'ਚ ਅੱਜ ਸੈਂਕੜੇ ਕਿਸਾਨ, ਮਜ਼ਦੂਰ, ਤੇ ਨੌਜਵਾਨ ਵੱਡੀ ਗਿਣਤੀ 'ਚ ਸ਼ਾਮਲ ਹੋਏ, ਜਦਕਿ ਬੁੱਧਵਾਰ ਨੂੰ ਮੋਰਚੇ ਪੰਜਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਕਿਸਾਨ ਮਜ਼ੂਦਰ ਠੰਢੀਆਂ ਰਾਤਾਂ 'ਚ ਸੜਕਾਂ 'ਤੇ ਰੁਲ ਰਹੇ ਹਨ, ਉਥੇ ਲੋਕ ਆਪਣੇ ਘਰਾਂ 'ਚ ਰਜਾਈਆਂ ਦਾ ਨਿੱਘ ਮਾਣ ਰਹੇ ਹਨ। ਉਨਾਂ੍ਹ ਕਿਹਾ ਕਿ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਕ ਵਾਰ ਸਾਨੂੰ ਮੌਕਾ ਦਿਓ, ਅਸੀਂ ਕਿਸਾਨਾਂ ਨੂੰ ਰੁਲਣ ਨਹੀਂ ਦੇਵਾਂਗੇ। ਪਰ ਇਸ ਦੇ ਉਲਟ ਅੱਜ ਮੁੱਖ ਮਤੰਰੀ ਭਗਵੰਤ ਮਾਨ ਗੁਜਰਾਤ 'ਚ ਰੈਲੀਆਂ ਕਰ ਰਹੇ ਹਨ ਤੇ ਅੱਤ ਦੀ ਠੰਢ 'ਚ ਕਿਸਾਨ ਡੀਸੀ ਦਫ਼ਤਰ ਅੱਗੇ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਸੂਬਾ ਆਗੂ ਹਰਪ੍ਰਰੀਤ ਸਿੰਘ ਸਿੱਧਵਾਂ, ਜ਼ਲਿ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਦਿਆਲ ਸਿੰਘ ਮੀਆਂਵਿੰਡ, ਹਰਬਿੰਦਰ ਸਿੰਘ ਕੰਗ, ਰੇਸ਼ਮ ਸਿੰਘ ਘੁਰਕਵਿੰਡ, ਧੰਨਾ ਸਿੰਘ ਲਾਲੂਘੁੰਮਣ, ਰਣਯੋਧ ਸਿੰਘ ਗੱਗੋਬੂਹਾ, ਬਲਵਿੰਦਰ, ਸਿੰਘ ਚੋਹਲਾ ਸਾਹਿਬ ਨੇ ਜ਼ੋਰਦਾਰ ਮੰਗ ਕੀਤੀ ਕਿ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਮਜ਼ਦੂਰਾਂ ਦੇ ਅਨਾਜ਼ 'ਚ ਕੀਤੀ ਸਾਡੇ 6 ਫੀਸਦੀ ਕਟੌਤੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, 2500 ਬੁਢਾਪਾ ਪੈਨਸ਼ਨ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਭਿ੍ਸ਼ਟਾਚਾਰ ਨੂੰ ਖਤਮ ਕੀਤਾ ਜਾਵੇ, ਪ੍ਰਰਾਈਵੇਟ ਸਕੂਲਾਂ 'ਤੇ ਨੱਥ ਪਾਈ ਜਾਵੇ, ਸਰਕਾਰੀ ਸਕੂਲਾਂ ਦਾ ਪ੍ਰਬੰਧ ਠੀਕ ਕੀਤਾ ਜਾਵੇ, ਦੁੱਧ ਉਤਪਾਦਕਾਂ ਨੂੰ ਦੁੱਧ ਦਾ ਰੇਟ ਦਸ ਰੁਪਏ ਪ੍ਰਤੀ ਫੈਟ ਦਿੱਤਾ ਜਾਵੇ, ਨਕਲੀ ਦੁੱਧ ਤੇ ਦੁੱਧ ਤੋ ਪਦਾਰਥ ਬਣਾਉਣ ਵਾਲੇ ਮਾਫੀਆ ਨੂੰ ਗਿ੍ਫ਼ਤਾਰ ਕਰ ਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ, ਨਿਰਦੋਸ਼ ਬੰਦੀ ਸਿੰਘ, ਕਿਸਾਨ, ਮਜ਼ਦੂਰ, ਪੱਤਰਕਾਰਾਂ ਨੂੰ ਰਿਹਾ ਕੀਤਾ ਜਾਵੇ, ਪ੍ਰਰਾਈਵੇਟ ਨਹਿਰੀ ਪੋ੍ਜੈਕਟ ਬੰਦ ਕਰਕੇ ਪਾਣੀ ਖੇਤਾਂ ਤਕ ਪਹੁੰਚਾਇਆ ਜਾਵੇ, 2022 ਬਿਜਲੀ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ। ਇਸ ਮੌਕੇ ਕੁਲਵੰਤ ਸਿੰਘ ਭੈਲ, ਮੁਖਤਾਰ ਸਿੰਘ ਬਿਹਾਰੀਪੁਰ, ਪਾਖਰ ਸਿੰਘ ਲਾਲਪੁਰ, ਅਜੀਤ ਸਿੰਘ ਚੰਬਾ, ਮੇਹਰ ਸਿੰਘ ਤਲਵੰਡੀ, ਨਰੰਜਣ ਸਿੰਘ ਬਰਗਾੜੀ, ਕੁਲਵੰਤ ਸਿੰਘ ਢੋਟੀਆਂ, ਦਿਲਬਾਗ ਸਿੰਘ ਪਹੂਵਿੰਡ, ਸੁਖਵਿੰਦਰ ਸਿੰਘ ਦੁੱਗਲਵਾਲਾ, ਹਰਬਿੰਦਰ ਸਿੰਘ ਘੱਗੇ ਆਦਿ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।