ਬੱਲੂ ਮਹਿਤਾ, ਪੱਟੀ
ਸ੍ਰੀ ਗੁਰੂ ਨਾਨਕ ਦੇਵ 'ਵਰਸਿਟੀ ਕਾਲਜ ਪੱਟੀ ਵਿਖੇ ਆਰਥਿਕ ਤੌਰ 'ਤੇ ਕਮਜ਼ੋਰ ਹੋਣਹਾਰ 11 ਵਿਦਿਆਰਥੀਆਂ ਦੀ ਅਮਨ ਚੋਪੜਾ ਵੱਲੋਂ ਮਾਲੀ ਸਹਾਇਤਾ ਕੀਤੀ ਗਈ, ਜੋ ਕਿ ਕਾਲਜ ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਅਸਟੇ੍ਲੀਆ 'ਚ ਰਹਿ ਰਹੇ ਹਨ।
ਇਸ ਮੌਕੇ ਕਾਲਜ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਕਾਲਜ ਦੇ ਪਿੰ੍ਸੀਪਲ ਡਾ. ਰਜਿੰਦਰ ਕੁਮਾਰ ਮਰਵਾਹ ਨੇ ਉਨਾਂ੍ਹ ਨੂੰ ਜੀ ਆਇਆਂ ਕਿਹਾ ਅਤੇ ਉਨਾਂ੍ਹ ਦਾ ਧੰਨਵਾਦ ਕੀਤਾ।
ਇਸ ਮੌਕੇ ਪਿੰ੍ਸੀਪਲ ਰਜਿੰਦਰ ਕੁਮਾਰ ਮਰਵਾਹ ਨੇ ਦੱਸਿਆ ਕਿ ਜਿਹੜੇ ਹੋਣਹਾਰ ਵਿਦਿਆਰਥੀ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ, ਕਾਲਜ ਵੱਲੋਂ ਉਨਾਂ੍ਹ ਦੀ ਸਹਾਇਤਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਨੇ ਕਾਲਜ ਦੀਆਂ ਪ੍ਰਰਾਪਤੀਆਂ ਦੀ ਸ਼ਲਾਘਾ ਕੀਤੀ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਮਿਹਨਤ ਕਰ ਕੇ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰਨ ਲਈ ਪੇ੍ਰਿਤ ਕੀਤਾ ਅਤੇ ਖੇਡਾਂ 'ਚ ਵੀ ਵਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਪਿੰ੍ਸੀਪਲ ਡਾ. ਮਰਵਾਹ ਨੇ ਮੰਤਰੀ ਭੁੱਲਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਅਮਨ ਚੋਪੜਾ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਹੋਇਆਂ ਸਨਮਾਨਿਤ ਕੀਤਾ। ਇਸ ਮੌਕੇ ਮੰਤਰੀ ਭੁੱਲਰ ਵੱਲੋਂ ਕਾਲਜ ਦੇ ਐੱਨਸੀਸੀ ਯੂਨਿਟ ਦੇ ਵਿਦਿਆਰਥੀਆਂ ਨੂੰ ਉਨਾਂ੍ਹ ਦੀਆਂ ਪ੍ਰਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।