ਪੰਜਾਬੀ ਜਾਗਰਣ ਟੀਮ, ਬਰਨਾਲਾ : ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੇ ਖਿਡਾਰੀਆਂ ਵੱਲੋਂ ਲਗਾਤਾਰ ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਜਾ ਰਿਹਾ ਹੈ। ਇਸੇ ਤਰਾਂ੍ਹ ਹੁਣ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਹੋਏ ਨੈੱਟਬਾਲ ਦੇ ਸੂਬਾ ਪੱਧਰੀ ਮੁਕਾਬਲਿਆਂ 'ਚ ਇਸ ਸਕੂਲ ਦੀ ਖਿਡਾਰਨ ਨੇ ਸਿਲਵਰ ਮੈਡਲ ਜਿੱਤਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਸੁਖਰਾਜ ਚਹਿਲ ਨੇ ਦੱਸਿਆ ਕਿ ਰਾਜ ਪੱਧਰੀ ਨੈੱਟਬਾਲ ਟੂਰਨਾਂਮੈਂਟ 'ਚ ਜ਼ਿਲ੍ਹਾ ਬਰਨਾਲਾ ਦੀ ਟੀਮ ਵਿੱਚ ਸ਼ਾਮਿਲ ਖਿਡਾਰਨ ਸਿਮਰਪ੍ਰਰੀਤ ਕੌਰ ਨੇ ਭਾਗ ਲਿਆ। ਜਿਸ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਟੀਮ ਨੇ ਫਾਈਨਲ ਮੈਚ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਜਿਸ ਕਰਕੇ ਇਸ ਟੀਮ ਦੀਆਂ ਖਿਡਾਰਨਾਂ ਨੂੰ ਸਿਲਵਰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ 'ਤੇ ਇਸ ਖਿਡਾਰਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮਾਣਮੱਤੀ ਉਪਲਬੱਧੀ ਲਈ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਜੇਤੂ ਵਿਦਿਆਰਥਣ ਸਿਮਰਪ੍ਰਰੀਤ ਕੌਰ ਅਤੇ ਡੀਪੀਈ ਸੁਖਵੀਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰ੍ਸੀਪਲ ਰਾਜਿੰਦਰ ਕੁਮਾਰ ਜੇਠੀ, ਇੰਚਾਰਜ ਅਜਿੰਦਰਪਾਲ ਟਿਵਾਣਾ, ਕੋਆਰਡੀਨੇਟਰ ਰੇਖਾ ਦੇਵਗਨ, ਮੈਡਮ ਨਿਧੀ ਗੁਪਤਾ ਆਦਿ ਹਾਜ਼ਰ ਸਨ।