ਕੇਂਦਰ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਦਾ ਸੱਦਾ
ਦਰਸ਼ਨ ਸਿੰਘ ਚੌਹਾਨ, ਸੁਨਾਮ
ਭਾਜਪਾ ਜ਼ਿਲ੍ਹਾ ਸੰਗਰੂਰ-2 ਕਾਰਜ਼ਕਾਰਨੀ ਦੀ ਮੀਟਿੰਗ ਜ਼ਲਿ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਦਲੀਪ ਸੈਕੀਆ, ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਜ਼ਲਿ੍ਹਾ ਇੰਚਾਰਜ ਗੁਰਮੀਤ ਸਿੰਘ ਬਾਵਾਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਦਲੀਪ ਸੈਕੀਆ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਵਿਕਾਸ ਮੁਖੀ ਏਜੰਡੇ ਨੂੰ ਤਰਜੀਹ ਦਿੰਦਿਆਂ ਮੁਲਕ ਅੰਦਰ ਬਣੀਆਂ ਤਤਕਾਲੀ ਵਿਰੋਧੀ ਸਰਕਾਰਾਂ ਨੂੰ ਬੌਣਾ ਬਣਾ ਦਿੱਤਾ ਹੈ। ਉਨਾਂ੍ਹ ਕਿਹਾ ਕਿ ਬਿਨਾਂ੍ਹ ਭੇਦਭਾਵ ਤੋਂ ਦੇਸ਼ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਹੈ ਅਤੇ ਨਰਿੰਦਰ ਮੋਦੀ ਨੇ ਦੁਨੀਆ ਵਿੱਚ ਲੋਹਾ ਮਨਵਾਇਆ ਹੈ। ਭਾਜਪਾ ਆਗੂ ਨੇ ਕਿਹਾ ਕਿ ਦੁਨੀਆ ਅੱਜ ਭਾਰਤ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਹੀ ਹੈ। ਉਨਾਂ੍ਹ ਕਿਹਾ ਕਿ ਦੇਸ਼ ਦੇ ਵੱਡੇ ਮਸਲੇ ਹੱਲ ਕਰਕੇ ਜਨਤਾ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ,ਜਦਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੀਡਰਾਂ ਨੇ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾ ਨਾਲ ਖੇਡਿਆ ਹੈ। ਉਨਾਂ੍ਹ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਨਰਿੰਦਰ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰਾਂ੍ਹ ਪਰੇਸ਼ਾਨ ਹੈ ਕਿਉਂਕਿ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਵਿੱਚੋ ਹਾਲੇ ਤੱਕ ਕੋਈ ਵੀ ਪੂਰਾ ਨਹੀਂ ਕੀਤਾ। ਸੂਬੇ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ, ਲੁੱਟ ਖੋਹ ਅਤੇ ਡਕੈਤੀਆਂ ਹੋ ਰਹੀਆਂ ਹਨ। ਉਨਾਂ੍ਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਗਰੂਰ ਲੋਕ ਸਭਾ ਉਪ ਚੋਣ ਦੀਆਂ ਤਿਆਰੀਆਂ ਵਿੱਚ ਜੁਟਣ ਦਾ ਸੱਦਾ ਵੀ ਦਿੱਤਾ।ਇਸ ਮੌਕੇ ਜਤਿੰਦਰ ਕਾਲੜਾ, ਪੇ੍ਮ ਗੁਗਨਾਨੀ, ਵਿਨੋਦ ਗੁਪਤਾ, ਡਾਕਟਰ ਜਗਮਹਿੰਦਰ ਸੈਣੀ, ਲਛਮਣ ਰੈਗਰ, ਸ਼ੰਕਰ ਬਾਂਸਲ,ਸੁਨੀਲ ਕਾਂਤ,ਲਾਜਪਤ ਰਾਏ ਗਰਗ,ਕੁਲਭੂਸ਼ਨ,ਗੋਇਲ,ਜਗਪਾਲ, ਮਿੱਤਲ, ਸੰਜੇ ਸਿੰਗਲਾ,ਕੇਵਲ ਕ੍ਰਿਸ਼ਨ,ਵਿਨੋਦ ਸਿੰਗਲਾ,ਚੰਦ ਸਿੰਘ ਚੱਠਾ,ਸਤੀਸ਼ ਕੁਮਾਰ ਬਾਂਸਲ,ਮੁਨੀਸ਼ ਬਾਗੜੀ,ਯੋਗੇਸ਼ ਗਰਗ,ਜਸਵੀਰ ਜੱਸੀ,ਸ਼ਕਤੀ ਗਰਗ,ਭਗਵਾਨ ਦਾਸ ਕਾਂਸਲ, ਸ਼ੈਲੀ ਬਾਂਸਲ, ਅਸ਼ਵਨੀ ਸਿੰਗਲਾ,ਮੰਡਲ ਪ੍ਰਧਾਨ ਅਸ਼ੋਕ ਗੋਇਲ,ਪੇ੍ਮ ਬਾਂਸਲ, ਅਮਿੱਤ ਗਰਗ,ਸੁਰੇਸ਼ ਰਾਠੀ,ਸੰਦੀਪ ਦੀਪੂ,ਦਲਵਿੰਦਰ ਸਿੰਘ, ਰਤਨ ਕੁਮਾਰ,ਸੁਖਵਿੰਦਰ ਸ਼ਰਮਾ,ਸੁਖਚੈਨ ਸਿੰਘ, ਐਡਵੋਕੇਟ ਅੰਮਿ੍ਤਰਾਜਦੀਪ ਸਿੰਘ ਚੱਠਾ,ਰਿੰਕੂ ਆਲਮਪੁਰੀਆ,ਧੀਰਜ ਗੋਇਲ,ਰਜਤ ਸ਼ਰਮਾ, ਰਾਜ ਕੁਮਾਰ ਬਾਂਸਲ,ਨਰਿੰਦਰ ਸੰਧੇ, ਸੀਮਾ ਰਾਣੀ, ਸੁਮਨ ਸਿੰਗਲਾ,ਮੰਜੂ ਗਰਗ,ਕਮਲੇਸ਼ ਨਾਗਪਾਲ, ਗੁਰਸੇਵਕ ਸਿੰਘ ਕਮਾਲਪੁਰ,ਸੰਦੀਪ ਸਿੰਘ,ਅਸ਼ੋਕ ਗਰਗ,ਦਰਸ਼ਨ ਸਿੰਘ ਨੀਲੋਵਾਲ ਆਦਿ ਹਾਜ਼ਰ ਸਨ।