ਸ਼ੰਭੂ ਗੋਇਲ, ਲਹਿਰਾਗਾਗਾ : ਜਿਹੜੇ ਖਪਤਕਾਰ ਨਾਜਾਇਜ਼ ਤੌਰ 'ਤੇ ਮੁਫਤ ਅਨਾਜ ਪ੍ਰਰਾਪਤ ਕਰਨ ਦਾ ਲਾਹਾ ਲੈ ਰਹੇ ਸਨ। ਉਨ੍ਹਾਂ ਦੇ ਰਾਸ਼ਨ ਕਾਰਡ ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਵੱਲੋਂ ਕੱਟ ਦਿੱਤੇ ਗਏ। ਜਿਸ ਨੂੰ ਲੈ ਕੇ ਪਿੰਡਾਂ ਅਤੇ ਸ਼ਹਿਰਾਂ 'ਚ ਖਲਬਲੀ ਮਚੀ ਹੋਈ ਹੈ। ਇਸ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ, ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦਾ ਲਾਹਾ ਲੈਣ ਲਈ ਸਰਕਾਰ ਦੇ ਨੁਮਾਇੰਦਿਆਂ ਨੇ ਧੜਾਧੜ ਸਰਦੇ-ਪੁੱਜਦੇ ਘਰਾਂ ਦੇ ਰਾਸ਼ਨ ਕਾਰਡ ਬਣਾ ਕੇ ਦੇ ਦਿੱਤੇ ਸਨ। ਜਿਸ ਕਾਰਨ ਹੀ 12 ਫ਼ੀਸਦੀ ਅਨਾਜ ਤੇ ਕਟੌਤੀ ਲੱਗਦੀ ਹੈ।ਜਿਸ ਕਾਰਨ ਡਿਪੂ ਹੋਲਡਰ ਅਤੇ ਇੰਸਪੈਕਟਰ ਵੀ ਪਰੇਸ਼ਾਨ ਹਨ। ਜਿਸ ਦੇ ਚੱਲਦਿਆਂ ਸਰਕਾਰ ਨੇ ਫੈਸਲਾ ਲਿਆ ਕਿ ਜਿਸ ਦੀ ਆਮਦਨ ਸਾਲਾਨਾ ਪੰਜ ਲੱਖ ਜਾਂ ਇਸ ਤੋਂ ਵੱਧ ਹੈ ਉਸਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣ। ਸਰਕਾਰ ਕੋਲੇ ਮੌਜੂਦ ਡਾਟੇ ਅਨੁਸਾਰ ਰਾਸ਼ਨ ਕਾਰਡ ਜੇ ਫਾਰਮ ਨਾਲ ਜੁੜੇ ਹੋਏ ਹਨ। ਜਿਨਾਂ੍ਹ ਦੀ ਆਮਦਨ 5 ਲੱਖ ਜਾਂ ਇਸ ਤੋਂ ਵੱਧ ਪਾਈ ਗਈ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਗੋਇਲ ਨੇ ਇਹ ਵੀ ਸਪਸ਼ਟ ਕੀਤਾ, ਕਿ ਜਿਨਾਂ੍ਹ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਕਾਸ਼ਤ ਕੀਤੀ ਹੈ ਇਹ ਕਾਨੂੰਨ ਉਨਾਂ੍ਹ 'ਤੇ ਲਾਗੂ ਨਹੀਂ ਹੁੰਦਾ। ਉਹਨਾਂ ਹੋਰ ਵੀ ਰਹਿੰਦੇ ਸਰਦੇ-ਪੁੱਜਦੇ ਘਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਾਸ਼ਨ ਕਾਰਡ ਕਢਵਾਉਣ ਲਈ ਅੱਗੇ ਆਉਣ ਤਾਂ ਜੋ ਗਰੀਬ ਪਰਿਵਾਰ ਇਸ ਦਾਇਰੇ ਵਿਚ ਲਿਆਂਦੇ ਜਾ ਸਕਣ। ਉਹਨਾਂ ਇਹ ਵੀ ਕਿਹਾ ਕਿ ਜਿਨਾਂ੍ਹ ਦੇ ਗ.ਲਤ ਤੌਰ ਤੇ ਕਾਰਡ ਕੱਟੇ ਗਏ ਹਨ, ਉਹ ਸਥਾਨਕ ਐਸ ਡੀ ਐਮ ਦਫਤਰ ਜਾਂ ਫੂਡ ਸਪਲਾਈ ਦਫ਼ਤਰ ਪਹੁੰਚ ਕੇ ਆਪਣਾ ਪੱਖ ਰੱਖ ਸਕਦੇ ਹਨ।ਜੋ ਹੱਕਦਾਰ ਹਨ ਉਨਾਂ੍ਹ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।