ਤੁਸ਼ਾਰ ਸ਼ਰਮਾ, ਬਰਨਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਬਤੌਰ ਪਿੰ੍ਸੀਪਲ ਸੇਵਾਵਾਂ ਨਿਭਾਅ ਚੁੱਕੇ ਮੈਡਮ ਰੇਨੂੰ ਬਾਲਾ ਨੇ ਮੰਗਲਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਰਨਾਲਾ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ ਦੀ ਅਗਵਾਈ 'ਚ ਸਮੂਹ ਸਟਾਫ ਵੱਲੋਂ ਮੈਡਮ ਰੇਨੂੰ ਬਾਲਾ ਦਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਨੇ ਕਿਹਾ ਕਿ ਉਨਾਂ੍ਹ ਨੇ 1988 'ਚ ਸਰਕਾਰੀ ਹਾਈ ਸਕੂਲ ਛੀਂਟਾ ਵਾਲਾ ਵਿਖੇ ਵਿਗਿਆਨ ਦੀ ਅਧਿਆਪਕਾ ਵਜੋਂ ਸਿੱਖਿਆ ਵਿਭਾਗ 'ਚ ਅਧਿਆਪਨ ਦੇ ਖੇਤਰ 'ਚ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 1990 'ਚ ਡਾਇਰੈਕਟ ਲੈਕਚਰਾਰ ਤੇ 2010 'ਚ ਪਿੰ੍ਸੀਪਲ ਦੇ ਅਹੁਦੇ 'ਤੇ ਪਦਉੱਨਤ ਹੋਏ।
ਉਨਾਂ੍ਹ ਕਿਹਾ ਕਿ ਉਨਾਂ੍ਹ ਦਾ ਮੁੱਖ ਟੀਚਾ ਜ਼ਿਲ੍ਹੇ 'ਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣਾ ਤੇ ਮਿਸ਼ਨ ਮੈਰਿਟ ਕਮ ਮਿਸ਼ਨ 100 ਪ੍ਰਤੀਸ਼ਤ ਲਈ ਕੰਮ ਕਰਨਾ ਹੋਵੇਗਾ। ਇਸ ਮੌਕੇ ਸੇਵਾਮੁਕਤ ਪਿੰ੍ਸੀਪਲ ਸਤੀਸ਼ ਕੁਮਾਰ, ਗੁਰਵਿੰਦਰਪਾਲ, ਮੈਡਮ ਰੁਪਾਲੀ, ਡੀਐੱਮ ਸਾਇੰਸ ਪਿੰ੍ਸੀਪਲ ਹਰੀਸ਼ ਕੁਮਾਰ, ਡੀਐੱਮ ਮੈਥ ਕਮਲਦੀਪ, ਡੀਐੱਮ ਆਈਸੀਟੀ ਮਹਿੰਦਰਪਾਲ, ਰੇਸ਼ਮ ਸਿੰਘ, ਮਨਜੀਤ ਕੌਰ ਸਟੈਨੋ, ਨੀਰਜ ਸਿੰਗਲਾ, ਕੀਰਤੀ ਦੇਵ, ਮਨੂ ਸੱਗੂ, ਅਵਨੀਸ਼ ਕੁਮਾਰ, ਹਰਪ੍ਰਰੀਤ ਕੌਰ, ਗੁਰਪ੍ਰਰੀਤ ਸਿੰਘ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਸਨ।