ਸ਼ੰਭੂ ਗੋਇਲ, ਲਹਿਰਾਗਾਗਾ : ਝੋਨੇ ਦੀ ਲਵਾਈ ਦਿਹਾੜੀ ਦੇ ਰੇਟ ਵਧਾਉਣ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਮਜ਼ਦੂਰ 29 ਮਈ ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦੀ ਕੋਠੀ ਘੇਰਨ ਜਾ ਰਹੇ ਹਨ। ਇਸ ਸਬੰਧੀ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਵਿਖੇ ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਰਨਲ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ, ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕਿਹਾ ਸੀ, ਕੀ ਮੁਰਦਾਬਾਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਪਰ ਅਸੀਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਵਿਧਾਇਕਾਂ ਰਾਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਬਗੈਰ ਕੋਈ ਮੁਰਦਾਬਾਦ ਕਹੇ ਪੁਰ ਅਮਨ ਤਰੀਕੇ ਰਾਹੀ ਆਪਣੀਆਂ ਮੰਗਾਂ ਦਾ ਹੱਲ ਕਰਨ ਲਈ ਮੀਟਿੰਗ ਦੀ ਮੰਗ ਕੀਤੀ ਗਈ ਸੀ।
ਜਿਸ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਮਜਦੂਰਾਂ ਨੇ ਤੈਅ ਕੀਤਾ ਹੈ, ਕੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੋਲ ਮਜਦੂਰਾਂ ਦੀਆਂ ਸਮੱਸਿਆ ਸੁਣਨ ਦਾ ਟਾਇਮ ਨਹੀਂ ਤਾਂ ਪੰਜਾਬ ਦੇ ਖੇਤ ਮਜਦੂਰ ਵੱਡਾ ਇਕੱਠੇ ਕਰਕੇ ਖੁਦ ਚੱਲ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਣਗੇ। ਉਹਨਾਂ ਕਿਹਾ ਕੀ ਜਦੋਂ ਸਰਕਾਰ ਮੰਨ ਰਹੀ ਹੈ ਕਿ ਇਸ ਵਾਰ ਤੂੜੀ ਅਤੇ ਕਣਕ ਦਾ ਝਾੜ ਘੱਟ ਨਿਕਲਿਆ ਹੈ। ਪਰ ਮਜਦੂਰ ਕਣਕ ਅਤੇ ਤੂੜੀ ਨਾ ਮਿਲਣ ਕਾਰਨ ਆਪਣੇ ਪਸ਼ੂ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਨੂੰ 1500 ਪ੍ਤੀ ਏਕੜ ਦਾ ਵੀ ਐਲਾਨ ਕਰ ਚੁੱਕੀ ਹੈ। ਪਰ ਸਿੱਧੀ ਬਿਜਾਈ ਨਾਲ ਮਜਦੂਰਾਂ ਦੇ ਖੁਸੇ ਰੁਜ਼ਗਾਰ ਵਾਰੇ ਸਰਕਾਰ ਚੁੱਪ ਹੈ ਜਿਸ ਤੋਂ ਸਰਕਾਰ ਦਾ ਮਜਦੂਰ ਪ੍ਰਤੀ ਰਵੱਈਆ ਸਾਫ ਝਲਕ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪਿੰਡਾਂ 'ਚ ਮਜਦੂਰਾਂ ਖਿਲਾਫ਼ ਝੋਨੇ ਦੀ ਲਵਾਈ ਨੂੰ ਲੈ ਕੇ ਆਗੂਆਂ ਵੱਲ ਪਾਏ ਜਾ ਰਹੇ ਮੱਤਿਆਂ ਤੇ ਮਜ਼ਦੂਰ ਦੀ ਮਜ਼ਦੂਰੀ ਤੈਅ ਕਰਨ ਤੇ ਮਜਦੂਰਾਂ ਦਾ ਬਾਈਕਾਟ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਲੌਂਗੋਵਾਲ ਨੇ ਕਿਹਾ ਕਿ ਸਰਕਾਰ ਮਹਿੰਗਾਈ ਅਨੁਸਾਰ ਦਿਹਾੜੀ ਤੈਅ ਕਰੇ। 29 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਲਈ ਪਿੰਡ ਦੇ ਸਮੂਹ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।