ਪਰਮਜੀਤ ਸਿੰਘ ਲੱਡਾ,ਸੰਗਰੂਰ
ਹਲਕਾ ਸੰਗਰੂਰ ਤੋਂ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਵੱਲੋ ਆਪਣੇ ਸਥਾਨਕ ਦਫ਼ਤਰ ਵਿੱਖੇ ਵਰਕਰਾਂ ਨਾਲ ਅਹਿਮ ਇਕੱਤਰਤਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਰਾਮਪੁਰਾ ਨੇ ਦੱਸਿਆ ਕਿ 27 ਜਨਵਰੀ ਨੂੰ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚਾਲੇ ਪਾਏ ਜਾਣਗੇ। ਜਥੇਦਾਰ ਰਾਮਪੁਰਾ ਨੇ ਕਿਹਾ ਕਿ ਸੂਬੇ ਦੇ ਪੂਰੀ ਤਰਾਂ ਵਿਗੜ ਚੁੱਕੇ ਮਹੌਲ ਤੇ ਗੰਧਲੇ ਹੋ ਚੁੱਕੇ ਨਿਜ਼ਾਮ ਨੂੰ ਬਦਲਣ ਲਈ ਸਿਮਰਨਜੀਤ ਸਿੰਘ ਮਾਨ ਅਤੇ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ ਤਾਂ ਜੋ ਸੂਬੇ ਦੇ ਭਖਦਿਆਂ ਮਸਲਿਆਂ ਤੋਂ ਇਲਾਵਾ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰਾਜੋਈ ਕੀਤੀ ਜਾ ਸਕੇ। ਇਸ ਮੌਕੇ ਐਡਵੋਕੇਟ ਜਗਮੀਤ ਸਿੰਘ ਜਿਲ੍ਹਾ ਪ੍ਰਧਾਨ ਯੂਥ ਵਿੰਗ, ਬੀਬੀ ਹਰਪਾਲ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਜਥੇਦਾਰ ਜਗਦੀਪ ਸਿੰਘ ਬੈਨੀਪਾਲ ਸ਼ਹਿਰੀ ਪ੍ਰਧਾਨ, ਜਥੇਦਾਰ ਗੁਰਕ੍ਰਿਪਾਲ ਸਿੰਘ ਸਰਕਲ ਪ੍ਰਧਾਨ ਦਿਹਾਤੀ, ਜਥੇਦਾਰ ਕਾਕੂ ਸਿੰਘ ਖਿਲਰੀਆਂ, ਜਥੇਦਾਰ ਮਨਜੀਤ ਸਿੰਘ ਅਕਾਲੀ ਸਾਰੋਂ, ਲਾਲੀ ਸਿੰਘ ਕਿਸ਼ਨਪੁਰਾ, ਹਰਪਾਲ ਸਿੰਘ ਪੰਚਾਇਤ ਮੈਂਬਰ, ਜਸਵਿੰਦਰ ਸਿੰਘ ਰਾਮਪੁਰਾ, ਜੋਬਨਜੀਤ ਸਿੰਘ ਰਾਮਪੁਰਾ, ਸੁਖਦੇਵ ਸਿੰਘ ਰਾਮਪੁਰਾ, ਸਿਕੰਦਰ ਸਿੰਘ ਜਲਾਣ, ਰੇਸ਼ਮ ਸਿੰਘ ਭੁੱਲਰ ਆਦਿ ਹਾਜ਼ਰ ਸਨ।