ਸੋਨਾ-ਚਾਂਦੀ ਦੇ ਗਹਿਣੇ 'ਤੇ ਡੇਢ ਲੱਖ ਰੁਪਏ ਲੈ ਉੱਡੇ ਚੋਰ
ਮੁਕੇਸ਼ ਸਿੰਗਲਾ, ਭਵਾਨੀਗੜ੍ਹ
ਬੀਤੀ ਰਾਤ ਸ਼ਹਿਰ ਦੀ ਤੂਰ ਪੱਤੀ ਵਿਚ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਉੱਥੋੰ 15 ਤੋਲੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਡੇਢ ਲੱਖ ਰੁਪਏ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ। ਬੇਖੌਫ ਚੋਰਾਂ ਵੱਲੋੰ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪੂਰਾ ਪਰਿਵਾਰ ਸਥਾਨਕ ਇਕ ਪੈਲੇਸ ਵਿਖੇ ਰਿਸ਼ਤੇਦਾਰੀ ਵਿਚ ਰੱਖੇ ਜਾਗੋ ਦੇ ਪੋ੍ਗਰਾਮ ਵਿਚ ਸ਼ਾਮਲ ਹੋਣ ਗਿਆ ਹੋਇਆ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੂਰ ਪੱਤੀ ਨੇ ਦੱਸਿਆ ਕਿ ਉਹ ਆਪਣੇ ਅਤੇ ਆਪਣੀ ਭੈਣ ਦੇ ਪਰਿਵਾਰ ਨਾਲ ਰਹਿੰਦਾ ਹੈ ਤੇ ਸ਼ਨੀਵਾਰ ਨੂੰ ਰਾਤ 7 ਕੁ ਵਜੇ ਉਹ ਆਪਣੀ ਰਿਸ਼ਤੇਦਾਰੀ 'ਚ ਜਾਗੋ ਦੇ ਰੱਖੇ ਪੋ੍ਗਰਾਮ 'ਚ ਸ਼ਾਮਲ ਹੋਣ ਲਈ ਸ਼ਹਿਰ ਦੇ ਇੱਕ ਪੈਲੇਸ ਵਿਖੇ ਗਏ ਹੋਏ ਸਨ। ਪੋ੍ਗਰਾਮ ਅਟੈੰਡ ਕਰਕੇ ਜਦੋਂ ਰਾਤ ਕਰੀਬ ਸਾਢੇ 10 ਵਜੇ ਉਸਦਾ ਪਰਿਵਾਰ ਵਾਪਸ ਆਇਆ ਤਾਂ ਉਨਾਂ੍ਹ ਦੇਖਿਆ ਕਿ ਘਰ ਦਾ ਮੇਨ ਗੇਟ ਖੁੱਲਾ ਪਿਆ ਸੀ। ਸ਼ੱਕ ਹੋਣ 'ਤੇ ਜਦੋਂ ਉਨਾਂ੍ਹ ਘਰ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦੀਆਂ ਅਲਮਾਰੀਆਂ ਦੇ ਜਿੰਦੇ ਟੁੱਟੇ ਪਏ ਸਨ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕਰਨ 'ਤੇ ਘਰ 'ਚੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ, 5 ਚਾਂਦੀ ਦੀਆਂ ਝਾਜਰਾਂ ਦੇ ਜੋੜੇ ਅਤੇ ਡੇਢ ਲੱਖ ਰੁਪਏ ਨਕਦੀ ਚੋਰੀ ਪਾਏ ਗਏ। ਉਨਾਂ੍ਹ ਦੱਸਿਆ ਕਿ ਅਣਪਛਾਤੇ ਸ਼ਾਤਿਰ ਚੋਰਾਂ ਨੇ ਘੋਟਣੇ 'ਤੇ ਕੱਪੜਾ ਬੰਨ ਕੇ ਸੱਟ ਮਾਰ ਕੇ ਜਿੰਦੇ ਤੋੜਕੇ ਚੋਰੀ ਕੀਤੀ। ਪਰਿਵਾਰ ਵੱਲੋੰ ਚੋਰੀ ਦੀ ਘਟਨਾ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋੰ ਇਲਾਵਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲਣ 'ਤੇ ਪਤਾ ਚੱਲਦਾ ਹੈ ਕਿ 4 ਲੋਕਾਂ ਵੱਲੋੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਓਧਰ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਪੁਲਸ ਵੱਲੋੰ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਪਰਿਵਾਰ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।