ਪਰਮਜੀਤ ਸਿੰਘ ਲੱਡਾ,ਸੰਗਰੂਰ
ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਮੁੜ ਸਿਆਸਤ ਵਿੱਚ ਸਰਗਰਮ ਹੋਏ ਅਰਵਿੰਦ ਖੰਨਾ ਨੇ ਅੱਜ ਸੰਗਰੂਰ ਪਹੁੰਚਣ ਤੇ ਭਾਜਪਾ ਆਗੂ ਰਣਦੀਪ ਦਿਓਲ ਦੇ ਗ੍ਹਿ ਵਿਖੇ ਪਲੇਠੀ ਪ੍ਰਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ੍ਹ ਦਾ ਮਕਸਦ ਸਿਰਫ਼ ਤੇ ਸਿਰਫ਼ ਲੋਕ ਸੇਵਾ ਹੈ ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਨੂੰ ਵੇਖਦਿਆਂ ਉਨਾਂ੍ਹ ਨੇ ਭਾਰਤੀ ਜਨਤਾ ਪਾਰਟੀ ਦਾ ਭਲਾ ਉਨਾਂ੍ਹ ਦੱਸਿਆ ਕਿ ਭਾਵੇਂ ਹੋਰਨਾਂ ਰਾਜਨੀਤਕ ਪਾਰਟੀਆਂ ਵੱਲੋਂ ਵੀ ਉਨਾਂ੍ਹ ਤੱਕ ਪਹੁੰਚ ਕੀਤੀ ਗਈ ਸੀ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਵੇਖਦਿਆਂ ਉਨਾਂ੍ਹ ਨੇ ਪਾਰਟੀ ਜੁਆਇਨ ਕੀਤੀ ਹੈ ਉਨਾਂ੍ਹ ਦੱਸਿਆ ਕਿ ਸੱਤ ਸਾਲ ਪਹਿਲਾਂ ਰਾਜਨੀਤੀ ਤੋਂ ਦੂਰ ਹੋਣ ਦਾ ਕਾਰਨ ਵੀ ਇਹੋ ਸੀ ਉਨਾਂ੍ਹ ਦੇ ਮਨ ਦੀ ਭਾਵਨਾ ਅਤੇ ਸਰਕਾਰ ਦੀਆਂ ਨੀਤੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਸਨ ਸੋ ਉਨਾਂ੍ਹ ਨੇ ਰਾਜਨੀਤੀ ਤੋਂ ਕਿਨਾਰਾ ਕਰਨਾ ਠੀਕ ਸਮਿਝਆ,ਉਨਾਂ੍ਹ ਕਿਹਾ ਕਿ ਉਹ ਸੱਤ ਸਾਲ ਰਾਜਨੀਤੀ ਤੋਂ ਦੂਰ ਰਹੇ ਪੰ੍ਤੂ ਪਰਾਂ ਅਤੇ ਆਗੂਆਂ ਦੇ ਨਾਲ ਉਹ ਹਮੇਸ਼ਾਂ ਟੱਚ ਵਿੱਚ ਰਹੇ ਅਤੇ ਹਰ ਦੁੱਖ ਸੁੱਖ ਵਿੱਚ ਫੋਨ ਤੇ ਰਾਬਤਾ ਕਾਇਮ ਰੱਖਿਆ ਹੈ।ਉਨਾਂ੍ਹ ਦੱਸਿਆ ਕਿ ਪਾਰਟੀ ਜੁਆਇਨ ਕਰਨ ਮੌਕੇ ਉਨਾਂ੍ਹ ਵੱਲੋਂ ਬਗੈਰ ਸ਼ਰਤ ਪਾਰਟੀ ਜੁਆਇਨ ਕੀਤੀ ਗਈ ਹੈ ਨਾ ਕਿ ਉਮੀਦਵਾਰੀ ਜਾਂ ਹੋਰ ਕੋਈ ਸ਼ਰਤ ਤੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਤੇ ਉਨਾਂ੍ਹ ਦੀ ਇੱਕੋ ਦਿਲੀ ਭਾਵਨਾ ਹੈ ਕਿ ਪੰਜਾਬ ਵਿਚ ਬਦਲਾਓ ਲਿਆਉਣਾ ਹੈ , ਉਹਨਾਂ ਕਿਹਾ ਕਿ ਕੇਵਲ ਸੜਕਾਂ ਬਣਾਉਣ ਨਾਲ ਸੂਬੇ ਵਿਚੋਂ ਬੇਰੁਜ਼ਗਾਰੀ ਦੂਰ ਨਹੀਂ ਹੋਵੇਗੀ ਅਤੇ ਨਾ ਹੀ ਅਪਰਾਧ ਦੇ ਕੇਸਾਂ ਵਿਚ ਘਾਟਾ ਹੋਣਾ ਹੈ ਇਸ ਸਭ ਦੇ ਸੁਧਾਰ ਲਈ ਇੱਕ ਨਵੀਂ ਦਿਸ਼ਾ ਵਿੱਚ ਤੁਰਨਾ ਪੈਣਾ ਹੈ ਤੇ ਉਹਨਾਂ ਨੇ ਅਤੇ ਉਹਨਾਂ ਦੀ ਟੀਮ ਨੇ ਸਭ ਕੁੱਝ ਨਵਾਂ ਅਤੇ ਕ੍ਰਾਂਤੀਕਾਰੀ ਬਣਾਉਣ ਲਈ ਟੀਚਾ ਮਿਥ ਰੱਖਿਆ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ,ਬੀ ਐਸ ਮੱਲੀ, ਸਚਿਨ ਸ਼ਰਮਾ,ਰੋਮੀ , ਸੁਰੇਸ਼ ਬੇਦੀ ,ਮੀਨਾ ਖੋਖਰ, ਲਛਮੀ ਦੇਵੀ, ਆਦਿ ਹਾਜ਼ਰ ਸਨ।