ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ
ਵੱਡਾ ਘੱਲੂਘਾਰਾ ਕੁੱਪ-ਰੋਹੀੜਾ ਦੇ ਪੈਂਤੀ ਹਜ਼ਾਰ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ 'ਚ ਸ਼ੁਸ਼ੋਭਿਤ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਪਿੰਡ ਰੋਹੀੜਾ ਵਿਖੇ ਬਾਬਾ ਜਗਤਾਰ ਸਿੰਘ ਤੇ ਬਾਬਾ ਕ੍ਰਿਪਾਲ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਕਲੱਬ ਮੈਂਬਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਰੋਹੀੜਾ ਵਿਖੇ ਹੋਈ। ਉਪਰੋਕਤ ਜਾਣਕਾਰੀ ਦਿੰਦਿਆਂ ਵੱਡਾ ਘੱਲੂਘਾਰਾ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ ਦੱਸਿਆ ਕਿ ਇਸ ਮੀਟਿੰਗ 'ਚ 28 ਨਵੰਬਰ ਨੂੰ ਕਰਵਾਏ ਜਾ ਰਹੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੋ੍ਗਰਾਮ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਰੂਪ ਰੇਖਾ ਉਲੀਕੀ ਗਈ। ਉਨਾਂ੍ਹ ਦੱਸਿਆ ਕਿ ਇਸ ਦਿਨ ਨੌਜਵਾਨ ਜੋੜਿਆਂ ਦੇ ਅਨੰਦ ਕਾਰਜ ਕੀਤੇ ਜਾਣਗੇ ਅਤੇ ਉਨਾਂ੍ਹ ਨੂੰ ਘਰੇਲੂ ਵਰਤੋਂ ਜਾ ਸਮਾਨ ਵੀ ਦਿੱਤਾ ਜਾਵੇਗਾ। ਉਨਾਂ੍ਹ ਦੱਸਿਆ ਕਿ ਭਰੂਣ ਹੱਤਿਆ ਰੋਕਣ ਤੇ ਲੜਕੀਆਂ ਨੂੰ ਸਿੱਖਿਅਤ ਕਰਕੇ ਸਮਾਜ 'ਚ ਅੱਗੇ ਵਧਣ ਲਈ ਕਲੱਬ ਵੱਲੋਂ ਹਰ ਸਾਲ ਪੇ੍ਰਿਤ ਕੀਤਾ ਜਾਂਦਾ ਹੈ। ਉਨਾਂ੍ਹ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ 'ਚ ਪਹੁੰਚਣ ਦਾ ਸੱਦਾ ਦਿੰਦਿਆਂ ਦਾਨੀੇ ਸੱਜਣਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜੱਥੇਦਾਰ ਬਾਬਾ ਨਾਰੰਗ ਸਿੰਘ, ਹੈੱਡ ਗੰ੍ਥੀ ਦਵਿੰਦਰ ਸਿੰਘ, ਸਾ.ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਸਾ.ਸਰਪੰਚ ਹਰਚੰਦ ਸਿੰਘ, ਸੂਰਤ ਸਿੰਘ ਫੌਜੀ, ਅਸੋਕ ਕੁਮਾਰ ਡੱਬੀ, ਪ੍ਰਧਾਨ ਬਲਵਿੰਦਰ ਸਿੰਘ, ਹਰਨੇਕ ਸਿੰਘ ਜੋਗੀਮਾਜਰਾ, ਸੰਤੋਖ ਸਿੰਘ ਕੁੱਪ ਖੁਰਦ, ਰਾਜੂ ਰੋਹੀੜਾ, ਬੌਬੀ ਰੋਹੀੜਾ, ਗੁਲਜਾਰ ਸਿੰਘ ਚੁਪਕੀ, ਸੁਖਦੇਵ ਸਿੰਘ ਚੀਮਾ, ਰੂਪ ਸਿੰਘ, ਟਹਿਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਕੇਵਲ ਸਿੰਘ, ਗੁਰਪ੍ਰਰੀਤ ਸਿੰਘ ਢੱਡਾਹੇੜੀ, ਜਰਨੈਲ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਰਟੋਲ ਅਤੇ ਜਗਦੇਵ ਸਿੰਘ ਪੋਹੀੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।