ਅਸ਼ਵਨੀ ਸੋਢੀ,ਮਾਲੇਰਕੋਟਲਾ
ਜ਼ਿਲ੍ਹਾ ਪੁਲਿਸ ਮੁੱਖੀ ਡਾਕਟਰ ਰਵਜੋਤ ਕੌਰ ਗਰੇਵਾਲ (ਆਈ.ਪੀ.ਐਸ) ਦੇ ਦਿਸਾ ਨਿਰਦੇਸਾਂ ਤਹਿਤ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜਰ ਰਖਦੇ ਹੋਏ ਨਸਿਆਂ ਖਿਲਾਫ ਵਿੱਢੀ ਮੁਹਿੰੰਮ ਉਸ ਵੇਲੇ ਸਾਰਥਿਕ ਸਿੱਧ ਹੋਈ ਜਦੋਂ ਰਮਨੀਸ਼ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ ਮਾਲੇਰਕੋਟਲਾ ਸੌਰਵ ਜਿੰਦਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਮਾਲੇਰਕੋਟਲਾ ਦੀ ਨਿਗਰਾਨੀ ਤਹਿਤ ਇੰਸਪੈਕਟਰ ਗੁਰਪ੍ਰਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਸੀ.ਆਈ.ਆਈ ਏ ਮਾਹੋਰਾਣਾ ਦੀ ਟੀਮ ਨੇ ਪਿੰਡ ਮਾਹੋਰਾਣਾ ਤੋ ਪਿੰਡ ਭੁੱਲਰਾਂ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਭੁੱਲਰਾਂ ਵੱਲੋ ਇੱਕ ਕਾਰ ਵਰਨਾਂ ਚਿੱਟੇ ਰੰਗ ਦੀ ਆਉਦੀ ਦਿਖਾਈ ਦਿੱਤੀ ਜਿਸ ਨੂੰ ਲਛਮਣ ਸਿੰਘ ਉਰਫ਼ ਲਾਸਾ ਵਾਸੀ ਬਾਹਰਲਾ ਵਿਹੜਾ ਬਾਗੜੀਆਂ ਥਾਣਾ ਅਮਰਗੜ ਚਲਾ ਰਿਹਾ ਸੀ। ਰੋਕ ਕੇ ਤਲਾਸੀ ਦੌਰਾਨ ਕਾਰ ਵਿੱਚੋਂ 4 ਗੱਟੇ ਥੈਲਾ ਪਲਾਸਟਿਕ ਵਿੱਚੋਂ 80 ਕਿੱਲੋ ਗ੍ਰਾਮ ਭੁੱਕੀ ਚੂਰਾ ਅਤੇ 25000/ ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਪੁਲਿਸ ਨੂੰ ਪੁੱਛ ਗਿੱਛ ਦੌਰਾਨ ਲਛਮਣ ਸਿੰਘ ਨੇ ਦੱਸਿਆ ਕਿ ਉਹ ਭੁੱਕੀ ਗੱਡੀ ਵਿਚ ਰਾਜਸਥਾਨ ਤੋਂ ਕਿਸੇ ਨਾਮਾਲੂਮ ਵਿਅਕਤੀ ਪਾਸੋਂ ਲੈ ਕੇ ਆਇਆ ਸੀ । ਪੁਲਿਸ ਨੇ ਲਛਮਣ ਸਿੰਘ ਨੂੰ ਅਦਾਲਤ ਵਿਚ ਪੇਸ ਕੀਤਾ ਗਿਆ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।