ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਚਲਾਈ ਗਈ ਦਸਤਖਤੀ ਮੁਹਿੰਮ 'ਚ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹਿੱਸਾ ਲਿਆ ਤੇ ਦਸਤਖ਼ਤ ਕਰਕੇ ਮੁਹਿੰਮਨੂੰ ਹੁੰਗਾਰਾ ਦਿੱਤਾ। ਇਸ ਮੌਕੇ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਸਰਪ੍ਰਸਤ ਐਡਵੋਕੇਟ ਮਨਵੀਰ ਕੌਰ ਰਾਹੀ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਾਡਾ ਕੌਮੀ ਸੰਘਰਸ਼ ਹੈ। ਸਾਨੂੰ ਸਾਰਿਆਂ ਨੂੰ ਸ਼ੋ੍ਮਣੀ ਕਮੇਟੀ ਨਾਲ ਮਿਲ ਕੇ ਇਸ ਦਸਤਖ਼ਤੀ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਡੀ ਸਾਰੀ ਜਥੇਬੰਦੀ ਦੇ ਆਗੂ ਤੇ ਵਰਕਰ ਇਸ ਮੁਹਿੰਮ ਦਾ ਜਿੱਥੇ ਸਾਥ ਦੇਣਗੇ, ਉਥੇ ਹੀ ਵੱਧ ਤੋ ਵੱਧ ਦਸਤਖ਼ਤ ਕਰਵਾਉਣ ਲਈ ਹੋਰਨਾਂ ਨੂੰ ਪੇ੍ਰਿਤ ਕਰਨਗੇ। ਉਨ੍ਹਾਂ ਕਿਹਾ ਜੋ ਵੀ ਲੜਾਈ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੋ੍ਮਣੀ ਕਮੇਟੀ ਲੜੇਗੀ, ਉਸ 'ਚ ਅਸੀਂ ਹਰ ਪੱਖ ਤੋਂ ਪੂਰਨ ਸਹਿਯੋਗ ਕਰਾਂਗੇ। ਆਗੂਆਂ ਕਿਹਾ ਕਿ ਸਾਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਪੋ੍ਗਰਾਮ ਦਾ ਹਿੱਸਾ ਬਣ ਜੇਲਾਂ੍ਹ 'ਚ ਬੰਦ ਸਿੱਖਾਂ ਦੀ ਰਿਹਾਈ ਲਈ ਕਾਰਜ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਪਾਲ ਇੰਦਰ ਸਿੰਘ ਰਾਹੀ, ਸ਼ਿੰਗਾਰਾ ਸਿੰਘ ਛੀਨੀਵਾਲ ਬਲਾਕ ਪ੍ਰਧਾਨ ਮਹਿਲ ਕਲਾਂ, ਬੂਟਾ ਸਿੰੰਘ ਰਹਿਲ ਬਲਾਕ ਪ੍ਰਧਾਨ ਸ਼ਹਿਣਾ, ਬੂਟਾ ਸਿੰਘ ਨਾਈਵਾਲਾ ਜ਼ਲਿ੍ਹਾ ਜਨਰਲ ਸਕੱਤਰ, ਐਡਵੋਕੇਟ ਰੁਪਿੰਦਰ ਸਿੰਘ ਚੇਅਰਮੈਨ ਲੀਗਲ ਸੈੱਲ ਜ਼ਲਿ੍ਹਾ ਬਰਨਾਲਾ, ਬਲਜੀਤ ਸਿੰਘ ਰੂੜੇਕੇ ਕਲਾਂ, ਮਲਕੀਤ ਸਿੰਘ, ਕੌਰ ਸਿੰਘ, ਸੁਖਵਿੰਦਰ ਸਿੰਘ, ਹਾਕਮ ਸਿੰਘ, ਲਖਵਿੰਦਰ ਸਿੰਘ ਅਸਪਾਲ ਕਲਾਂ, ਵਰਿੰਦਰ ਸਿੰਘ ਕੋਟਦੁਨਾ, ਵਰਿੰਦਰ ਸਿੰਘ, ਮੰਗਲ ਸਿੰਘ ਧੌਲਾ ਬਲਾਕ ਮੀਤ ਪ੍ਰਧਾਨ, ਮਿੱਠੂ ਸਿੰਘ ਰੂੜੇਕੇ, ਰੂਬੀ ਸਣੇ ਵੱਡੀ ਗਿਣਤੀ 'ਚ ਜੱਥੇਬੰਦੀ ਦੇ ਆਗੂ ਤੇ ਮੈਂਬਰ ਹਾਜ਼ਰ ਸਨ।