ਚੁਣੇ ਗਏ ਖਿਡਾਰੀ ਭੋਪਾਲ ਮੱਧਪ੍ਰਦੇਸ ਵਿਖੇ ਹੋਣ ਵਾਲੀ 33ਵੇਂ ਰਾਸ਼ਟਰੀ ਕੈਨੋਇ ਸਪਿੰ੍ਟ ਵਿੱਚ ਭਾਗ ਲੈਣ ਯੋਗ ਹੋਣਗੇ
------------------------
ਲਖਵੀਰ ਖਾਬੜਾ, ਰੂਪਨਗਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਮੇਚਿਓਰ ਕੈਕਿੰਗ ਐਂਡ ਕੈਨੋਇੰਗ ਐਸੋਸੀਏਸ਼ਨ, ਪੰਜਾਬ ਵੱਲੋਂ ਜੂਨੀਅਰ ਅਤੇ ਸਬ-ਜੂਨੀਅਰ ਕੈਟਾਗਰੀਆਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਚੋਣ ਕਰਨ ਲਈ ਰੋਇੰਗ ਅਤੇ ਕੈਕਿੰਗ ਅਕੈਡਮੀ, ਪਿੰਡ-ਕਟਾਲੀ, ਰੂਪਨਗਰ ਵਿਖੇ 10 ਦਸੰਬਰ ਨੂੰ ਸਵੇਰੇ 10.00 ਵਜੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਉਨਾਂ੍ਹ ਦੱਸਿਆ ਕਿ ਚੁਣੇ ਗਏ ਖਿਡਾਰੀ (ਲੜਕੇ ਅਤੇ ਲੜਕੀਆਂ) 18 ਤੋਂ 21 ਦਸੰਬਰ, 2022 ਤੱਕ ਲੋਅਰ ਲੇਕ, ਭੋਪਾਲ ਮੱਧਪ੍ਰਦੇਸ ਵਿਖੇ ਹੋਣ ਵਾਲੀ 33ਵੇਂ ਰਾਸ਼ਟਰੀ ਕੈਨੋਇ ਸਪਿੰ੍ਟ ਜੂਨੀਅਰ ਪੁਰਸ਼ ਅਤੇ ਮਹਿਲਾ ਅਤੇ ਸਬ-ਜੂਨੀਅਰ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਪਿ ਵਿੱਚ ਭਾਗ ਲੈਣ ਯੋਗ ਹੋਣਗੇ। ਚੋਣ ਟਰਾਇਲਾਂ ਵਿੱਚ ਭਾਗ ਲੈਣ ਦੇ ਇੱਛੁਕ ਖਿਡਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਪਛਾਣ ਪੱਤਰ, ਜਨਮ ਮਿਤੀ ਦਾ ਪ੍ਰਮਾਣ ਪੱਤਰ ਅਤੇ ਇੱਕ ਫੋਟੋ ਨਾਲ ਲੈ ਕੇ ਆਉਣ। ਪ੍ਰਤੀਯੋਗੀ ਖਿਡਾਰੀ ਤੈਰਾਕੀ ਵਿੱਚ ਨਿਪੁੰਨ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਤਰਾਂ੍ਹ ਦੀ ਦੁਰਘਟਨਾ ਲਈ ਐਮੇਚਿਓਰ ਕੈਕਿੰਗ ਐਂਡ ਕੈਨੋਇੰਗ ਐਸੋਸੀਏਸ਼ਨ, ਪੰਜਾਬ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਇਨਾਂ੍ਹ ਖੇਡਾਂ ਵਿੱਚ ਭਾਗ ਲੈਣ ਲਈ ਐਂਟਰੀਆਂ ਜਗਜੀਵਨ ਸਿੰਘ, ਕੋਚ ਕੋਲ ਜਮਾਂ੍ਹ ਕਰਵਾਈਆਂ ਜਾਣਗੀਆਂ।