ਹਰਸਿਮਰਤ ਭਟੋਆ,ਮੋਰਿੰਡਾ:
ਮੋਰਿੰਡਾ ਵਿਚ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਸੜਕ ਕਿਨਾਰੇ ਪੁੱਟ ਕੇ ਪਾਈਆਂ ਪਾਇਪਾਂ ਦੇ ਧਰਤੀ ਵਿੱਚ ਧੱਸਣ ਕਾਰਨ ਹਰ ਰੋਜ਼ ਕਈ ਸੜਕ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਅਜਿਹਾ ਹੀ ਇਕ ਹਾਦਸਾ ਕੁਰਾਲੀ ਚੰਡੀਗੜ੍ਹ ਚੌਕ ਨੇੜੇ ਪੈਂਦੇ ਵੇਰਕਾ ਚੌਕ ਵਿੱਚ ਵਾਪਰਿਆ ਜਿੱਥੇ ਰਾਤ ਸਮੇਂ ਮੌੜ ਕੱਟਣ ਲੱਗਿਆਂ ਇੱਕ ਟਿੱਪਰ ਸੜਕ ਦੇ ਕਿਨਾਰੇ ਧੱਸ ਗਿਆ । ਜਿਸ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਮੋਰਿੰਡਾ ਸ਼ਹਿਰ 'ਚ ਪਾਈਆਂ ਜਾਂਦੀਆਂ ਸੀਵਰੇਜ ਪਾਈਪਾਂ , ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ 'ਤੇ ਵਿਛਾਈਆਂ ਜਾਂਦੀਆਂ ਹਨ ਪਰੰਤੂ ਇਨਾਂ੍ਹ ਨੂੰ ਪਾਉਣ ਉਪਰੰਤ ਇਨਾਂ੍ਹ 'ਤੇ ਪਾਈ ਜਾਂਦੀ ਮਿੱਟੀ ਨੂੰ ਸਹੀ ਤਰੀਕੇ ਨਾਲ ਨਹੀਂ ਪਾਇਆ ਜਾਂਦਾ ਜਿਸ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ਉਪਰੰਤ ਹੀ ਇਨਾਂ੍ਹ ਪਾਈਪਾਂ ਉੱਪਰਲੀ ਪਈ ਮਿੱਟੀ ਧਰਤੀ ਵਿੱਚ ਧੱਸਣ ਲੱਗ ਜਾਂਦੀ ਹੈ।
ਠੇਕੇਦਾਰ ਦੇ ਧਿਆਨ 'ਚ ਲਿਆਂਦਾ-ਕੌਂਸਲਰ ਜੌਲੀ
ਇਸ ਸਬੰਧੀ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਅਧਿਕਾਰੀਆਂ ਅਤੇ ਠੇਕੇਦਾਰ ਦੇ ਧਿਆਨ ਵਿੱਚ ਇਹ ਸਮੱਸਿਆ ਲਿਆ ਚੁੱਕੇ ਹਨ ਪੰ੍ਤੂ ਕੋਈ ਵੀ ਅਧਿਕਾਰੀ ਤੇ ਠੇਕੇਦਾਰ ਧਰਤੀ ਧੱਸਣ ਕਾਰਨ ਦਿਨੋਂ ਦਿਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਕੋਈ ਵੀ ਸਾਰਥਕ ਕਦਮ ਚੁੱਕਣ ਤੋਂ ਇਨਕਾਰੀ ਹਨ ਜਿਸ ਦਾ ਖਮਿਆਜ਼ਾ ਹਾਦਸਾਗ੍ਸਤ ਹੋਣ ਵਾਲੇ ਵਾਹਨ ਚਾਲਕਾਂ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ।
ਫੋਟੋ:03ਆਰਪੀਆਰ23
ਕੈਪਸ਼ਨ : ਧਰਤੀ ਚ ਧਸਿਆ ਟਿੱਪਰ