ਜੋਲੀ ਸੂਦ, ਮੋਰਿੰਡਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਆਪਣੀ ਚੋਣ ਪ੍ਰਚਾਰ ਲਈ 25 ਜਨਵਰੀ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ 'ਚ ਆਪਣੇ ਚੋਣ ਦਫ਼ਤਰਾਂ ਦਾ ਉਦਘਾਟਨ ਕਰਨਗੇ।
ਇਸ ਸਬੰਧੀ ਪਨਗੇ੍ਨ ਪੰਜਾਬ ਦੇ ਚੇਅਰਮੈਨ ਸਰਪੰਚ ਬੰਤ ਸਿੰਘ ਕਲਾਰਾਂ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਮੋਰਿੰਡਾ ਬਲਾਕ ਦੇ ਪਿੰਡ ਲੁਠੇੜੀ ਵਿਖੇ ਦੁਪਹਿਰ 12 ਵਜੇ, ਪਿੰਡ ਸੱਖੋਮਾਜਰਾ ਵਿਖੇ 1 ਵਜੇ, ਪਿੰਡ ਦਾਤਾਰਪੁਰ ਵਿਖੇ 2 ਵਜੇ, ਪਿੰਡ ਢੰਗਰਾਲੀ ਵਿਖੇ 3 ਵਜੇ, ਪਿੰਡ ਕਾਈਨੋਰ ਵਿਖੇ 4 ਵਜੇ ਤੇ ਪਿੰਡ ਅਰਨੋਲੀ ਵਿਖੇ ਸਾਮ 5 ਵਜੇ ਅਪਣੇ ਚੋਣ ਦਫ਼ਤਰਾਂ ਦੇ ਉਦਘਾਟਨ ਕਰਨਗੇ। ਇਸ ਮੌਕੇ ਪਨਗੇ੍ਨ ਪੰਜਾਬ ਦੇ ਚੇਅਰਮੈਨ ਬੰਤ ਸਿੰਘ ਕਲਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਪੰਚਾਂ -ਸਰਪੰਚਾਂ, ਸਾਬਕਾ ਪੰਚਾਂ-ਸਰਪੰਚਾਂ,ਕਾਂਗਰਸੀ ਆਗੂਆਂ,ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਪਹੁੰਚ ਕੇ ਆਪਣੇ ਵਿਚਾਰ ਦਿਓ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਰ ਸੁਣਨ ਲਈ ਹੁੰਮ ਹੁੰਮਾ ਕੇ ਪਹੁੰਚੋ। ਇਸ ਸਬੰਧੀ ਚੋਣ ਦਫ਼ਤਰਾਂ ਦੇ ਇੰਚਾਰਜਾਂ ਤੇ ਮੋਹਤਬਰ ਆਗੂਆਂ ਵੱਲੋਂ ਮੀਟਿੰਗ ਕਰਕੇ ਉਦਘਾਟਨੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪਨਸਪ ਪੰਜਾਬ ਦੇ ਉਪ ਚੇਅਰਮੈਨ ਕਸ਼ਮੀਰ ਸਿੰਘ, ਸ਼ੂਗਰ ਮਿਲ ਮੋਰਿੰਡਾ ਦੇ ਚੇਅਰਮੈਨ ਖੁਸ਼ਹਾਲ ਸਿੰਘ ਦਾਤਾਰਪੁਰ, ਲੈਡ ਮਾਰਗੇਜ ਬੈਕ ਮੋਰਿੰਡਾ ਦੇ ਚੇਅਰਮੈਨ ਦਰਸ਼ਨ ਸਿੰਘ ਸੰਧੂ, ਬਲਾਕ ਸੰਮਤੀ ਮੋਰਿੰਡਾ ਦੇ ਉਪ ਚੇਅਰਮੈਨ ਜਗਜੀਤ ਸਿੰਘ ਲੁਠੇੜੀ, ਸਰਪੰਚ ਕੇਸਰ ਸਿੰਘ ਬਡਵਾਲੀ, ਸਰਪੰਚ ਸਿਮਰਨਜੀਤ ਸਿੰਘ ਸਰਹਾਣਾ, ਸਰਪੰਚ ਬਲਵਿੰਦਰ ਸਿੰਘ ਸੰਧੂ, ਸਰਪੰਚ ਟਹਿਲ ਸਿੰਘ ਲੁਠੇੜੀ, ਪਿੰ੍ਸੀਪਲ ਹਰਸੋਹਣ ਸਿੰਘ ਭੰਗੂ, ਕਾਂਗਰਸੀ ਆਗੂ ਤਰਲੋਚਨ ਸਿੰਘ ਡੂਮਛੇੜੀ, ਬੋਬਾ ਕਾਈਨੋਰ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਹਰਜੋਤ ਸਿੰਘ ਢੰਗਰਾਲੀ, ਜਗਰੂਪ ਸਿੰਘ ਅਰਨੋਲੀ ਆਦਿ ਹਾਜ਼ਰ ਸਨ।