ਪਵਨ ਕੁਮਾਰ, ਨੂਰਪੁਰ ਬੇਦੀ: ਨੂਰਪੁਰ ਬੇਦੀ ਅਗਨੀ ਕਾਂਡ ਦੇ ਪੀੜਤ ਤਿੰਨ ਦੁਕਾਨਦਾਰਾਂ ਦੇ ਪੁਨਰ ਵਸੇਵੇ ਦੇ ਲਈ ਅੱਜ ਲਗਾਤਾਰ ਚੋਥੇ ਦਿਨ ਵੀ ਕਮੇਟੀ ਵੱਲੌ ਕੰਪੇਨ ਜਾਰੀ ਰਹੀ। ਜਿਸ ਵਿਚ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਕਾਰੋਬਾਰੀਆਂ ਦੁਕਾਨਦਾਰਾਂ ਆਮ ਲੋਕਾਂ ਦਾ ਘਰੇਲੂ ਅੌਰਤਾਂ ਧਾਰਮਿਕ ਸ਼ਖਸੀਅਤਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ। ਕੰਪੇਨ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਪੀੜਤ ਦੁਕਾਨਦਾਰਾਂ ਦੇ ਹੱਕ ਵਿੱਚ ਚੌਥੇ ਦੇ ਅੰਤਿਮ ਦਿਨ ਨੂਰਪੁਰ ਬੇਦੀ ਇਲਾਕੇ ਦੇ ਸਮੂਹ ਲੋਕਾਂ ਦੁਕਾਨਦਾਰਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ। ਰਾਹਤ ਕਮੇਟੀ ਦੇ ਆਗੂਆਂ ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਸਮਾਜ ਸੇਵੀ ਗੌਰਵ ਰਾਣਾ ਮਾ. ਰਾਮ ਸਿੰਘ,ਅਸ਼ਵਨੀ ਚੱਡਾ ਰਾਜ ਕੁਮਾਰ ਬਾਵਾ ਆਦਿ ਨੇ ਦੱਸਿਆ ਕਿ ਬੁੱਧਵਾਰ ਨੂੰ ਪੀੜਤ ਦੁਕਾਨਦਾਰਾਂ ਨੂੰ ਇਲਾਕੇ ਭਾਰਤ ਤੇ ਬਾਹਰੋਂ ਇਕੱਠੇ ਹੋਏ ਸਹਿਯੋਗ ਨੂੰ ਦੂਜੇ ਤੇ ਅੰਤਿਮ ਰਾਹਤ ਫੰਡ ਵਜੋਂ ਨੁਕਸਾਨ ਦੀ ਤੈਅ ਰੈਸੌ ਮੁਤਾਬਕ ਤਕਸੀਮ ਕਰ ਦਿੱਤਾ ਜਾਵੇਗਾ। ਸੌਰਵ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਕਾਨਦਾਰਾਂ ਦੇ ਪੁਨਰ ਵਸੇਵੇ ਤੋਂ ਪਹਿਲਾਂ ਧਾਰਮਿਕ ਅਰਦਾਸ ਕਰਵਾ ਕੇ ਕਾਰੋਬਾਰ ਮੁੜ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਇੱਥੇ ਮਾਸਟਰ ਰਾਮ ਸਿੰਘ, ਰਜਿੰਦਰ ਪਾਲ ਗੋਰਾ, ਆਰ ਕੇ ਬਾਵਾ, ਵੀਰੂ ਸ਼ਰਮਾ, ਸੁਰਿੰਦਰ ਕੁਮਾਰ ਸਿੰਦੂ ਠੇਕੇਦਾਰ ਹਰਿ ਅਵਤਾਰ ਵਸ਼ਸ਼ਿਟ,ਪਵਨ ਚੌਧਰੀ, ਰਿੰਕੂ ਚੱਡਾ,ਅੌਕਾਰੇਸਂਵਰ ਸ਼ਰਮਾ,ਸਮੇਤ ਤਿਨੌ ਪੀੜਤ ਦੁਕਾਨਦਾਰ ਨਰੇਸ਼ ਕੁਮਾਰ ਬਿੱਲਾ ਸ਼ਾਮ ਕੁਮਾਰ ਅਤੇ ਵਿਸ਼ਾਲ ਭਾਰਦਵਾਜ ਮੌਜੂਦ ਸਨ।
ਫੋਟੋ-06 ਆਰਪੀਆਰ 15
ਕੈਪਸ਼ਨ-ਨੂਰਪੁਰ ਬੇਦੀ ਵਿਖੇ ਪੀੜਤ ਦੁਕਾਨਦਾਰਾਂ ਦੇ ਹੱਕ ਵਿਚ ਲਗਾਤਾਰ ਤੀਜੇ ਦਿਨ ਚੱਲ ਰਹੇ ਰਾਹਤ ਕੈਂਪੇਨ ਸਬੰਧੀ ਜਾਣਕਾਰੀ ਦਿੰਦੇ ਹੋਗੀ ਮਾਸਟਰ ਗੁਰਨੈਬ ਸਿੰਘ ।