ਤਰਲੋਚਨ ਸਿੰਘ/ਸੇਵਾ ਸਿੰਘ, ਸ੍ਰੀ ਅਨੰਦਪੁਰ ਸਾਹਿਬ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਫੈਡਰੇਸ਼ਨ (ਮਹਿਤਾ) ਦਾ ਰੋਪੜ ਯੂਨਿਟ ਸਥਾਪਿਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਪ੍ਰਦੀਪ ਸਿੰਘ ਨੂੰ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਥਾਪਿਆ ਗਿਆ। ਜਦੋਂ ਕਿ ਗੁਰਕਰਨ ਸਿੰਘ ਨੂੰ ਜਰਨਲ ਸਕੱਤਰ,ਮਨਜੋਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਨਵਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰਾਂ੍ਹ ਫੈਡਰੇਸ਼ਨ ਦੇ ਸਾਬਕਾ ਜ਼ਲਿ੍ਹਾ ਪ੍ਰਧਾਨ ਜਸਵੀਰ ਸਿੰਘ ਰਾਣਾ ਅਤੇ ਹਰਜਿੰਦਰ ਸਿੰਘ ਮੱਸੇਵਾਲ ਨੂੰ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਬਣਾਏ ਗਏ। ਇਸ ਮੌਕੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਫੈਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ ਅਤੇ ਇਸ ਵਿਚ ਸ਼ਾਮਿਲ ਹੋਏ ਸਾਰੇ ਨੌਜਵਾਨਾਂ ਦਾ ਸਵਾਗਤ ਹੈ। ਉਨਾਂ੍ਹ ਕਿਹਾ ਫੈਡਰੇਸ਼ਨ ਦੇ ਵੱਡੇ ਵੱਡੇਰਿਆਂ ਨੇ ਇਸ ਜਥੇਬੰਦੀ ਦੀ ਸਥਾਪਨਾ ਸਿੱਖ ਕੌਮ ਦੇ ਹੱਕਾਂ ਅਤੇ ਅਧਿਕਾਰਾਂ ਲਈ ਕੀਤੀ ਗਈ ਸੀ। ਇਸ ਮੌਕੇ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ ਨੇ ਨੌਜਵਾਨਾ ਨੂੰ ਆਪਣੇ ਇਤਿਹਾਸ ਅਤੇ ਕੁਰਬਾਨੀਆਂ ਤੋਂ ਸੇਧ ਲੈ ਕੇ ਸਿੱਖ ਪੰਥ ਦੀ ਸੇਵਾ ਲਈ ਪੇ੍ਰਿਆ। ਇਸ ਮੌਕੇ ਮੀਟਿੰਗ ਵਿਚ ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ,ਮਨਜੀਤ ਸਿੰਘ ਬਾਠ ਕੌਮੀ ਪ੍ਰਧਾਨ, ਕੁਲਬੀਰ ਸਿੰਘ ਉਸਮਾਨਪੁਰ ,ਦਵਿੰਦਰ ਸਿੰਘ ਿਢੱਲੋਂ ਅਤੇ ਗੁਰਭਾਗ ਸਿੰਘ ਚੌਂਤਾ ਇੰਚਾਰਜ ਧਰਮ ਪ੍ਰਚਾਰ ਦੋਆਬਾ ਜ਼ੋਨ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਫੈਡਰੇਸ਼ਨ ਵੱਲੋਂ ਦੋ ਅਹਿਮ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਬਾਬਾ ਖੁਸ਼ਹਾਲ ਸਿੰਘ ਬਰੂਵਾਲ,ਹਰਪ੍ਰਰੀਤ ਸਿੰਘ,ਬਲਜਿੰਦਰ ਸਿੰਘ, ਹਰਵਿੰਦਰ ਸਿੰਘ,ਨਵੀਂ,ਲਵਪ੍ਰਰੀਤ ਸਿੰਘ,ਸੁਸ਼ਾਂਤ ਸਿੰਘ,ਹਰਮਨ ਕਲਵਾਂ,ਸੁਖਬੀਰ ਸਿੰਘ ਕਲਵਾਂ,ਅਰਸ਼ਦੀਪ ਸਿੰਘ ਸੱਧੇਵਾਲ,ਮਨਜੋਤ ਸਿੰਘ ,ਸੁਖਵਿੰਦਰ ਸਿੰਘ,ਦਿਲਪ੍ਰਰੀਤ ਸਿੰਘ,ਕਰਮਜੋਤ ਕਲਵਾਂ,ਕਾਕਾ ਭਲਾਣ, ਤਲਵਿੰਦਰ ਸਿੰਘ,ਲਖਵਿੰਦਰ ਸਿੰਘ, ਪ੍ਰਰੀਤ ਚਨੌਲੀ,ਗੁਰਮਨਪ੍ਰਰੀਤ ਸਿੰਘ,ਰਣਬੀਰ ਸਿੰਘ ਕੋਟ ਬਾਲਾ,ਲੱਕੀ ਮਹਿਰੌਲੀ ਗੋਲਡੀ ਸੂਰੇਵਾਲ,ਇਕਬਾਲ ਸਿੰਘ ,ਜਗਤਾਰ ਸਿੰਘ,ਹਰਕੀਰਤ ਸਿੰਘ, ਲਵਜੀਤ ਸਿੰਘ, ਹਰਪ੍ਰਰੀਤ ਸੂਰੇਵਾਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਸਨ।
ਫੋਟੋ-30 ਆਰਪੀਆਰ
ਕੈਪਸ਼ਨ:-ਫੈਡਰੇਸ਼ਨ (ਮਹਿਤਾ)ਵੱਲੋਂ ਜ਼ਿਲ੍ਹਾ ਰੂਪਨਗਰ ਦੇ ਥਾਪੇ ਗਏ ਪ੍ਰਧਾਨ ਪ੍ਰਦੀਪ ਸਿੰਘ ਅਤੇ ਹੋਰ ਦਾ ਦਿ੍ਸ਼