ਇਲਾਕਾ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ
ਸੇਵਾ ਸਿੰਘ, ਸ੍ਰੀ ਅਨੰਦਪੁਰ ਸਾਹਿਬ: ਸ਼੍ਰੀ ਅਨੰਦਪੁਰ ਸਾਹਿਬ ਦਾ ਚੰਗਰ ਦਾ ਇਲਾਕਾ ਜਿਸ ਵਿਚ ਦੋ ਦਰਜਨ ਤੋਂ ਵੱਧ ਪਿੰਡ ਹਨ ਅਜ਼ਾਦੀ ਦੇ ਸੱਤ ਦਹਾਕੇ ਤੋਂ ਵੱਧ ਬੀਤ ਜਾਣ ਬਾਅਦ ਵੀ ਇਹ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ । ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹਨਾ ਪਿੰਡਾਂ ਨੂੰ ਜਾਣ ਵਾਲੇ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਕਈ ਪਿੰਡਾ ਨੂੰ ਆਪਸ ਵਿੱਚ ਜੋੜਨ ਵਾਲੇ ਿਲੰਕ ਰੋਡਾਂ ਦੀ ਹਾਲਤ ਬੇਹੱਦ ਖ਼ਸਤਾ ਹੈ । ਸਥਾਨਕ ਵਾਸੀ ਪੰਜਾਬ ਸਰਕਾਰ ਤੋਂ ਆਪਣੇ ਇਸ ਚੰਗਰ ਇਲਾਕੇ ਵੱਲ ਧਿਆਨ ਦੇਣ ਦੀ ਗੁਹਾਰ ਲਗਾ ਰਹੇ ਹਨ । ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹਨਾ ਦੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਨੂੰ ਠੀਕ ਕੀਤਾ ਜਾਵੇ। ਇਹਨਾਂ ਪਿੰਡਾਂ ਨੂੰ ਜਾਣ ਵਾਲੇ ਰਸਤੇ ਖਾਸ ਮਹੱਤਤਾ ਰੱਖਦੇ ਹਨ। ਕਿਉੰਂਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਵਾਏ ਪੰਜ ਕਿਲਿਆਂ 'ਚੋਂ ਇੱਕ ਕਿਲ੍ਹਾ ਤਾਰਾਗੜ ਇਸੇ ਰਸਤੇ 'ਤੇ ਹੈ ਜਿਸਦੀ ਖਾਸ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਹੈ। ਹੋਲੇ ਮਹੱਲੇ,ਵਿਸਾਖੀ ਤੇ ਹੋਰ ਮੌਕਿਆਂ 'ਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਇਸ ਕਿਲੇ੍ਹ ਦੇ ਦਰਸ਼ਨ ਕਰਨ ਲਈ ਵੀ ਆਉਂਦੀਆਂ ਹਨ। ਇਸ ਦੇ ਇਲਾਵਾ ਭਾਈ ਘਨੱ੍ਹਈਆ ਜੀ ਦਾ ਗੁਰੂਦੁਆਰਾ ਅਤੇ ਗੁਰੂਦੁਆਰਾ ਭਵਿੱਖਤਸਰ ਵੀ ਇਸੇ ਸੜਕ 'ਤੇ ਹੀ ਪੈਂਦੇ ਹਨ ਪਰ ਇਸ ਸੜਕ ਦੀ ਤਰਸਯੋਗ ਹਾਲਤ ਜਿੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਫ਼ਰ ਦੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ ਉੱਥੇ ਰੋਜ਼ ਕੰਮਕਾਰ ਦੇ ਸਬੰਧ ਵਿੱਚ ਸ਼ਹਿਰ ਆਉਣ ਵਾਲੇ ਲੋਕ ਵੀ ਸਰਕਾਰ ਨੂੰ ਕੋਸਦੇ ਦਿਖਾਈ ਦਿੰਦੇ ਹਨ।ਚੰਗਰ ਦਾ ਇਹ ਇਲਾਕਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ ਚੋਣਾਂ ਦੇ ਦੌਰਾਨ ਕਾਫੀ ਸੁਰਖੀਆਂ ਵਿਚ ਰਹਿੰਦਾ ਹੈ । ਅਲੱਗ ਅਲੱਗ ਪਾਰਟੀਆਂ ਦੇ ਨੇਤਾ ਇਹਨਾ ਪਿੰਡਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਹਮੇਸ਼ਾ ਹੀ ਵੋਟਾਂ ਬਟੋਰਦੇ ਰਹੇ ਹਨ । ਕਦੇ ਚੋਣਾਂ ਦੇ ਦੌਰਾਨ ਇਹਨਾ ਪਿੰਡਾਂ ਦੀ ਪਾਣੀ ਦੀ ਸਮੱਸਿਆ ਹੋਵੇ ਜੋ ਅਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਬਾਅਦ ਵੀ ਪੂਰੀ ਨਹੀਂ ਹੋ ਪਾਈ ਤੇ ਚਾਹੇ ਇਹਨਾ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ । ਅੱਜ ਵੀ ਇਹ ਦੋ ਦਰਜਨ ਤੋਂ ਵੱਧ ਪਿੰਡ ਕਈ ਸਹੂਲਤਾਂ ਤੋਂ ਵਾਂਝੇ ਹਨ। ਇਹਨਾਂ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਦੀ ਤਾਂ ਹਾਲਤ ਕਈ ਜਗ੍ਹਾ ਕਾਫੀ ਖਸਤਾ ਹੈ। ਸਥਾਨਕ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਹੈ ਕਿ ਸਰਕਾਰ ਇਹਨਾ ਦੇ ਪਿੰਡਾਂ ਦੀ ਹਾਲਤ ਜ਼ਰੂਰ ਸੁਧਾਰੇਗੀ। ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਰੂਪਨਗਰ ਦਾ:- ਇਸ ਬਾਰੇ ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਇਹ ਪਹਾੜੀ ਇਲਾਕਾ ਹੈ। ਇਸ ਨੂੰ ਅਸੀਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਵੱਲੋਂ ਰਿਪੇਅਰ ਵਿਭਾਗ ਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ ਗਿਆ ਹੈ। ਜਦੋਂ ਤੱਕ ਮੇਨ ਸੜਕਾਂ ਨਵੀਆਂ ਨਹੀਂ ਬਣਦੀਆਂ ਉਦੋਂ ਤੱਕ ਇਨਾਂ ਸੜਕਾਂ ਦੀ ਰਿਪੇਅਰ ਕੀਤੀ ਜਾਵੇ।
ਫੋਟੋ:06ਆਰਪੀਆਰ08,09
ਕੈਪਸ਼ਨ:1.ਚੰਗਰ ਦੇ ਇਲਾਕੇ ਚ' ਸੜਕਾਂ ਦੀ ਮਾੜੀ ਹਾਲਤ ਦੇ ਦਿ੍ਸ਼ 2. ਡਿਪਟੀ ਕਮਿਸ਼ਨਰ ਰੂਪਨਗਰ ਪ੍ਰਰੀਤੀ ਯਾਦਵ।