ਅਭੀ ਰਾਣਾ, ਨੰਗਲ
ਅਰਪਨ ਸੰਸਥਾ ਵਲੋਂ ਸੋਸਵਾ ਨਾਰਥ ਪੰਜਾਬ ਦੀ ਮੱਦਦ ਨਾਲ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਨੰਗਲ ਵਿੱਚ ਲੜਕੀਆਂ ਅਤੇ ਅੌਰਤਾਂ ਲਈ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਖੋਲਿ੍ਹਆ ਗਿਆ। ਇਸ ਸੈਂਟਰ ਵਿੱਚ ਮੈਡਮ ਰੁਪਾਲੀ ਨੇ ਸਿਖਿਆਥਣਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਲੜਕੀਆਂ ਅਤੇ ਮਹਿਲਾਵਾਂ ਲਈ ਇਸ ਤਰਾਂ ਦੇ ਸਿਖਲਾਈ ਪੋ੍ਗਰਾਮਾਂ ਦੀ ਬਹੁਤ ਜਰੂਰਤ ਹੈ ਤਾਂ ਜੋ ਇਸ ਤਰਾਂ ਦੀ ਸਿਖਲਾਈ ਮੁਕੰਮਲ ਕਰਨ ਤੋਂ ਬਾਦ ਲੜਕੀਆਂ ਆਰਥਿਕ ਤੋਰ ਤੇ ਆਤਮ ਨਿਰਭਰ ਹੋ ਸਕਣ। ਇਸ ਮੌਕੇ ਤਮੰਨਾ ਨੇ ਅਰਪਨ ਵਲੋਂ ਮਹਿਲਾਵਾਂ ਦੇ ਵਿਕਾਸ ਲਈ ਚਲਾਏ ਜਾ ਰਹੇ ਪੋ੍ਗਰਾਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਅਰਪਨ ਵਲੋਂ ਚਲਾਏ ਜਾ ਰਹੇ ਵੱਖ ਵੱਖ ਸਿਖਲਾਈ ਪੋ੍ਗਰਾਮਾਂ ਸਬੰਧੀ ਦੱਸਿਆ। ਉਨਾਂ੍ਹ ਦੱਸਿਆ ਕਿ ਅਜਿਹੇ ਸਿਖਲਾਈ ਸੈਂਟਰਾਂ ਵਿੱਚ ਹਰੇਕ ਸਿਖਿਆਰਥਣ ਨੂੰ ਸਿਖਲਾਈ ਕੋਰਸ ਮੁਕੰਮਲ ਕਰਨ ਤੋਂ ਬਾਦ ਸਰਟੀਫਿਕੇਟ ਅਤੇ ਇੱਕ ਨਵੀਂ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ ਤਾਂ ਜੋ ਲੜਕੀਆਂ ਸਿਖਲਾਈ ਦਾ ਕੰਮ ਕਰਕੇ ਆਰਥਿਕ ਤੋਰ ਤੇ ਆਤਮ ਨਿਰਭਰ ਹੋ ਸਕਣ ਅਤੇ ਪਰਿਵਾਰ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਸਿਲਾਈ ਸੈਂਟਰ ਇੰਚਾਰਜ ਅਤੇ ਟੀਚਰ ਲਖਵੀਰ ਕੌਰ ਨੇ ਇਸ ਸੈਂਟਰ ਵਿੱਚ ਸਿਖਾਏ ਜਾਣ ਵਾਲੇ ਸਿਲੇਬਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। 25 ਸਿਖਿਆਰਥਣਾਂ ਦੇ ਬੈਚ ਵਿੱਚ ਵਿਆਹੁਤਾ ਮਹਿਲਾਵਾਂ ਅਤੇ ਲੜਕੀਆਂ ਸ਼ਾਮਿਲ ਹਨ ਅਤੇ ਇਸ ਸੈਂਟਰ ਵਿੱਚ ਸਮੇਂ ਸਮੇਂ 'ਤੇ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਜਰੂਰਤਮੰਦ ਲੋਕਾਂ ਤੱਕ ਇਨਾਂ੍ਹ ਭਲਾਈ ਸਕੀਮਾਂ ਦਾ ਲਾਭ ਪਹੁੰਚ ਸਕੇ। ਇਸ ਮੌਕੇ ਸਿਖਿਆਰਥਣਾਂ ਲਕਸ਼ਮੀ, ਪੂਜਾ, ਮੁਸਕਾਨ, ਕਵਿਤਾ, ਰੇਸ਼ਮਾ, ਸ਼ਿਵਾਨੀ, ਨੀਲਮ, ਕੇਤਕੀ, ਰੂਬੀ, ਕਾਜਲ, ਰਾਧਾ, ਰੇਖਾ, ਰੀਤੂ, ਸਿਮਰਨਪ੍ਰਰੀਤ ਕੌਰ, ਖੁਸ਼ਬੂ ਆਦਿ ਹਾਜ਼ਰ ਸਨ ਅਤੇ ਅਪਣੇ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਅਰਪਨ ਵਲੋਂ ਚਲਾਏ ਜਾ ਰਹੇ ਇਸ ਸੈਂਟਰ ਦੀਆਂ ਹਦਾਇਤਾਂ ਅਨੁਸਾਰ ਸਿਖਲਾਈ ਕੌਰਸ ਮੁਕੰਮਲ ਕਰਕੇ ਕੰਮ ਸ਼ੁਰੂ ਕਰਨਗੀਆਂ ਤੇ ਅਪਣੇ ਪਰਿਵਾਰ ਦੀ ਆਰਥਿਕ ਮੱਦਦ ਕਰਨਗੀਆਂ।
ਫੋਟੋ:04 ਆਰਪੀਆਰ 21
ਕੈਪਸਨ-ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਦੀਆਂ ਸਿਖਿਆਰਥਣਾਂ।