ਸਟਾਫ਼ ਰਿਪੋਰਟਰ, ਰੂਪਨਗਰ: ਕੁਦਰਤ ਕਿ ਸਭ ਬੰਦੇ ਸੰਸਥਾਂ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਜਾਣਕਾਰੀ ਦਿੱਤੀ ਕਿ ਅੱਜ ਸਿਵਲ ਹਸਪਤਾਲ ਵੱਲੋਂ ਜਿਲੇ ਵਿੱਚ ਸਮਾਜ ਸੇਵਾਵਾਂ ਕਰਦੀਆਂ ਸੰਸਥਾਵਾਂ ਨੂੰ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਅਤੇ ਹਸਪਤਾਲ ਵੱਲੋਂ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਜਿਲੇ ਦੇ ਹਸਪਤਾਲ ਵਿੱਚ ਪਲਾਜਮਾ ਕਲੈਕਸ਼ਨ ਦੀ ਮਸ਼ੀਨ ਨਹੀ ਹੈ ਤਾਂ ਸਭਨਾ ਸੰਸਥਾਵਾਂ ਨੇ ਇੱਕਜੁੱਟਤਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜਦੋਂ ਕੋਈ ਇਹ ਮਸ਼ੀਨ ਉਪਲਬਧ ਕਰਾਈ ਜਾਵੇ ਜਦੋਂ ਪਲਾਜ਼ਮਾ ਦੀ ਲੋੜ ਪੈਂਦੀ ਹੈ ਤਾਂ ਪ੍ਰਰਾਈਵੇਟ ਹਸਪਤਾਲ ਜਾਣਾ ਪੈਦਾ ਹੈ ਜਿਥੇ 12 ਹਜਾਰ ਦੇ ਕਰੀਬ ਰੁਪਏ ਦੇਣੇ ਪੈਂਦੇ ਹਨ ਸਰਕਾਰੀ ਹਸਪਤਾਲ ਵਿੱਚ ਇਹ ਸੁਵੀਧਾ ਹੋਵੇ ਤਾਂ ਗਰੀਬ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਇਸ ਮੌਕੇ ਤੇ ਵਿੱਕੀ ਧੀਮਾਨ,ਸਲਾਹਕਾਰ ਸੁਰਿੰਦਰ ਸਿੰਘ ਬੜਵਾ,ਸਰਬਜੀਤ ਸਿੰਘ ਰੌਪੜ,ਮਨਪ੍ਰਰੀਤ ਸਿੰਘ,ਸੁਖਵਿੰਦਰ ਸਿੰਘ ਗਿੱਲ,ਰਾਜੂ ਲੋਦੀਮਾਜਰਾ,ਸ਼ਵਿ ਕੁਮਾਰ ਸੈਣੀ ਅਤੇ ਤਕਰੀਬਨ ਜਿਲੇ ਦੀਆਂ ਸਾਰੀਆਂ ਸੰਸਥਾਵਾਂ ਅਤੇ ਹਸਪਤਾਲ ਦੇ ਸਟਾਫ ਮੈਂਬਰ ਮੌਜੂਦ ਸਨ£।
ਫੋਟੋ:06ਆਰਪੀਆਰ06
ਕੈਪਸ਼ਨ:ਸਰਕਾਰੀ ਹਸਪਤਾਲ ਵਿਖੇ ਖੂਨਦਾਨ ਵਿਚ ਪਾਏ ਯੋਗਦਾਨ ਬਦਲੇ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ