ਸਟਾਫ਼ ਰਿਪੋਟਰ,ਰੂਪਨਗਰ: ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਲ 2022-23 ਦੌਰਾਨ ਰਸਾਇਣਿਕ ਿਵਿਗਆਨ ਵਿਸ਼ੇ ਦੇ ਲੈਕਚਰਾਰਾਂ ਦੀ ਜ਼ਿਲ੍ਹਾ ਪੱਧਰੀ ਟਰੇਨਿੰਗ ਪੋ੍ਗ੍ਰਾਮ ਤਹਿਤ ਸਹਾਇਕ ਡਾਇਰੈਕਟਰ ਜਸਵਿੰਦਰ ਕੌਰ ਦੇ ਆਦੇਸ਼ ਅਨੁਸਾਰ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਕੈਮਿਸਟਰੀ ਵਿਸ਼ੇ ਦੇ ਲੈਕਚਰਾਰਾਂ ਦੀ ਪੇ੍ਕਟੀਕਲ / ਐਕਟੀਵਿਟੀ ਸੰਬੰਧੀ ਤਿੰਨ ਰੋਜ਼ਾ ਵਰਕਸ਼ਾਪ / ਟਰੇਨਿੰਗ ਲਗਾਈ ਗਈ । ਵਿਸ਼ੇ ਦੇ ਜ਼ਿਲ੍ਹਾ ਮੈਂਟਰ ਪਿੰ੍ਸੀਪਲ ਸਤਿੰਦਰ ਸਿੰਘ ਗਰਚਾ ਦੀ ਅਗਵਾਈ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਈ ਇਸ ਟਰੇਨਿੰਗ ਦੌਰਾਨ ਪਿੰ੍ਸੀਪਲ ਸੰਦੀਪ ਕੌਰ ਨੇ ਸਾਇੰਸ ਵਿਸ਼ੇ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਹਾਜ਼ਰ ਲੈਕਚਰਾਰ ਸਾਹਿਬਾਨ ਨੂੰ ਸਮੇਂ ਦੇ ਹਾਣੀ ਬਣਨ ਲਈ ਪੇ੍ਰਿਤ ਕੀਤਾ । ਇਸ ਵਰਕਸ਼ਾਪ ਟਰੇਨਿੰਗ ਪੋ੍ਗ੍ਰਾਮ ਲਈ ਰਿਸੋਰਸ ਪਰਸਨ ਯਾਦਵਿੰਦਰ ਸਿੰਘ , ਹਰਸ਼ ਕਪਿਲ , ਮਮਤਾ ਬਖਸ਼ੀ ਅਤੇ ਤੇਜਿੰਦਰ ਕੌਰ ਵੱਲੋਂ ਲੈਕਚਰਾਰਾਂ ਨੂੰ ਗਿਆਰ੍ਹਵੀ ਅਤੇ ਬਾਰ੍ਹਵੀਂ ਕੈਮਿਸਟਰੀ ਵਿਸ਼ੇ ਦੇ ਪ੍ਰਰੈਕਟੀਕਲ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਸੈਮੀਨਾਰ ਵਿੱਚ ਉਕਤ ਵਿਸ਼ੇ ਦੇ ਸਮੂਹ ਲੈਕਚਰਾਰਾਂ ਨੇ ਭਾਗ ਲਿਆ । ਇਸ ਵਰਕਸ਼ਾਪ ਦਾ ਜ਼ਿਲ੍ਹਾ ਸਿੱਖਿਆ ਅਫਸਰ ਪੇ੍ਮ ਕੁਮਾਰ ਮਿੱਤਲ ਨੇ ਵੀ ਨਿਰੀਖਣ ਕੀਤਾ । ਉਨਾਂ੍ਹ ਨੇ ਹਾਜ਼ਰ ਲੈਕਚਰਾਰਾਂ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ।
ਫੋਟੋ:06ਆਰਪੀਆਰ02
ਕੈਪਸ਼ਨ : ਕੈਮਿਸਟਰੀ ਵਿਸ਼ੇ ਦੇ ਲੈਕਚਰਾਰਾਂ ਦੀ ਵਰਕਸ਼ਾਪ ਦੌਰਾਨ ਕਰਵਾਏ ਜਾ ਰਹੇ ਪ੍ਰਰੈਕਟੀਕਲ ਦਾ ਨਿਰੀਖਣ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਪੇ੍ਮ ਕੁਮਾਰ ਮਿੱਤਲ ।