ਗੁਰਦੀਪ ਭੱਲੜੀ, ਨੰਗਲ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਕੀਤੇ ਜਾ ਰਹੇ ਅੰਦੋਲਨ 'ਚ ਕਿਸਾਨਾਂ ਦਾ ਸਾਥ ਦੇ ਲਈ ਕਿਸਾਨਾਂ ਦਾ ਇਕ ਜੱਥਾ ਪਿੰਡ ਭੱਲੜੀ ਤੋਂ ਰਵਾਨਾ ਹੋਇਆ। ਦਿੱਲੀ ਰਵਾਨਾ ਹੋਣ ਮੌਕੇ ਜਾਣਕਾਰੀ ਦਿੰਦਿਆਂ ਹਰਜਾਪ ਸਿੰਘ ਭਾਲੜੂ, ਪਰਮਜੀਤ ਸਿੰਘ, ਮੇਜਰ ਸਿੰਘ ਭੱਠਲ, ਸੋਨੂੰ ਤੰਬੜ, ਅਸ਼ੋਕ ਸਿੰਘ ਡਰਾਈਵਰ, ਬੰਟੀ ਭਾਲੜੂ, ਜਰਨੈਲ ਸਿੰਘ ਟੇਲਰ ਮਾਸਟਰ, ਕੁਲਵਿੰਦਰ ਸਿੰਘ ਸਾਧੜਾ, ਰਜਿੰਦਰ ਸਿੰਘ ਨੰਬਰਦਾਰ, ਦੀਪ ਸਿੰਘ ਸੈਣੀ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਦੀ ਹੀ ਕੱਠਪੁਤਲੀ ਹੈ। ਉਨ੍ਹਾਂ ਦੇ ਪੱਖ ਵਿਚ ਹੀ ਖੇਤੀ ਕਾਨੂੰਨ ਬਣਾਏ ਗਏ ਹਨ। ਅੱਜ ਦੇਸ਼ ਦਾ ਕਿਸਾਨ ਪਿਛਲੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ ਤੇ ਹੁਣ ਕਿਸਾਨਾਂ ਨੇ ਦਿੱਲੀ ਦੀ ਨਾਕਾਬੰਦੀ ਸ਼ਾਂਤੀ ਪੂਰਵਕ ਢੰਗ ਨਾਲ ਕੀਤੀ ਹੋਈ ਹੈ ਪਰ ਮੋਦੀ ਸਰਕਾਰ ਤੇ ਗੋਦੀ ਮੀਡਿਆ ਨੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਹਰਵਾ ਵਰਤਿਆ ਪਰ ਸੰਘਰਸ਼ੀਲ ਆਗੂਆਂ ਨੇ ਪੂਰਾ ਨਹੀਂ ਹੋਣ ਦਿੱਤਾ। ਉਨਾ ਕਿਹਾ ਕਿ ਮੋਦੀ ਸਰਕਾਰ ਦੇ ਦੁਬਾਰਾ ਸੱਤਾ 'ਚ ਆਉਣ ਤੋਂ ਬਾਅਦ ਫਾਸ਼ੀਵਦੀ ਤਾਕਤਾਂ ਤਕੜੀਆਂ ਹੋਈਆਂ ਹਨ ਤੇ ਸੰਵਿਧਾਨਕ ਸੰਸਥਾਵਾਂ, ਜਮਹੂਰੀਅਤ 'ਤੇ ਹਮਲੇ ਤੇਜ਼ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨ ਕਾਨੂੰਨਾਂ ਖਿਲਾਫ ਬਹੁਤ ਸਾਰੇ ਰਾਜਾਂ ਦੀਆਂ ਸਰਕਾਰ ਨੇ ਮਤੇ ਪਾਸ ਕੀਤੇ ਹਨ ਪਰ ਗਵਰਨਰਾਂ ਨੇ ਅੱਗੇ ਰਾਸ਼ਟਰਪਤੀ ਤਕ ਨਹੀਂ ਭੇਜੇ। ਉਨ੍ਹਾਂ ਨੇ ਪਾਰਟੀ ਮੈਬਰਾਂ ਨੂੰ ਸੱਦਾ ਦਿੱਤਾ ਕਿ ਕਿਸਾਨੀ ਸੰਘਰਸ਼ ਨੂੰ ਪੂਰੀ ਦਿ੍ੜਤਾ ਨਾਲ ਲੜਨ। ਕਿਸਾਨਾਂ ਦੀ ਜਿੱਤ ਹੋਵੇਗੀ ਤੇ ਮੋਦੀ ਸਰਕਾਰ ਦੀ ਅੜੀ ਤੋੜਨ ਵਿਚ ਕਿਸਾਨ ਜ਼ਰੂਰ ਕਾਮਯਾਬ ਹੋਣਗੇ।
ਫੋਟੋ 25 ਆਰਪੀਆਰ 206 ਪੀ
ਪਿੰਡ ਭੱਲੜੀ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਕਿਸਾਨਾਂ ਦਾ ਜੱਥਾ।