ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਧਿਕਾਰੀ ਡਾ. ਪ੍ਰਭਲੀਨ ਸਿੰਘ ਦੀ ਪੰਜਵੀਂ ਪੁਸਤਕ ’ਸਿੱਖ ਬਿਜ਼ਨੇਸ ਲੀਡਰਜ਼ ਆਫ ਇੰਡੀਆ’ ਇਸ ਵੇਲੇ ਚਰਚਾ ’ਚ ਹੈ। ਆਊਟਲੁੱਕ ਗਰੁੱਪ ਵੱਲੋਂ ਪ੍ਰਕਾਸ਼ਤ ਇਸ ਪੁਸਤਕ ’ਚ ਉਨ੍ਹਾਂ 51 ਸਿੱਖ ਸ਼ਖ਼ਸੀਅਤਾਂ ਦੀ ਜ਼ਿੰਦਗੀ ਨੂੰ ਉਜਾਗਰ ਕੀਤਾ ਗਿਆ ਹੈ, ਜਿਨ੍ਹਾਂ ਨੇ ਭਾਰਤ ਦੇ ਸਨਅਤੀ ਖੇਤਰ ’ਚ ਨਾਮਣਾ ਖੱਟਿਆ ਹੈ। ਇਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੀਆਂ ਜੀਵਨ ਜਾਚ ਵੀ ਵਿਸ਼ੇਸ਼ ਰੂਪ ਵਿਚ ਉਜਾਗਰ ਕੀਤੀ ਗਈ ਹੈ। ਇਸ ਕੌਫ਼ੀ ਟੇਬਲ ਬੁੱਕ ਵਿਚ ਮੁਲਕ ਦੀਆਂ ਮਸ਼ਹੂਰ ਕੰਪਨੀਆਂ ਦੇ ਸੀਈਓ, ਨਵੇਂ ਕੰਮ ਸ਼ੁਰੂ ਕਰ ਕੇ ਕਾਮਯਾਬ ਹੋਏ ਵਿਅਕਤੀਆਂ ਦਾ ਅਤੇ ਸਿੱਖਾਂ ਦੇ ਉਭਰਦੇ ਸਿਤਾਰਿਆਂ ਨੂੰ ਵੀ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ।
ਇਸ ਕਿਤਾਬ ਵਿਚ ਮੁੱਖ ਰੂਪ ਵਿੱਚ ਵੱਡੇ ਉਦਯੋਗਪਤੀਆਂ ਵਿੱਚੋਂ ਰਜਿੰਦਰ ਸਿੰਘ ਰਾਜੂ ਚੱਢਾ (ਵੇਵ ਗਰੁੱਪ), ਇਕਬਾਲ ਸਿੰਘ ਅਨੰਦ (ਏਐਲਪੀ ਗਰੁੱਪ), ਰੁਪਿੰਦਰ ਸਿੰਘ ਸਚਦੇਵਾ (ਹਾਈਟੈਕ ਗਰੁੱਪ), ਜਸਬੀਰ ਸਿੰਘ ਡਿੰਪਾ (ਕਨਕਾਰਡ ਗਰੁੱਪ), ਕਬੀਰ ਸਿੰਘ (ਸਿਗਮਾ ਗਰੁੱਪ), ਓਂਕਾਰ ਸਿੰਘ (ਏਵਨ ਸਾਈਕਲਜ਼), ਵਰਿੰਦਰਪਾਲ ਸਿੰਘ (ਕੰਧਾਰੀ ਗਰੁੱਪ), ਪੀ. ਜੇ. ਸਿੰਘ (ਟਾਇਨੌਰ ਗਰੁੱਪ), ਅਮਰਜੀਤ ਸਿੰਘ (ਸਲੂਜਾ ਸਟੀਲਜ਼), ਭੁਪਿੰਦਰ ਸਿੰਘ ਚੱਢਾ (ਆਜ਼ਾਦ ਗਰੁੱਪ), ਮਨਜੀਤ ਸਿੰਘ (ਬੌਨ ਬਰੈੱਡ), ਅਵਤਾਰ ਸਿੰਘ ਭੋਗਲ (ਭੋਗਲ ਗਰੁੱਪ), ਗੁਰਮੀਤ ਸਿੰਘ ਕੁਲਾਰ (ਕੁਲਾਰ ਇੰਟਰਨੈਸ਼ਨਲ), ਹਰਕੀਰਤ ਸਿੰਘ (ਵੁੱਡਲੈਂਡ ਗਰੁੱਪ) ਦੇ ਨਾਂ ਸ਼ਾਮਿਲ ਹਨ।
ਮੀਡੀਆ ਦੇ ਖੇਤਰ ਵਿਚ ਆਪਣਾ ਨਾਂ ਸਥਾਪਿਤ ਕਰਨ ਵਾਲੀਆਂ ਸ਼ਖਸ਼ੀਅਤਾਂ ਵਿੱਚ ਮੁੱਖ ਤੌਰ ਤੇ ਪਦਮਸ੍ਰੀ ਡਾ. ਬਰਜਿੰਦਰ ਸਿੰਘ ਹਮਦਰਦ (ਅਜੀਤ ਗਰੁੱਪ) ਪਦਮਸ੍ਰੀ ਜਗਜੀਤ ਸਿੰਘ ਦਰਦੀ (ਚੜ੍ਹਦੀਕਲਾ ਗਰੁੱਪ) ਅਤੇ ਵਰਿੰਦਰ ਸਿੰਘ ਵਾਲੀਆ (ਪੰਜਾਬੀ ਜਾਗਰਣ) ਸ਼ਾਮਿਲ ਹਨ। ਭਾਰਤ ਦੀਆਂ ਪ੍ਰਮੁੱਖ ਕੰਪਨੀਆਂ ਨੂੰ ਅਗਵਾਈ ਕਰਨ ਵਾਲੇ ਐਨ. ਪੀ. ਸਿੰਘ (ਸੋਨੀ ਨੈੱਟਵਰਕ), ਗੁਰਪਰਤਾਪ ਸਿੰਘ ਬੋਪਾਰਾਏ (ਮਹਿੰਦਰਾ ਐਂਡ ਮਹਿੰਦਰਾ), ਹਰਦੀਪ ਸਿੰਘ ਬਰਾੜ (ਕੀਆ ਮੋਟਰਜ਼), ਰਾਜਨੀਤ ਸਿੰਘ ਕੋਹਲੀ (ਬ੍ਰਿਟਾਨੀਆ ਗਰੁੱਪ), ਜੈ ਪ੍ਰਕਾਸ਼ ਸਿੰਘ (ਵੇਲਇਓਰ ਗਰੁੱਪ), ਰੁਪਲਜੀਤ ਸਿੰਘ ਰੁੱਪਲ (ਪੀ ਐਂਡ ਆਰ ਗਰੁੱਪ), ਅਮਰਦੀਪ ਸਿੰਘ (ਪ੍ਰੀਤਮ ਹੋਟਲਜ਼) ਅਤੇ ਤੀਰਥ ਸਿੰਘ (ਗੁਲਾਟੀ ਗਰੁੱਪ) ਦੇ ਨਾਂ ਸ਼ਾਮਿਲ ਹਨ ।
ਵਿੱਦਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਸ਼ਖਸ਼ੀਅਤਾਂ ਵਿੱਚੋਂ ਤਰਨਜੀਤ ਸਿੰਘ, ਹਰਨਜੀਤ ਸਿੰਘ (ਜੇਆਈਐਸ. ਯੂਨੀਵਰਸਿਟੀ, ਕਲਕੱਤਾ), ਹਰਪ੍ਰੀਤ ਸਿੰਘ ਸਲੂਜਾ (ਸੈਮ ਯੂਨੀਵਰਸਿਟੀ, ਭੋਪਾਲ), ਡਾ. ਸਤਨਾਮ ਸਿੰਘ ਸੰਧੂ (ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ) ਤੇ ਕਰਮਜੀਤ ਸਿੰਘ (ਗੁਰੂ ਨਾਨਕ ਵਿਦਿਅਕ ਅਦਾਰੇ, ਯਮੁਨਾਨਗਰ) ਦਾ ਵਿਸ਼ੇਸ਼ ਜਿਕਰ ਹੈ। ਵਿੱਤੀ ਖੇਤਰ ਵਿੱਚੋਂ ਡਾ. ਇੰਦਰਜੀਤ ਸਿੰਘ ਦੇ ਪੋਤਰੇ ਚਰਨਦੀਪ ਸਿੰਘ (ਗਿਰਿਕ ਗਰੁੱਪ) ਅਤੇ ਜਸਪਾਲ ਸਿੰਘ ਬਿੰਦਰਾ (ਸੈਂਟਰਮ ਗਰੁੱਪ) ਦਾ ਨਾਂ ਵੀ ਇਸ ਕਿਤਾਬ ਵਿਚ ਦਰਜ ਕੀਤਾ ਗਿਆ ਹੈ।
ਸਨਅਤੀ ਖੇਤਰ ਵਿੱਚ ਉਭਰਦੇ ਨੌਜਵਾਨ ਸਿੱਖ ਸਿਤਾਰੇ ਜਿਨ੍ਹਾਂ ਵਿੱਚੋਂ ਅਸੀਸ ਸਿੰਘ ਚੱਢਾ, ਹਰਸ਼ਿਤ ਸਿੰਘ ਕੋਛਰ (ਵੀ-ਜੌਨ ਗਰੁੱਪ ), ਗੁਰਮੀਤ ਸਿੰਘ (ਬੈਲਾ ਮੌਂਡੇ ਗਰੁੱਪ), ਗੁਰਚਰਨ ਸਿੰਘ (ਮਾਸਟਰਜ਼ ਇੰਫਗ), ਗੁਰਵਿੰਦਰ ਸਿੰਘ (ਗਲੋਬਲ ਗਰੁੱਪ), ਸਿਮਰਪ੍ਰੀਤ ਸਿੰਘ (ਹਰਤੇਕ ਗਰੁੱਪ), ਸਿਮਰਦੀਪ ਸਿੰਘ (ਗ੍ਰੀਨ ਜੀਨੋਮ), ਅਮੁਲੀਕ ਸਿੰਘ (ਚਾਹ ਪੁਆਇੰਟ), ਅਨਮੋਲ ਸਿੰਘ (ਬਲੂ ਸਮਾਰਟ), ਅਭੈ ਸਿੰਘ ਢਿੱਲੋਂ (ਨਿਊ ਦੀਪ ਬੱਸ), ਸੁਖਰਾਜ ਸਿੰਘ (ਫੂਡ ਬੱਸ ਆਫ ਇੰਡੀਆ) ਅਤੇ ਸਿਮਰਪ੍ਰੀਤ ਸਿੰਘ (ਕੋਸਟਰ ਸ਼ੂ ) ਨੂੰ ਵਿਸ਼ੇਸ਼ ਤੌਰ ਤੇ ਸ਼ਾਮਿਲ਼ ਕੀਤਾ ਗਿਆ ਹੈ। ਇਸ ਕਿਤਾਬ ਨੂੰ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਮੁੱਢਲੇ ਸ਼ਬਦ ਦੇ ਕੇ ਸ਼ਿੰਗਾਰਿਆ ਹੈ। ਉਨ੍ਹਾਂ ਵੱਲੋਂ ਜਿਥੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ ਉਥੇ ਹੀ ਸਿੱਖ ਧਰਮ ਦੇ ਆਗ਼ਾਜ਼ ਤੋਂ ਹੁਣ ਤਕ ਸਿੱਖਾਂ ਵੱਲੋਂ ਮੁਲਕ ਦੀ ਬੁਨਿਆਦ ਅਤੇ ਵਿਕਾਸ ਵਿੱਚ ਹਿੱਸੇ ਦਾ ਜਿਕਰ ਕੀਤਾ ਗਿਆ ਹੈ । 220 ਪੰਨਿਆਂ ਦੀ ਇਹ ਕਿਤਾਬ ਬਹੁਤ ਹੀ ਖੂਬਸੂਰਤੀ ਦੇ ਨਾਲ ਗਲੇਜ਼ਡ ਪੇਪਰ ’ਤੇ ਤਿਆਰ ਕੀਤੀ ਗਈ ਹੈ ਜੋ ਕਿ ਬਹੁਤ ਜਲਦੀ ਪਾਠਕਾਂ ਦੇ ਸਨਮੁੱਖ ਪੇਸ਼ ਹੋਣ ਜਾ ਰਹੀ ਹੈ।