ਜਗਨਾਰ ਸਿੰਘ ਦੁਲੱਦੀ, ਨਾਭਾ : ਸਥਾਨਕ ਕੈਂਟ ਰੋਡ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਲੋਕ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ। ਖ਼ਸਤਾਹਾਲ ਸੜਕ ਸਬੰਧੀ ਵਿਧਾਨ ਸਭਾ ਨਾਭਾ ਤੋਂ 'ਆਪ' ਦੇ ਉਮੀਦਵਾਰ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਇਹ ਪੂਰੀ ਸੜਕ ਕਈ ਮਹੀਨਿਆਂ ਤੋਂ ਟੁੱਟੀ ਹੋਈ ਹੈ, ਜਿਸ ਕਾਰਨ ਦੁਕਾਨਦਾਰ ਤੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਨਾਂ੍ਹ ਕਿਹਾ ਕਿ ਇਸ ਸੜਕ 'ਤੇ ਕਈ ਕੰਬਾਈਨਾਂ ਦੀਆਂ ਫੈਕਟਰੀਆਂ ਤੋਂ ਇਲਾਵਾ ਇਹ ਸੜਕ ਮਿਲਟਰੀ ਕੈਂਪ ਨੂੰ ਜਾਣ ਵਾਲੀ ਸੜਕ ਹੈ, ਦੇ ਬਾਵਜੂਦ ਸਰਕਾਰ 'ਚ ਕੈਬਨਿਟ 'ਚ ਮੰਤਰੀ ਰਹੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨਾਂ੍ਹ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸੌ ਕਰੋੜ ਰੁਪਏ ਖਰਚਣ ਤੇ ਨਾਭਾ ਦੇ ਵਿਕਾਸ ਦੀ ਗੱਲ ਕਰਦੇ ਹਨ ਪਰ ਇੱਥੋਂ ਦੇ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਕਾਰਜ ਦਾ ਨੀਂਹ ਪੱਥਰ ਧਰਮਸੋਤ ਵੱਲੋਂ ਰੱਖਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਸੀਵਰੇਜ ਪਾਉਣ ਦੇ ਨਾਂ 'ਤੇ ਟੈਂਡਰ ਲਾਏ ਗਏ ਸਨ ਪਰ ਨਾ ਤਾਂ ਸੀਵਰੇਜ ਪਿਆ ਹੈ ਤੇ ਨਾ ਹੀ ਸੜਕ 'ਤੇ ਸੀਵਰੇਜ ਪਾਉਣ ਦਾ ਕੋਈ ਪ੍ਰਬੰਧ ਹੈ। ਇਹ ਸੜਕ ਆਉਣ-ਜਾਣ ਵਾਲਿਆਂ ਲਈ ਮੁਸੀਬਤ ਬਣੀ ਹੋਈ ਹੈ, ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ, ਦੋਪਹੀਆ ਵਾਹਨਾਂ ਦਾ ਨਿਕਲਣਾ ਵੀ ਅੌਖਾ ਹੋ ਗਿਆ ਹੈ। ਦੇਵ ਮਾਨ ਨੇ ਕਿਹਾ ਕਿ ਕਾਂਗਰਸ ਨੇ ਨਾਭਾ ਹਲਕੇ ਦਾ ਵਿਕਾਸ ਨਹੀਂ ਵਿਨਾਸ਼ ਕਰ ਬਰਬਾਦ ਕੀਤਾ ਹੈ। ਇਸ ਮੌਕੇ ਮਨਪ੍ਰਰੀਤ ਸਿੰਘ ਧਾਰੋਕੀ, ਤਜਿੰਦਰ ਸਿੰਘ ਖਹਿਰਾ, ਜਸਵੀਰ ਸਿੰਘ, ਦੀਪਕ ਕੌਸ਼ਲ, ਚੇਤਨ ਸਿੰਘ, ਦੀਪੂ ਤੇ ਸਿਮਰਨ ਆਦਿ ਹਾਜ਼ਰ ਸਨ।