ਪੱਤਰ ਪੇ੍ਰਰਕ, ਪਟਿਆਲਾ : ਅਲਾਂਇੰਸ ਇੰਟਰਨੈਂਸ਼ਨਲ ਕਲੱਬ ਦੇ ਸੰਸਥਾਪਕ ਅਲਾਏ ਸਤੀਸ ਲਖੋਟੀਆ ਦੀ ਸਰਪ੍ਰਸਤੀ ਤੇ ਮਲਟੀਪਲ ਚੇਅਰਮੈਨ ਸੁਭਾਸ਼ ਮੰਗਲਾਂ ਦੀ ਪ੍ਰਧਾਨਗੀ ਹੇਠ ਪਹਿਲੀਂ ਉੱਤਰੀ ਮਲਟੀਪਲ ਕਾਨਫਰੰਸ ਦਾ ਆਯੋਜਨ ਹੋਇਆ। ਕਾਨਫਰੰਸ ਦੇ ਮੁੱਖ ਮਹਿਮਾਨ ਅਲਾਏ ਕੇਜੀ ਅਗਰਵਾਲ ਸਾਬਕਾ ਚੇਅਰਮੈਨ ਮਲਟੀਪਲ ਕੌਂਸਲ ਸਨ। ਕਾਨਫਰੰਸ ਦੀ ਸ਼ੁਰੂਆਤ ਕੇਜੀਅਗਰਵਾਲ, ਸੁਭਾਸ਼ ਮੰਗਲਾਂ, ਸ਼ਾਮ ਸੁੰਦਰ ਅਰੋੜਾ, ਸ੍ਰੀਮਤੀ ਪਿ੍ਰਯੰਕਾ ਦੀਕਸ਼ਤਿ ਡਿਸਟਿ੍ਕਟ ਗਵਰਨਰ, ਐਡਵੋਕੇਟ ਪੰਕਜ ਅਰੋੜਾ ਤੇ ਵਿਨੋਦ ਗਰਗ ਵਲੋਂ ਮਿਲਕੇ ਸਮਾਂ ਰੌਸ਼ਨ ਉਪਰੰਤ ਹੋਈ। ਕਾਨਫਰੰਸ 'ਚ ਮਲਟੀਪਲ ਕੌਂਸਲ ਵਲੋ ਬੀਤੇ ਸਮੇਂ ਵਿਚ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਪਹਿਲਾਂ ਆਨਲਾਈਨ ਡਿਜੀਟਲ ਬੁਲੇਟਿਨ ਵੀ ਰਲੀਜ਼ ਕੀਤਾ ਗਿਆ। ਕਾਨਫਰੰਸ ਵਿੱਚ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪੇ੍ਮੀ ਭਗਵਾਨ ਦਾਸ ਗੁਪਤਾ ਨੇ ਆਪਣੇ ਵਲੋਂ ਵੀ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਕਾਨਫਰੰਸ ਵਿੱਚ ਉਤਰੀ ਭਾਰਤ ਦੀਆ ਸਮੂੰਹ ਅਲਾਇੰਸ ਕਲੱਬਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਐਡਵੋਕੇਟ ਪੰਕਜ਼ ਅਰੋੜਾ ਨੇ ਬਾਖੂਬੀ ਨਿਭਾਈ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਪਤਵੰਤੇ ਸੱਜਣਾਂ, ਵਿਸ਼ੇਸ਼ ਮਹਿਮਾਨਾਂ, ਸਮੂੰਹ ਡਿਸਟਿ੍ਕਟ ਗਵਰਨਰ ਤੇ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਨੁਮਾਇੰਦਿਆਂ ਦਾ ਫੁਲਾਂ ਦੇ ਹਾਰਾਂ ਤੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਮਾਲਾ, ਅੰਗ ਵਸਤਰ ਤੇ ਗਿਫਟ ਹੈਂਪਰ ਦੇ ਕੇ ਸਨਮਾਨ ਕੀਤਾ।