ਸਟਾਫ ਰਿਪੋਰਟਰ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਗਵੰਤ ਮਾਨ ਸਰਕਾਤ ਤੋਂ ਬਿਜਲੀ ਮਸਲੇ 'ਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ ਹੈ ।
ਚੰਦੂਮਾਜਰਾ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੰਗਾਰ ਕੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਪੀਪੀਏ ਅਤੇ ਥਰਮਲ ਪਲਾਂਟਾਂ ਬਾਰੇ ਵ੍ਹਾਈਟ ਪੇਪਰ ਦੀ ਗੱਲ ਆਖਦੇ ਸੀ ਉਹ ਹੁਣ ਦੱਸਣ ਕਿ ਨਿੱਜੀ ਥਰਮਲ ਪਲਾਂਟ ਕਿੰਨੇ ਕੁ ਜ਼ਰੂਰੀ ਸਨ ਪੰਜਾਬ ਦੇ ਲਈ ??
ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਸ਼ੁੱਕਰਵਾਰ ਨੂੰ ਹੋਏ ਹਾਦਸੇ ਬਾਰੇ ਚੰਦੂਮਾਜਰਾ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਸਵਾਲ ਕੀਤਾ ਕਿ ਪਿਛਲੇ ਦੋ ਸਾਲਾਂ ਵਿਚ 75 ਕਰੋੜ ਰੁਪਏ ਇਸ ਪਲਾਂਟ ਦੀ ਮੈਨਟੇਨੈੱਸ ਲਈ ਲੱਗੇ ਸਨ ਜੇ ਮੈਂਟੇਨੈਂਸ ਕੀਤੀ ਹੈ ਤਾਂ ਟਾਵਰ ਡਿੱਗਿਆ ਕਿਉਂ ਹੈ ?
ਬਿਜਲੀ ਸਮੱਸਿਆ ਨੂੰ ਲੈਕੇ ਚੰਦੂਮਾਜਰਾ ਨੇ ਕਿਹਾ ਬਿਜਲੀ ਫਰੰਟ ਉੱਤੇ ਪੁਰੀ ਤਰ੍ਹਾਂ ਫੇਲ ਹੋਈ ਹੈ ਜਿਹੜੇ ਕਹਿੰਦੇ ਸਨ ਬਿਜਲੀ ਦੇ ਕਟ ਨਹੀਂ ਲੱਗਣਗੇ ਪਰ ਅੱਜ 8 ਤੋਂ 10 ਘੰਟੇ ਤਕ ਘਟ ਲੱਗ ਰਹੇ ਹਨ। ਸਰਕਾਰ ਦੀ ਨੀਤੀ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਦੇ ਇਹ ਹਾਲਤ ਬਣੇ ਹੋਏ ਹਨ। 10 ਜੂਨ ਤੋਂ ਸਰਕਾਰ ਬਿਜਲੀ ਕਿਸਾਨਾਂ ਨੂੰ ਪ੍ਰਬੰਧ ਦੇਣ ਤਾਂ ਜੋ ਕਿਸਾਨ 10 ਜੂਨ ਨੂੰ ਆਪਣੀਆਂ ਝੋਨੇ ਦੀ ਬਿਜਾਈ ਕਰਨ।