ਸ਼ੰਭੂ ਗੋਇਲ, ਲਹਿਰਾਗਾਗਾ : ਸੀ.ਬੀ.ਐੱਸ.ਈ. ਨਵੀਂ ਦਿੱਲੀ ਵੱਲੋਂ ਆਪਣਾ ਰਾਸ਼ਟਰੀ ਖੇਡ ਮੁਕਾਬਲਿਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ । ਸੀਬੀਐੱਸਈ ਦੇ ਖੇਡ ਵਿਭਾਗ ਦੇ ਇੰਚਾਰਜ਼ ਡਾ. ਮਨਜੀਤ ਸਿੰਘ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਖੋ-ਖੋ ਦੇ ਰਾਸ਼ਟਰੀ ਮੁਕਾਬਲੇ ਪੰਜਾਬ ਨੂੰ ਅਲਾਟ ਕੀਤੇ ਗਏ ਹਨ । ਇਹ ਖੇਡ ਮੁਕਾਬਲੇ ਜ਼ਿਲ੍ਹਾ ਸੰਗਰੂਰ ਦੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ, ਲਹਿਰਾਗਾਗਾ ਵਿਖੇ ਹੋਣਗੇ । ਇਸੇ ਤਰਾਂ ਕਬੱਡੀ ਮੁਕਾਬਲੇ ਦਿੱਲੀ ਪਬਲਿਕ ਸਕੂਲ ਬਹਾਦਰਗੜ੍ਹ, ਹਰਿਆਣਾ ਵਿਖੇ, ਬੈਡਮਿੰਟਨ ਮੁਕਾਬਲੇ ਝੂਨਝੂਨੁ ਰਾਜਸਥਾਨ ਵਿਖੇ, ਚੈੱਸ ਮੁਕਾਬਲੇ ਬਰੂਕਫਿਲਡ ਇੰਟਰਨੈਸ਼ਨਲ ਸਕੂਲ ਸ਼ੇਖਪੁਰਾ ਪੰਜਾਬ ਵਿਖੇ, ਵਾਲੀਬਾਲ ਮੁਕਾਬਲੇ ਡਾ. ਸਵਿਤਾ ਮੈਮੋਰੀਅਲ ਗਲੋਬਲ ਅਕੈਡਮੀ ਨਗਰਪੁਰ ਉੱਤਰ ਪ੍ਰਦੇਸ਼ ਵਿਖੇ, ਬਾਕਸਿੰਗ ਮੁਕਾਬਲੇ ਰਿਸ਼ੀਕੁਲ ਵਿਦਿਆਪੀਠ ਸੋਨੀਪਤ ਹਰਿਆਣਾ ਵਿਖੇ, ਫੁੱਟਬਾਲ ਮੁੰਡੇ ਮੁਕਾਬਲੇ ਇੰਟਰਨੈਸ਼ਨਲ ਸਕੂਲ ਭਿਵਾਡੀ ਰਾਜਸਥਾਨ ਤੋਂ ਇਲਾਵਾ ਹੋਰ ਵੀ ਵੱਖ-ਵੱਖ ਖੇਡ ਮੁਕਾਬਲੇ ਦੂਜੇ ਸੂਬਿਆਂ ਵਿੱਚ ਕਰਵਾਏ ਜਾ ਰਹੇ ਹਨ। ਡੀਏਵੀ ਸਕੂਲ ਦੇ ਐਮਡੀ ਪ੍ਰਵੀਨ ਖੋਖਰ ਨੇ ਦੱਸਿਆ ਕਿ ਉਨਾਂ ਵੱਲੋਂ ਜ਼ਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਦਸੰਬਰ ਦੇ ਆਖੀਰ ਤੱਕ ਨੇਪਰੇ ਚੜ੍ਹਾਉਣੇ ਹੋਣਗੇ ।