ਜੀਐੱਸ ਮਹਿਰੋਕ, ਦੇਵੀਗੜ੍ਹ : ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਸੁਰੱਖਿਆ ਫੋਰਸ ਵੱਲੋਂ ਐੱਸਪੀ ਹਰਪਾਲ ਸਿੰਘ ਦੀ ਅਗਵਾਈ ਹੇਠ, ਡੀਐੱਸਪੀ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਤੇ ਥਾਣਾ ਮੁਖੀ ਜੁਲਕਾਂ ਰਮਨਪ੍ਰਰੀਤ ਸਿੰਘ ਦੀ ਨਿਗਰਾਨੀ ਹੇਠ ਸ਼ਨੀਵਾਰ ਨੂੰ ਕਸਬਾ ਦੇਵੀਗੜ੍ਹ ਅਤੇ ਭੁਨਰਹੇੜੀ ਸਮੇਤ ਹੋਰ ਆਸ ਪਾਸ ਦੇ ਇਲਾਕੇ 'ਚ ਫਲੈਗ ਮਾਰਚ ਕੱਿਢਆ ਗਿਆ। ਇਸ ਫਲੈਗ ਮਾਰਚ 'ਚ ਪੰਜਾਬ ਪੁਲਿਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਦੇ ਜਵਾਨ ਮੌਜੂਦ ਸਨ। ਇਸ ਮੌਕੇ ਐੱਸਪੀ ਹਰਪਾਲ ਸਿੰਘ ਤੇ ਡੀਐੱਸਪੀ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਨੇ ਸਾਂਝੇ ਤੌਰ 'ਤੇ ਕਿਹਾ ਕਿ ਚੋਣਾਂ ਨੂੰ ਨਿਰਪੱਖ ਢੰਗ ਨਾਲ ਤੇ ਲੋਕਾਂ ਦੇ ਅੰਦਰ ਕਿਸੇ ਵੀ ਤਰਾਂ੍ਹ ਦੇ ਡਰ ਨੂੰ ਕੱਢਣ ਲਈ ਅਤੇ ਪੁਲਿਸ ਅਫਸਰ ਚੌਕਸੀ ਨਾਲ ਆਪਣੀ ਡਿਊਟੀ ਦੇ ਸਕਣ, ਲਈ ਇਹ ਫਲੈਗ ਮਾਰਚ ਕੱਿਢਆ ਗਿਆ ਹੈ ਤਾਂ ਜੋ ਲੋਕ ਭਾਰੀ ਗਿਣਤੀ 'ਚ ਵੋਟਿੰਗ ਕਰਨ ਲਈ ਸਫਲ ਹੋ ਸਕਣ। ਉਨਾਂ੍ਹ ਕਿਹਾ ਕਿ ਵੋਟਿੰਗ ਸਮੇਂ ਕਿਸੇ ਵੀ ਅਨਸਰ ਨੂੰ ਧੱਕਾ ਨਹੀ ਕਰਨ ਦਿੱਤਾ ਜੇਵਾਗਾ। ਇਹ ਫਲੈਗ ਮਾਰਚ ਸਨੌਰ ਥਾਣੇ ਤੋਂ ਹੋ ਕੇ ਭੁਨਰਹੇੜੀ ਚੌਕੀ, ਥਾਣਾ ਸਦਰ, ਥਾਣਾ ਜੁਲਕਾਂ ਤੇ ਪੁਲਸ ਚੌਕੀ ਰੌਹੜ ਜਾਗੀਰ ਤਕ ਕੱਿਢਆ ਗਿਆ।